ਭਵਾਨੀਗੜ੍ਹ (ਕਾਂਸਲ)—ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਅੱਜ ਸਥਾਨਕ ਸ਼ਹਿਰ ’ਚ ਕੀਤੀ ਮੀਟਿੰਗ ਦੌਰਾਨ ਮੰਗਾਂ ਨਾ ਮੰਨੇ ਜਾਣ ਦੇ ਰੋਸ ਵੱਜੋਂ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਨੇ ਆਪਣੀਆਂ ਮੰਗਾਂ ਮਨਵਾਉਣ ਲਈ 30 ਸਤੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ। ਇਸ ਮੌਕੇ ਆਪਣੇ ਸੰਬੋਧਨ ’ਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਮੁਕੇਸ਼ ਮਲੌਦ, ਜ਼ਿਲ੍ਹਾ ਆਗੂ ਅਤੇ ਬਲਾਕ ਪ੍ਰਧਾਨ ਮਨਪ੍ਰੀਤ ਭੱਟੀਵਾਲ ਨੇ ਕਿਹਾ ਕਿ ਪੰਜਾਬ ’ਚ ਦਲਿਤ ਭਾਈਚਾਰੇ ਦੇ ਲੋਕ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ’ਚੋਂ ਆਪਣੇ ਰਾਖਵੇ ਕੋਟੇ ਦਾ ਤੀਸਰਾ ਹਿੱਸਾ ਪੱਕੇ ਤੌਰ ਤੇ 33 ਸਾਲਾਂ ਪਟੇਂ ’ਤੇ ਲੈਣ ਲਈ ਸੰਵਿਧਾਨਕ ਮੰਗ ਲੰਬੇ ਸਮੇਂ ਤੋਂ ਕਰਦੇ ਆ ਰਹੇ ਹਨ ਪਰ ਪੰਜਾਬ ਸਰਕਾਰ ਵੱਲੋਂ ਦਲਿਤ ਭਾਈਚਾਰੇ ਦੀ ਇਕ ਵੀ ਮੰਗ ਪੂਰਾ ਕਰਨ ਦੀ ਥਾਂ ਉਲਟਾਂ ਉਨ੍ਹਾਂ ਦੇ ਸੰਘਰਸ਼ ਨੂੰ ਦਬਾਉਣ ਲਈ ਦਲਿਤਾਂ ਉਪਰ ਝੂਠੇ ਮੁਕੱਦਮੇ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ’ਚ ਸੁੱਟਿਆ ਕੇ ਬੇਇਨਸਾਫੀ ਅਤੇ ਖੁਲੇਆਮ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ ਅਤੇ ਦੂਸਰੇ ਪਾਸੇ ਪਿੰਡਾਂ ’ਚ ਦਲਿਤਾਂ ਦੀ ਕੁੱਟਮਾਰ ਕਾਰਨ ਵਾਲੇ ਕਾਂਗਰਸ ਦੇ ਆਗੂਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਇਹ ਆਗੂ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਸ਼ਰੇਆਮ ਬਾਹਰ ਘੁੰਮ ਕੇ ਦਲਿਤਾਂ ਨੂੰ ਡਰਆ ਧਮਕਾਂ ਰਹੇ ਹਨ।
ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਪੰਚਾਇਤੀ ਜ਼ਮੀਨ 33 ਸਾਲ ਦੇ ਪਟੇ ’ਤੇ ਦਿੱਤੀ ਜਾਵੇ, ਦਲਿਤਾਂ ਨੂੰ 10-10 ਮਰਲੇ ਪਲਾਂਟ ਦਿੱਤੇ ਜਾਣ, ਮਨਰੇਗਾ ਦੇ ਬਜਟ ’ਚ ਵਾਧਾ ਕੀਤਾ ਜਾਵੇ, ਜਲੂਰ ਅਤੇ ਤੋਲੇਵਾਲ ਵਿਖੇ ਦਲਿਤਾਂ ਦੀ ਕੁੱਟ ਮਾਰ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ, ਬਾਲਦ ਕਲਾਂ, ਘਰਾਂਚੋਂ, ਨਦਾਮਪੁਰ ਦੀ ਪੰਚਾਇਤੀ ਜ਼ਮੀਨਾਂ ਇੰਡਸਟਰੀਅਲ ਪਾਰਕ ਨੂੰ ਦੇਣ ਦਾ ਪ੍ਰਪੋਜ਼ਲ ਰੱਦ ਕੀਤਾ ਜਾਵੇ, ਦਸ ਏਕੜ ਤੋਂ ਉਪਰਲੀ ਜ਼ਮੀਨ ਛੋਟੇ ਕਿਸਾਨਾਂ ’ਚ ਵੰਡੀ ਜਾਵੇ, ਦਲਿਤਾਂ ਉੱਪਰ ਦਰਜ ਕੀਤੇ ਸਾਰੇ ਝੂਠੇ ਮੁਕੱਦਮੇ ਤੁਰੰਤ ਰੱਦ ਕੀਤੇ ਜਾਣ।
ਉਨ੍ਹਾਂ ਨੇ ਕਿਹਾ ਕਿ ਜ਼ਮੀਨ ਪ੍ਰਾਪਤੀ ਕਮੇਟੀ ਆਪਣੀਆਂ ਇਨ੍ਹਾਂ ਮੰਗਾਂ ਨੂੰ ਮਨਵਾਉਣ ਲਈ 30 ਸਤੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਨੂੰ ਸਫ਼ਲ ਬਣਾਉਣ ਲਈ ਇਲਾਕੇ ਦੇ ਪਿੰਡਾਂ ’ਚ ਮੀਟਿੰਗਾਂ ਕਰਕੇ ਲੋਕਾਂ ਨੂੰ ਜਾਗਰੂਕ ਕਰਕੇ ਤਿਆਰੀਆਂ ਕੀਤੀਆ ਜਾ ਰਹੀਆ ਹਨ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਵੀ ਘੱਟ ਗਿਣਤੀ ਦੇ ਲੋਕਾਂ ਉੱਪਰ ਅੱਤਿਆਚਾਰ ਕਰਕੇ ਉਨ੍ਹਾਂ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਲਈ ਦਲਿਤ ਭਾਈਚਾਰੇ ਨੂੰ ਹੁਣ ਇਨ੍ਹਾਂ ਹਾਕਮ ਜਤਮਾਂ ਅਤੇ ਰਾਜਨੀਤਕ ਪਾਰਟੀਆਂ ਜੋ ਕਿ ਦਲਿਤਾਂ ਅਤੇ ਗਰੀਬਾਂ ਦਾ ਸ਼ੋਸਣ ਕਰਨ ਲਈ ਤੁਲੀਆਂ ਹੋਈਆ ਹਨ, ਦਾ ਖਹਿੜਾ ਛੱਡ ਕੇ ਆਮ ਕ੍ਰਿਤੀਆਂ ਨਾਲ ਸਾਂਝ ਵਧਾਉਣੀ ਚਾਹੀਦੀ ਹੈ। ਇਸ ਮੌਕੇ ਰਾਮ ਚੰਦ ਝਨੇੜੀ, ਕਰਮ ਸਿੰਘ ਘਰਾਚੋਂ, ਹਰਨੇਕ ਸਿੰਘ ਭੜ੍ਹੋ, ਚਰਨ ਸਿੰਘ ਬਾਲਦ ਕਲਾਂ, ਗੁਲਜਾਰ ਸਿੰਘ ਅਤੇ ਹੇਮਰਾਜ ਹਾਜ਼ਰ ਸਮੇਤ ਕਈ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।
ਚਿੱਟਾ ਜ਼ਹਿਰ ਵੇਚਣ ਵਾਲੇ ਹਲਵਾਈਆਂ ਤੇ ਡੇਅਰੀ ਸੰਚਾਲਕਾਂ ਨੂੰ ਸਿਵਿਲ ਸਰਜਨ ਨੇ ਦਿੱਤੀ ਚੇਤਾਵਨੀ
NEXT STORY