ਲੁਧਿਆਣਾ, (ਮਹੇਸ਼)- ਬਹਾਦਰ ਕੇ ਰੋਡ ’ਤੇ ਐਤਵਾਰ ਸ਼ਾਮ ਨੂੰ ਲੁੱਟ ਦਾ ਵਿਰੋਧ ਕਰਨ ’ਤੇ ਮੋਟਰਸਾਈਕਲ ਸਵਾਰ ਨਕਾਬਪੋਸ਼ ਬਦਮਾਸ਼ ਇਕ ਫੈਕਟਰੀ ਵਰਕਰ ਦੀ ਛਾਤੀ ’ਚ ਚਾਕੂ ਖੋਭ ਕੇ ਮੌਕੇ ਤੋਂ ਫਰਾਰ ਹੋ ਗਏ। ਜ਼ਖਮੀ ਹਾਲਤ ’ਚ 22 ਸਾਲਾ ਕੇਸ਼ਵ ਰਾਮ ਨੂੰ ਉਸ ਦੇ ਸਾਥੀਆਂ ਨੇ ਇਲਾਜ ਲਈ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਵਾਰਦਾਤ ਨੂੰ ਲੈ ਕੇ ਫੈਕਟਰੀ ਵਰਕਰਾਂ ’ਚ ਦਹਿਸ਼ਤ ਅਤੇ ਗ਼ੁੱਸੇ ਦਾ ਮਾਹੌਲ ਹੈ। ਉੱਧਰ ਮਾਮਲੇ ਦੀ ਜਾਣਕਾਰੀ ਮਿਲਣ ’ਤੇ ਥਾਣਾ ਸਲੇਮ ਟਾਬਰੀ ਮੁਖੀ ਇੰਸ. ਵਿਜੇ ਸ਼ਰਮਾ ਪੁਲਸ ਪਾਰਟੀ ਨਾਲ ਹਸਪਤਾਲ ਪੁੱਜੇ ਅਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੇਸ਼ਵ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ ਅਤੇ ਬਹਾਦਰ ਕੇ ਰੋਡ ’ਤੇ ਇਕ ਹੌਜ਼ਰੀ ਵਿਚ ਕੰਮ ਕਰਦਾ ਸੀ।
ਫੈਕਟਰੀ ’ਚੋਂ ਛੁੱਟੀ ਹੋਣ ’ਤੇ ਪੈਦਲ ਘਰ ਜਾ ਰਿਹਾ ਸੀ
ਘਟਨਾ ਅੱਜ ਸ਼ਾਮ ਕਰੀਬ 7.30 ਵਜੇ ਦੀ ਹੈ, ਜਦੋਂ ਫੈਕਟਰੀ ’ਚੋਂ ਛੁੱਟੀ ਹੋਣ ’ਤੇ ਕੇਸ਼ਵ ਆਪਣੇ 2 ਸਾਥੀਆਂ ਮਹੇਸ਼ ਅਤੇ ਜਤਿਨ ਨਾਲ ਮਨਮੋਹਨ ਨਗਰ ਸਥਿਤ ਆਪਣੇ ਘਰ ਵੱਲ ਜਾ ਰਿਹਾ ਸੀ। ਤਿੰਨੋਂ ਇਕ ਹੀ ਕਿਰਾਏ ਦੇ ਕਮਰੇ ’ਚ ਰਹਿੰਦੇ ਹਨ ਅਤੇ ਇਕ ਹੀ ਫੈਕਟਰੀ ’ਚ ਕੰਮ ਕਰਦੇ ਹਨ। ਕੇਸ਼ਵ ਦੋਵਾਂ ਨਾਲੋਂ ਕਰੀਬ 40 ਕਦਮ ਅੱਗੇ ਸੀ। ਜਦੋਂ ਉਹ ਬਹਾਦਰ ਕੇ ਰੋਡ ਪੈਟਰੋਲ ਪੰਪ ਦੇ ਸਾਹਮਣੇ ਵਾਲੀ ਗਲੀ ’ਚ ਪੁੱਜਾ ਤਾਂ ਮੋਟਰਸਾਈਲ ’ਤੇ 2 ਬਦਮਾਸ਼ ਆਏ, ਜਿਨ੍ਹਾਂ ਨੇ ਕਾਲੇ ਰੰਗ ਦੀਆਂ ਜੈਕੇਟਾਂ ਪਹਿਨੀਅਾਂ ਹੋਈਅਾਂ ਸਨ ਅਤੇ ਮੂੰਹ ’ਤੇ ਰੂਮਾਲ ਬੰਨ੍ਹੇ ਸਨ।
ਬਦਮਾਸ਼ ਨਾਲ ਭਿਡ਼ ਗਿਆ
ਬਦਮਾਸ਼ਾਂ ਨੇ ਕੇਸ਼ਵ ਦਾ ਰਸਤਾ ਰੋਕ ਲਿਆ। ਇਕ ਬਦਮਾਸ਼ ਮੋਟਰਸਾਈਕਲ ਤੋਂ ਉੱਤਰ ਕੇ ਕੇਸ਼ਵ ਕੋਲ ਆਇਆ, ਜਿਸ ਨੇ ਚਾਕੂ ਵਿਖਾ ਕੇ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਇਸ ’ਤੇ ਰੌਲਾ ਪਾਉਂਦਾ ਹੋਇਆ ਕੇਸ਼ਵ ਉਸ ਨਾਲ ਭਿਡ਼ ਗਿਆ। ਆਪਣੇ ਆਪ ਨੂੰ ਹਾਰਦਾ ਹੋਇਆ ਦੇਖ ਕੇ ਬਦਮਾਸ਼ ਨੇ ਖੁਦ ਨੂੰ ਛੁਡਾਉਣ ਲਈ ਉਸ ਦੀ ਛਾਤੀ ’ਚ ਚਾਕੂ ਮਾਰ ਦਿੱਤਾ, ਜਿਸ ਨਾਲ ਉਹ ਉਥੇ ਹੀ ਢੇਰੀ ਹੋ ਗਿਆ। ਇੰਨੇ ’ਚ ਮਹੇਸ਼ ਅਤੇ ਜਤਿਨ ਵੀ ਉੱਥੇ ਪੁੱਜ ਗਏ, ਉਨ੍ਹਾਂ ਨੇ ਬਦਮਾਸ਼ਾਂ ਨੂੰ ਫਡ਼ਨ ਦੀ ਕੋਸ਼ਿਸ਼ ਕੀਤੀ ਤਾਂ ਉਹ ਬਦਮਾਸ਼ ਪੈਦਲ ਹੀ ਭੱਜ ਗਿਆ, ਜਦੋਂਕਿ ਉਸ ਦਾ ਸਾਥੀ ਮੋਟਰਸਾਈਕਲ ’ਤੇ ਪਹਿਲਾਂ ਹੀ ਉਥੋਂ ਖਿਸਕ ਗਿਆ ਸੀ।
ਜ਼ਖਮੀ ਹਾਲਤ ’ਚ ਕੇਸ਼ਵ ਨੂੰ ਪਹਿਲਾਂ ਨੇੜੇ ਦੇ ਨਿੱਜੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਹਾਲਤ ਨੂੰ ਵੇਖਦੇ ਹੋਏ ਡਾਕਟਰਾਂ ਨੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਅਤੇ ਐਂਬੁੂਲੈਂਸ ਵੀ ਉਪਲਬਧ ਕਰਵਾਈ, ਜਿੱਥੇ ਪੁੱਜਣ ’ਤੇ ਡਾਕਟਰਾਂ ਨੇ ਕੁਝ ਦੇਰ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਫੈਕਟਰੀ ਵਰਕਰਾਂ ਦਾ ਕਹਿਣਾ ਹੈ ਕਿ ਹਰ ਰੋਜ਼ ਬਦਮਾਸ਼ ਕਿਸੇ ਨਾ ਕਿਸੇ ਵਰਕਰ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ ਪਰ ਪੁਲਸ ਦਾ ਰਵੱਈਆ ਬਹੁਤ ਹੀ ਉਦਾਸੀਨ ਅਤੇ ਗੈਰ-ਜ਼ਿੰਮੇਵਾਰਾਨਾ ਹੈ।
86 ਪੇਟੀਆਂ ਸ਼ਰਾਬ ਸਮੇਤ 4 ਗ੍ਰਿਫਤਾਰ
NEXT STORY