ਬਠਿੰਡਾ (ਸੁਖਵਿੰਦਰ)- ਬਠਿੰਡਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਆਰੇ ਨੇੜੇ ਸਥਾਨਕ ਹਾਜੀਰਤਨ ਚੌਕ ’ਚ ਇਕ 60 ਸਾਲਾ ਵਿਅਕਤੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਵਿੱਕੀ ਕੁਮਾਰ ਅਤੇ ਹਰਬੰਸ ਸਿੰਘ ਮੌਕੇ ’ਤੇ ਪਹੁੰਚ ਗਏ।
ਇਸ ਮਾਮਲੇ ਦਾ ਪਤਾ ਲੱਗਦਿਆਂ ਹੀ ਪੁਲਸ ਚੌਕੀ ਹਸਪਤਾਲ ਦੇ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ, ਜਿਨ੍ਹਾਂ ਨੇ ਪਹੁੰਚ ਕੇ ਦੇਖਿਆ ਕਿ ਮ੍ਰਿਤਕ ਦੀ ਲਾਸ਼ ਪਈ ਸੀ ਅਤੇ ਗਲੇ ਵਿਚ ਰੱਸੀ ਬੰਨ੍ਹੀ ਹੋਈ ਸੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲੋੜੀਂਦੀ ਜਾਂਚ ਕੀਤੀ।
ਇਹ ਵੀ ਪੜ੍ਹੋ- ਟਰੇਨ 'ਚੋਂ ਪਾਨ ਥੁੱਕਣ ਲੱਗੇ ਵਿਅਕਤੀ ਨਾਲ ਵਾਪਰ ਗਿਆ ਹਾਦ.ਸਾ, ਸਰੀਰ ਨਾਲੋਂ ਬਾਂਹ ਹੀ ਹੋ ਗਈ ਵੱਖ
ਸਹਾਰਾ ਦੇ ਬੁਲਾਰੇ ਨੇ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਫਾਹਾ ਲਾਉਣ ਤੋਂ ਥੋੜ੍ਹੀ ਦੇਰ ਬਾਅਦ ਰੱਸੀ ਟੁੱਟ ਗਈ ਪਰ ਉਦੋਂ ਤਕ ਵਿਅਕਤੀ ਦੀ ਮੌਤ ਹੋ ਚੁੱਕੀ ਸੀ। ਪੁਲਸ ਨੇ ਜਾਂਚ ਤੋਂ ਬਾਅਦ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਮ੍ਰਿਤਕ ਦੀ ਪਛਾਣ ਬਲਰਾਮ (45) ਪੁੱਤਰ ਸ਼੍ਰੀਰਾਮ ਫਲ ਵਾਸੀ ਹਾਜੀਰਤਨ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਜ਼ਮੀਨ ਹੜੱਪਣ ਲਈ ਭਰਾ-ਭਰਜਾਈ ਕਰਦੇ ਸੀ ਤੰਗ, ਅੱਕ ਕੇ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲਾਕਰ ’ਚੋਂ ਚੋਰ 1 ਲੱਖ 80 ਹਜ਼ਾਰ ਰੁਪਏ ਲੈ ਕੇ ਹੋਇਆ ਫਰਾਰ
NEXT STORY