ਫਤਹਿਗੜ੍ਹ ਸਾਹਿਬ (ਜਗਦੇਵ): ਖਮਾਣੋਂ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਵਪਾਰੀ ਦੇ ਘਰ 'ਤੇ ਗੋਲੀਆਂ ਚਲਾਉਣ ਵਾਲੇ ਸ਼ੂਟਰ ਨੇ ਰਿਕਵਰੀ ਦੌਰਾਨ ਪੁਲਸ ਪਾਰਟੀ 'ਤੇ ਹੀ ਹਮਲਾ ਕਰ ਦਿੱਤਾ। ਰਾਣਵਾਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਖੇਤਾਂ ਵਿੱਚ ਬਣੇ ਇੱਕ ਪੁਰਾਣੇ ਕੋਠੇ ਵਿੱਚ ਜਦੋਂ ਪੁਲਸ ਸ਼ੂਟਰ ਨੂੰ ਹਥਿਆਰ ਬਰਾਮਦ ਕਰਨ ਲਈ ਲੈ ਕੇ ਗਈ, ਤਾਂ ਉਕਤ ਸ਼ੂਟਰ ਨੇ ਉੱਥੇ ਲੁਕਾ ਕੇ ਰੱਖਿਆ 32 ਬੋਰ ਦਾ ਪਿਸਟਲ ਕੱਢ ਕੇ ਪੁਲਸ 'ਤੇ ਤਾੜ-ਤਾੜ ਗੋਲੀਆਂ ਚਲਾ ਦਿੱਤੀਆਂ।
ਪੁਲਸ 'ਤੇ ਹੋਏ ਅਚਾਨਕ ਹਮਲੇ ਤੋਂ ਬਾਅਦ, ਐੱਸ.ਐੱਚ.ਓ. ਸੁਰੇਸ਼ ਕੁਮਾਰ ਅਤੇ ਪੁਲਸ ਪਾਰਟੀ ਨੇ ਆਪਣੇ ਬਚਾਅ ਵਿੱਚ ਜਵਾਬੀ ਫਾਇਰਿੰਗ ਕੀਤੀ। ਇਸ ਮੁੱਠਭੇੜ ਦੌਰਾਨ ਪੁਲਸ ਦੀ ਗੋਲੀ ਸ਼ੂਟਰ ਦੀ ਲੱਤ ਵਿੱਚ ਲੱਗੀ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜ਼ਖਮੀ ਨੌਜਵਾਨ ਨੂੰ ਤੁਰੰਤ ਸਿਵਲ ਹਸਪਤਾਲ ਖਮਾਣੋਂ ਵਿਖੇ ਭਰਤੀ ਕਰਵਾਇਆ ਗਿਆ ਹੈ।
ਜ਼ਿਲ੍ਹਾ ਪੁਲਸ ਮੁਖੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਇਸ ਸ਼ੂਟਰ ਨੇ 17 ਜਨਵਰੀ ਨੂੰ ਖਮਾਣੋਂ ਦੇ ਇੱਕ ਵਪਾਰੀ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਸਨ। ਹਾਲਾਂਕਿ ਉਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਸੀ, ਪਰ ਉਸ ਨੇ ਵਪਾਰੀ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਪਹਿਲਾਂ ਇਸੇ ਨੌਜਵਾਨ ਨੇ ਸੰਗਰੂਰ ਦੇ ਧੂਰੀ ਵਿੱਚ ਵੀ ਗੋਲੀਆਂ ਚਲਾਉਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਐੱਸ.ਪੀ. ਜਸਕੀਰਤ ਸਿੰਘ, ਡੀ.ਐੱਸ.ਪੀ. ਖਮਾਣੋਂ ਗੁਰਮੀਤ ਸਿੰਘ ਅਤੇ ਸੀ.ਆਈ. ਸਟਾਫ ਦੇ ਸਹਿਯੋਗ ਨਾਲ ਪੁਲਸ ਟੀਮ ਲਗਾਤਾਰ ਇਸ ਕੇਸ 'ਤੇ ਕੰਮ ਕਰ ਰਹੀ ਸੀ। ਪੁਲਸ ਨੇ ਉਕਤ ਮੁਲਜ਼ਮ ਨੂੰ ਦੋ-ਤਿੰਨ ਦਿਨ ਪਹਿਲਾਂ ਕਾਬੂ ਕੀਤਾ ਸੀ ਅਤੇ ਉਹ ਰਿਮਾਂਡ 'ਤੇ ਸੀ। ਅੱਜ ਜਦੋਂ ਪੁਲਸ ਉਸ ਨੂੰ ਹਥਿਆਰਾਂ ਦੀ ਰਿਕਵਰੀ ਲਈ ਲੈ ਕੇ ਗਈ ਤਾਂ ਉਸ ਨੇ ਪੁਲਸ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਮਤਾ ਦਾ ਕਾਲਾ ਕਾਰੋਬਾਰ: 10 ਸੂਬਿਆਂ 'ਚ ਵੇਚੇ 50 ਤੋਂ ਵੱਧ ਨਵਜੰਮੇ ਜਵਾਕ, ਮੁਕਤਸਰ ਦੀ ਨਰਸ ਤੇ ਉਸ ਦਾ ਪਤੀ ਫ਼ਰਾਰ
NEXT STORY