ਫ਼ਰੀਦਕੋਟ (ਰਾਜਨ)-ਰੋਟੀ ਨਾ ਬਣਾਉਣ ਦਾ ਕਾਰਨ ਪੁੱਛਣ ’ਤੇ ਪਤਨੀ ਵੱਲੋਂ ਆਪਣੇ ਪਤੀ ਦੇ ਸਿਰ ਵਿਚ ਰੋਟੀ ਪਕਾਉਣ ਵਾਲਾ ਤਵਾ ਮਾਰ ਦਿੱਤਾ। ਦੋਹਾਂ ’ਚ ਹੋਏ ਝਗੜੇ ਵਿਚ ਸੱਟਾਂ ਲੱਗਣ ਦਾ ਮਾਮਲਾ ਪਿੰਡ ਅਰਾਈਆਂ ਵਾਲਾ ਕਲਾਂ ਵਿਖੇ ਸਾਹਮਣੇ ਆਇਆ ਹੈ, ਜਿਸ ’ਤੇ ਦੋਹਾਂ ਨੂੰ ਬਾਅਦ ਵਿਚ ਸਥਾਨਕ ਮੈਡੀਕਲ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾ ਦਿੱਤਾ ਗਿਆ। ਇਸ ਮਾਮਲੇ ਵਿਚ ਸਥਾਨਕ ਥਾਣਾ ਸਦਰ ਪੁਲਸ ਵੱਲੋਂ ਅਰਾਈਆਂਵਾਲਾ ਕਲਾਂ ਨਿਵਾਸੀ ਮਹਿੰਦਰ ਸਿੰਘ ਪੁੱਤਰ ਜੰਗੀਰ ਸਿੰਘ ਦੇ ਬਿਆਨਾਂ ’ਤੇ ਸਰਬਜੀਤ ਕੌਰ ਪਤਨੀ ਜਗਜੀਤ ਸਿੰਘ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਬਿਆਨ ਕਰਤਾ ਨੇ ਦੱਸਿਆ ਕਿ ਉਸ ਦੇ ਮੁੰਡੇ ਜਗਜੀਤ ਸਿੰਘ ਦਾ ਵਿਆਹ 14 ਸਾਲ ਪਹਿਲਾਂ ਸਰਬਜੀਤ ਕੌਰ ਵਾਸੀ ਮੁਮਾਰਾ ਨਾਲ ਹੋਇਆ ਹੈ।
ਇਹ ਵੀ ਪੜ੍ਹੋ- ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀਆਂ ਮਾਰਨ ਵਾਲਿਆਂ ਦੀ ਹੁਣ ਖੈਰ ਨਹੀਂ, ਜਲੰਧਰ ਦੇ DCP ਨੇ ਜਾਰੀ ਕੀਤੇ ਸਖ਼ਤ ਹੁਕਮ
ਬਿਆਨ ਕਰਤਾ ਅਨੁਸਾਰ ਜਦ ਉਹ ਆਪਣੇ ਮੁੰਡੇ ਜਗਜੀਤ ਸਿੰਘ ਅਤੇ ਪ੍ਰਾਹੁਣੇ ਜਗਸੀਰ ਸਿੰਘ ਵਾਸੀ ਚੇਤ ਸਿੰਘ ਵਾਲਾ ਸਮੇਤ ’ਚ ਖੇਤ ਵਿਚ ਬੀਜੀ ਸਬਜ਼ੀ ਨੂੰ ਪਾਣੀ ਲਾ ਰਹੇ ਸਨ ਤਾਂ ਉਸ ਦਾ ਮੁੰਡਾ ਜਗਜੀਤ ਸਿੰਘ ਉਨ੍ਹਾਂ ਲਈ ਘਰੇ ਰੋਟੀ ਲੈਣ ਲਈ ਗਿਆ ਤਾਂ ਸਰਬਜੀਤ ਕੌਰ ਵੱਲੋਂ ਰੋਟੀ ਨਾ ਪਕਾਉਣ ਦਾ ਜਦ ਉਸ ਨੇ ਕਾਰਨ ਪੁੱਛਿਆ ਤਾਂ ਸਰਬਜੀਤ ਕੌਰ ਨੇ ਉਸ ਨੂੰ ਕੋਈ ਜਵਾਬ ਨਾ ਦਿੱਤਾ। ਇਸ ਉਪਰੰਤ ਜਦ ਜਗਜੀਤ ਸਿੰਘ ਰਸੋਈ ਵਿਚ ਜਾ ਕੇ ਰੋਟੀ ਚੁੱਕ ਕੇ ਖਾਣ ਲੱਗਾ ਤਾਂ ਸਰਬਜੀਤ ਕੌਰ ਰਸੋਈ ਵਿਚ ਆ ਗਈ ਅਤੇ ਉਸ ਨੇ ਰੋਟੀ ਬਣਾਉਣ ਵਾਲਾ ਤਵਾ ਚੁੱਕ ਕੇ ਉਸ ਦੇ ਸਿਰ ਵਿਚ ਮਾਰਿਆ, ਜਿਸ ’ਤੇ ਦੋਹਾਂ ਵਿਚਕਾਰ ਹੋਏ ਝਗੜੇ ਵਿਚ ਦੋਹਾਂ ਦੇ ਸੱਟਾਂ ਲੱਗੀਆਂ ਹਨ।
ਇਹ ਵੀ ਪੜ੍ਹੋ- ਹੜ੍ਹ ਪ੍ਰਭਾਵਿਤ ਵੱਖ-ਵੱਖ ਪਿੰਡਾਂ ਦਾ ਮੰਤਰੀ ਹਰਜੋਤ ਬੈਂਸ ਨੇ ਕੀਤਾ ਦੌਰਾ, ਅਧਿਕਾਰੀਆਂ ਨੂੰ ਦਿੱਤੇ ਸਖ਼ਤ ਨਿਰਦੇਸ਼
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਸਭ ਤੋਂ ਵੱਧ ਕਹਿਰ ਢਾਹ ਰਿਹੈ ਬੁੱਢਾ ਨਾਲਾ, ਦੋ ਵਾਰ ਬੰਨ੍ਹ ਟੁੱਟਣ ਨਾਲ ਹੜ੍ਹ ਵਰਗੇ ਹਾਲਾਤ
NEXT STORY