ਲੁਧਿਆਣਾ : ਵਿਆਹ ਹੋਣ ਦੇ ਬਾਵਜੂਦ ਦੂਜਾ ਵਿਆਹ ਕਰਵਾ ਕੇ ਅਦਾਲਤ ਤੋਂ ਸੁਰੱਖਿਆ ਦੀ ਮੰਗ ਕਰਨੀ ਲੁਧਿਆਣਾ ਦੇ ਸੰਦੀਪ ਨੂੰ ਮਹਿੰਗੀ ਪੈ ਗਈ। ਸੁਰੱਖਿਆ ਮੰਗਣ ਲਈ ਝੂਠ ਦਾ ਸਹਾਰਾ ਲੈਣ ਦੇ ਮਾਮਲੇ 'ਚ ਹਾਈਕੋਰਟ ਨੇ ਸੰਦੀਪ ਤੇ ਉਸ ਦੀ ਕਥਿਤ ਪਤਨੀ ਮਨੀਸ਼ਾ ਨੂੰ ਜੇਲ ਭੇਜ ਦਿੱਤਾ।
ਜਾਣਕਾਰੀ ਮੁਤਾਬਕ ਆਪਣੇ ਹੀ ਗੁਆਂਢ 'ਚ ਰਹਿਣ ਵਾਲੀ ਮਨੀਸ਼ਾ ਨਾਲ ਦੂਜਾ ਵਿਆਹ ਕਰਵਾ ਕੇ ਹਾਈਕੋਰਟ 'ਚ ਸੁਰੱਖਿਆ ਹਾਸਲ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸੰਦੀਪ ਦਾ ਰਾਜ ਉਸ ਸਮੇਂ ਖੁੱਲ੍ਹ ਗਿਆ ਜਦੋਂ ਉਸ ਦੀ ਪਹਿਲੀ ਪਤਨੀ ਨੇ ਅਦਾਲਤ 'ਚ ਆ ਕੇ ਉਸ ਦਾ ਪਹਿਲਾਂ ਤੋਂ ਵਿਆਹ ਹੋਣ ਸਬੰਧੀ ਜਾਣਕਾਰੀ ਦਿੱਤੀ ਜਦਕਿ ਸੁਰੱਖਿਆ ਮੰਗਣ ਦੌਰਾਨ ਸੰਦੀਪ ਨੇ ਕਿਹਾ ਸੀ ਕਿ ਇਹ ਉਸ ਪਹਿਲਾਂ ਵਿਆਹ ਹੈ।
ਇਸ ਸਬੰਧੀ ਜਸਟਿਸ ਕੁਲਦੀਪ ਸਿੰਘ ਨੇ ਮੰਗਵਾਰ ਦੁਪਹਿਰ ਬਾਅਦ ਹਾਈਕੋਰਟ 'ਚ ਰਜਿਸਟਰਾਰ ਵਿਜਿਲੈਂਸ ਨੂੰ ਇਸ ਮਾਮਲੇ ਦੀ ਜਾਂਚ ਕਰਕੇ ਅਦਾਲਤ 'ਚ ਆਪਣੀ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ। ਰਿਜਸਟਰਾਰ ਵਿਜਿਲੈਂਸ ਦੀ ਜਾਂਚ 'ਚ ਸੰਦੀਪ ਤੇ ਮਨੀਸ਼ਾ ਦਾ ਝੂਠ ਸਭ ਦੇ ਸਾਹਮਣੇ ਆਉਣ 'ਤੇ ਜਸਟਿਸ ਕੁਲਦੀਪ ਸਿੰਘ ਨੇ ਦੋਵਾਂ ਨੂੰ ਹਿਰਾਸਤ ਲੈਣ ਦੇ ਆਦੇਸ਼ ਜਾਰੀ ਕਰ ਦਿੱਤੇ। ਇਸ ਦੇ ਨਾਲ ਹੀ ਰਜਿਸਟਰਾਰ ਵਿਜਿਲੈਂਸ ਨੂੰ ਦੋਵਾਂ ਖਿਲਾਫ ਚੰਡੀਗੜ੍ਹ ਦੇ ਚੀਫ ਜੂਡੀਸ਼ੀਅਲ ਮਜਿਸਟ੍ਰੇਟ ਨੂੰ ਅਪਰਾਧਕ ਸ਼ਿਕਾਇਤ ਦਰਜ ਕਰਵਾਉਣ ਦੇ ਆਦੇਸ਼ ਦਿੱਤੇ ਹਨ।
'ਆਪ' ਵੱਲੋਂ ਛੋਟੇਪੁਰ ਨੂੰ ਮਨਾਏ ਜਾਣ ਦੇ ਮਾਮਲੇ 'ਤੇ ਦੇਖੋ ਕੀ ਬੋਲੇ ਬੈਂਸ (ਵੀਡੀਓ)
NEXT STORY