ਰਾਜਪੁਰਾ, (ਨਿਰਦੋਸ਼, ਚਾਵਲਾ)- ਇਕ ਨੌਜਵਾਨ ਨੇ ਲੰਗਰ ਖੁਆਉਣ ਦੇ ਬਹਾਨੇ ਘਰ ਤੋਂ ਲਿਜਾਣ ਦੇ ਬਾਅਦ ਸਾਢੇ 6 ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਕੀਤਾ। ਪਿਤਾ ਦੀ ਸ਼ਿਕਾਇਤ ’ਤੇ ਸਦਰ ਪੁਲਸ ਨੇ ਮੁਲਜ਼ਮ ਖਿਲਾਫ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰਨ ਦੇ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸ਼ਿਕਾਇਤ ਵਿਚ ਬੱਚੀ ਦੇ ਪਿਤਾ ਨੇ ਦੱਸਿਆ ਕਿ 5 ਜਨਵਰੀ ਨੂੰ ਉਸ ਦੀ ਲਗਭਗ ਸਾਢੇ 6 ਸਾਲ ਦੀ ਬੱਚੀ ਘਰ ’ਚ ਇਕੱਲੀ ਖੇਡ ਰਹੀ ਸੀ । ਇਸ ਦੌਰਾਨ ਬਲਜੀਤ ਸਿੰਘ 21 ਉਸ ਦੇ ਘਰ ਆਇਆ। ਬੱਚੀ ਨੂੰ ਲੰਗਰ ਖੁਆਉਣ ਦੇ ਬਹਾਨੇ ਆਪਣੇ ਨਾਲ ਖੇਤਾਂ ’ਚ ਲੈ ਗਿਆ ਤੇ ਜਬਰ-ਜ਼ਨਾਹ ਕੀਤਾ। ਇਸ ਦੇ ਬਾਅਦ ਪੀੜਤ ਬੱਚੀ ਨੇ ਇਸ ਘਟਨਾ ਬਾਰੇ ਪਰਿਵਾਰ ਨੂੰ ਦੱਸਿਆ।
ਇਸ ਸਬੰਧੀ ਸੰਪਰਕ ਕਰਨ ’ਤੇ ਸਦਰ ਥਾਣਾ ਦੇ ਐੈੱਸ. ਐੈੱਚ. ਓ. ਦਲਬੀਰ ਸਿੰਘ ਗਰੇਵਾਲ ਨੇ ਦੱਸਿਆ ਕਿ ਮੁਲਜ਼ਮ ਬਲਜੀਤ ਕੁਮਾਰ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਦੋਸ਼ੀ ਪੁਲਸ ਦੀ ਪਕਡ਼ ਤੋਂ ਬਾਹਰ ਹੈ।
ਬੰਦ ਫੈਕਟਰੀ ’ਚੋਂ ਚੋਰੀ ਕਰਨ ਵਾਲੇ 4 ਮੁਲਜ਼ਮਾਂ ’ਚੋਂ 1 ਕਾਬੂ
NEXT STORY