ਹਰਿਆਣਾ : ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ ਹੈ, ਜਿੱਥੇ ਉੱਤਰ ਪ੍ਰਦੇਸ਼ ਦੇ ਪੰਜ ਮਜ਼ਦੂਰਾਂ ਦੀ ਧੂੰਏ ਕਾਰਨ ਦਮ ਘੁੱਟਣ ਨਾਲ ਮੌਤ ਹੋ ਗਈ। ਪੁਲਸ ਨੇ ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।
ਪੜ੍ਹੋ ਇਹ ਵੀ - ਅੱਜ ਤੋਂ ਹੀ ਬੰਦ ਸਾਰੇ ਸਕੂਲ! ਇਸ ਸੂਬੇ ਦੇ 1 ਤੋਂ 8ਵੀਂ ਤੱਕ ਦੇ ਵਿਦਿਆਰਥੀਆਂ ਦੀਆਂ ਲੱਗੀਆਂ ਮੌਜਾਂ
ਜਾਣਕਾਰੀ ਮੁਤਾਬਕ ਸੋਮਵਾਰ ਰਾਤ ਨੂੰ ਯੂਪੀ ਦੇ ਠੇਕੇਦਾਰ ਸਣੇ ਪੰਜ ਮਜ਼ਦੂਰ ਜਦੋਂ ਕੰਮ ਤੋਂ ਵਾਪਸ ਆਏ ਸਨ ਤਾਂ ਉਨ੍ਹਾਂ ਨੂੰ ਠੰਡ ਲੱਗ ਰਹੀ ਸੀ। ਇਸ ਦੌਰਾਨ ਉਨ੍ਹਾਂ ਨੇ ਠੰਡ ਤੋਂ ਬਚਣ ਲਈ ਕੋਲੇ ਦੀ ਅੰਗੀਠੀ ਬਾਲ ਲਈ ਅਤੇ ਖਾਣਾ ਖਾਣ ਤੋਂ ਬਾਅਦ ਸੋ ਗਏ। ਮੰਗਲਵਾਰ ਸਵੇਰੇ ਜਦੋਂ ਉਹ ਨਹੀਂ ਉੱਠੇ ਤਾਂ ਆਲੇ-ਦੁਆਲੇ ਦੇ ਲੋਕਾਂ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਜਦੋਂ ਕਮਰੇ ਦਾ ਦਰਵਾਜ਼ਾਂ ਖੋਲ੍ਹ ਕੇ ਦੇਖਿਆ ਤਾਂ 5 ਮਜ਼ਦੂਰ ਮ੍ਰਿਤਕ ਪਾਏ ਗਏ। ਸੂਤਰਾਂ ਮੁਤਾਬਕ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦਾ ਰਹਿਣ ਵਾਲਾ ਠੇਕੇਦਾਰ ਅਤੇ ਚਾਰ ਮਜ਼ਦੂਰ ਜ਼ਿਲ੍ਹਾ ਜੇਲ੍ਹ ਦੇ ਨੇੜੇ ਇੱਕ ਹੋਟਲ ਨੂੰ ਪੇਂਟ ਕਰਨ ਲਈ ਆਏ ਸਨ, ਜਿਸ ਤੋਂ ਬਾਅਦ ਇਹ ਘਟਨਾ ਵਾਪਰੀ।
ਪੜ੍ਹੋ ਇਹ ਵੀ - ਅੱਜ ਤੋਂ ਨਹੀਂ ਵੱਜਣਗੀਆਂ ਵਿਆਹ ਦੀਆਂ ‘ਸ਼ਹਿਨਾਈਆਂ’, ਲੱਖਾਂ ਰਹਿਣਗੇ ਕੁਆਰੇ!
Budget 2026 'ਚ ਚਾਹੁੰਦੇ ਹੋ ਆਪਣੇ ਲਈ ਕੁਝ ਖ਼ਾਸ ਤਾਂ ਵਿੱਤ ਮੰਤਰੀ ਨੂੰ ਇੰਝ ਭੇਜੋ ਆਪਣਾ ਸੁਝਾਅ
NEXT STORY