ਮੋਗਾ (ਵਿਪਨ)—ਮਹਾਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਅੱਜ ਪੂਰੇ ਭਾਰਤ 'ਚ ਮਨਾਇਆ ਜਾ ਰਿਹਾ ਹੈ। ਇਸ ਤਰ੍ਹਾਂ ਮੋਗਾ ਦੇ ਗੀਤਾ ਮੰਦਰ ,ਸ੍ਰੀ ਸਨਾਤਨ ਧਰਮ ਮੰਦਰ, ਸ਼ਿਵਾਲਾ ਸੂਦਨ ਅਤੇ ਵਿਕਾਸ ਮੰਦਰ ਆਦਿ ਮੰਦਰਾਂ 'ਚ ਭਗਤਾਂ ਦੀ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਸ਼ਿਵ ਭਗਤ ਸ਼ਿਵਲਿੰਗ 'ਤੇ ਜਲ ਚੜ੍ਹਾ ਰਹੇ ਹਨ। ਜਾਣਕਾਰੀ ਮੁਤਾਬਕ ਇਸ ਦਿਨ ਨੂੰ ਸ਼ਿਵ ਅਤੇ ਪਾਰਵਤੀ ਦੇ ਵਿਆਹ ਦੇ ਰੂਪ 'ਚ ਮਨਾਇਆ ਜਾਂਦਾ ਹੈ। ਵਿਦਵਾਨਾਂ ਦਾ ਕਹਿਣਾ ਹੈ ਕਿ ਇਸ ਦਿਨ ਕੋਈ ਵੀ ਭਗਤ ਜੋ ਆਪਣੀ ਮਨੋਕਾਮਨਾ ਰੱਖ ਕੇ ਸ਼ਿਵ ਦਾ ਵਰਤ ਅਤੇ ਪੂਜਾ ਕਰਦਾ ਹੈ। ਭਗਵਾਨ ਸ਼ਿਵ ਖੁਸ਼ ਹੋ ਕੇ ਉਸ ਦੀ ਮਨੋਕਾਮਨਾ ਪੂਰੀ ਕਰਦੇ ਹਨ। ਭਗਵਾਨ ਸ਼ਿਵ ਦੇ ਕਈ ਨਾਂ ਹਨ। ਇਸ ਲਈ ਉਨ੍ਹਾਂ ਨੂੰ ਭੋਲੇ ਭੰਡਾਰੀ, ਨੀਲਕੰਠ ਆਦਿ ਕਈ ਨਾਵਾਂ ਨਾਲ ਜਾਣਿਆਂ ਜਾਂਦਾ ਹੈ ਅਤੇ ਜੋ ਕੋਈ ਵੀ ਸ਼ਿਵ ਭਗਤ ਇਸ ਦਿਨ ਸ਼ਿਵ ਦੀ ਭਗਤੀ ਸੱਚੇ ਮਨ ਨਾਲ ਕਰਦਾ ਹੈ ਸ਼ਿਵ ਉਸ ਨੂੰ ਹਰ ਸੁੱਖ ਦਿੰਦੇ ਹਨ।
'ਆਪ' ਤੇ ਟਕਸਾਲੀਆਂ 'ਚ ਹੋਇਆ ਗਠਜੋੜ, ਜਲਦੀ ਐਲਾਨੇ ਜਾਣਗੇ ਉਮੀਦਵਾਰ (ਵੀਡੀਓ)
NEXT STORY