ਮੋਗਾ (ਆਜ਼ਾਦ)-ਅਣਪਛਾਤੇ ਚੋਰ ਲਾਕਰ ਤੋੜ ਕੇ ਉਸ ਵਿਚੋਂ 1 ਲੱਖ 80 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਅਮਨਦੀਪ ਸਿੰਘ ਨਿਵਾਸੀ ਜੀਰਾ ਦੀ ਸ਼ਿਕਾਇਤ ’ਤੇ ਅਣਪਛਾਤੇ ਚੋਰਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਨੇ ਕਿਹਾ ਕਿ ਕੋਹਿਨੂਰ ਰਾਈਸ ਮਿੱਲ ਕੋਟ ਈਸੇ ਖਾਂ ਵਿਚ ਬਤੌਰ ਮੁਨੀਮ ਤਾਇਨਾਤ ਹੈ, ਜਦੋਂ ਉਹ ਆਪਣੇ ਦਫ਼ਤਰ ਦਾ ਕਾਰੋਬਾਰ ਬੰਦ ਕਰ ਕੇ ਲਾਕਰ ਵਿਚ 1 ਲੱਖ 80 ਹਜ਼ਾਰ ਰੁਪਏ ਰੱਖ ਕੇ ਤਾਲਾ ਲਗਾਉਣ ਉਪਰੰਤ ਚਲਾ ਗਿਆ ਤਾਂ ਰਾਤ ਸਮੇਂ ਅਣਪਛਾਤਾ ਵਿਅਕਤੀ ਬਾਰੀ ਦਾ ਸੀਸ਼ਾ ਤੋੜ ਕੇ ਅੰਦਰ ਦਾਖ਼ਲ ਹੋਇਆ ਅਤੇ ਲਾਕਰ ਵਿਚ ਰੱਖੇ 1 ਲੱਖ 80 ਹਜ਼ਾਰ ਰੁਪਏ ਚੋਰੀ ਕਰਕੇ ਲੈ ਗਿਆ। ਜਾਂਚ ਅਧਿਕਾਰੀ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।
ਇਹ ਵੀ ਪੜ੍ਹੋ- ਸਰਕਾਰੀ ਨੌਕਰੀਆਂ ਦੇ ਚਾਹਵਾਨਾਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਵੱਲੋਂ ਇਸ ਵਿਭਾਗ 'ਚ ਭਰਤੀ ਦੀ ਤਿਆਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੰਡੀਗੜ੍ਹ ਦੇ ਮੁੱਦੇ 'ਤੇ ਮੰਤਰੀ ਹਰਭਜਨ ਸਿੰਘ ETO ਦਾ ਅਹਿਮ ਬਿਆਨ
NEXT STORY