ਕੋਟਕਪੂਰਾ, (ਨਰਿੰਦਰ)- ਸਥਾਨਕ ਗੁਰੂ ਤੇਗ ਬਹਾਦਰ ਨਗਰ ਵਿਖੇ ਚਾਰ ਦਿਨ ਪਹਿਲਾਂ ਇਕ ਵਿਅਕਤੀ ਵੱਲੋਂ ਘਰ ਵਿਚ ਦਾਖਲ ਹੋ ਕੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਜ਼ਖਮੀ ਕਰਨ ਦੀ ਘਟਨਾ ਸਾਹਮਣੇ ਆਈ ਸੀ ਅਤੇ ਇਸ ਘਟਨਾ ਵਿਚ ਜ਼ਖਮੀ ਸੋਨੀ ਕੌਰ (40) ਨਾਮਕ ਔਰਤ ਦਾ ਪੀ. ਜੀ. ਆਈ. ਚੰਡੀਗੜ੍ਹ ਵਿਚ ਇਲਾਜ ਚੱਲ ਰਿਹਾ ਸੀ, ਜਿੱਥੇ ਇਲਾਜ ਦੌਰਾਨ ਸੋਮਵਾਰ ਰਾਤ ਉਸਦੀ ਮੌਤ ਹੋ ਗਈ ਹੈ। ਇਸ ਮਾਮਲੇ ਵਿਚ ਥਾਣਾ ਸਿਟੀ ਪੁਲਸ ਨੇ ਆਰੋਪੀ ਸਤਨਾਮ ਸਿੰਘ ਖਿਲਾਫ ਪਹਿਲਾਂ ਤੋਂ ਦਰਜ ਇਰਾਦਾ-ਏ-ਕਤਲ ਮਾਮਲੇ ’ਚ ਹੱਤਿਆ ਦੀ ਧਾਰਾ ਵੀ ਸ਼ਾਮਲ ਕਰਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਦਿੱਤੇ ਬਿਆਨ ਵਿਚ ਗੁਰੂ ਤੇਗ ਬਹਾਦਰ ਨਗਰ ਨਿਵਾਸੀ ਬਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਵਾਲੇ ਦਿਨ 13 ਨਵੰਬਰ ਦੀ ਸਵੇਰੇ ਦੇਵੀਵਾਲਾ ਰੋਡ ’ਤੇ ਰਹਿਣ ਵਾਲਾ ਸਤਨਾਮ ਸਿੰਘ ਜੋਕਿ ਪਹਿਲਾਂ ਹੀ ਕੰਧ ਟੱਪ ਕੇ ਉਨ੍ਹਾਂ ਦੇ ਘਰ ਵਿਚ ਵੜਿਆ ਹੋਇਆ ਸੀ, ਨੇ ਲੋਹੇ ਦੀ ਹੱਥੀ ਨਾਲ ਉਸ ’ਤੇ ਵਾਰ ਕੀਤੇ, ਜਿਸਦੇ ਚਲਦੇ ਉਹ ਚੱਕਰ ਖਾ ਕੇ ਹੇਠਾਂ ਡਿੱਗ ਗਿਆ। ਇਸ ਤੋਂ ਬਾਅਦ ਆਰੋਪੀ ਨੇ ਉਸਦੀ ਪਤਨੀ ਸੋਨੀ ਕੌਰ ਸਮੇਤ ਸੱਸ ਵੀਰਪਾਲ ਕੌਰ ਅਤੇ ਸਾਲੀ ਜਸਵੀਰ ਕੌਰ ’ਤੇ ਵੀ ਮਾਰ ਦੇਣ ਦੀ ਨੀਅਤ ਨਾਲ ਵਾਰ ਕੀਤੇ ਅਤੇ ਗੁਆਂਢੀਆਂ ਦੇ ਇਕੱਤਰ ਹੋਣ ’ਤੇ ਉਹ ਮੌਕੇ ਤੋਂ ਫਰਾਰ ਹੋ ਗਿਆ। ਜ਼ਖਮੀਆਂ ਵਿੱਚੋਂ ਸ਼ਿਕਾਇਤ ਕਰਤਾ ਬਿੰਦਰ ਸਿੰਘ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਅਤੇ ਹਸਪਤਾਲ ਅਤੇ ਉਸਦੀ ਪਤਨੀ ਅਤੇ ਸੱਸ ਨੂੰ ਪੀ. ਜੀ. ਆਈ . ਚੰਡੀਗੜ੍ਹ ਦਾਖਲ ਕਰਵਾਇਆ ਗਿਆ ਸੀ, ਜਿਨ੍ਹਾਂ ਵਿਚੋਂ ਉਸਦੀ ਪਤਨੀ ਸੋਨੀ ਕੌਰ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਏ. ਐੱਸ. ਆਈ. ਗੁਰਮੇਜ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਆਰੋਪੀ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਕਾਰਨ 7 ਮਰੀਜ਼ਾਂ ਦੀ ਮੌਤ, 105 ਪਾਜ਼ੇਟਿਵ
NEXT STORY