ਜਲਾਲਾਬਾਦ (ਗੁਲਸ਼ਨ) - ਪੰਜਾਬ ਸਰਕਾਰ ਵਲੋਂ ਆਟਾ ਦਾਲ ਯੋਜਨਾ ਤਹਿਤ ਬਣੇ ਪੁਰਾਣੇ ਕਾਰਡ ਰੱਦ ਕਰਕੇ ਸਮਾਰਟ ਕਾਰਡ ਬਣਾਉਣ ਦੀ ਪ੍ਰਕ੍ਰਿਆ ਦੇ ਤਹਿਤ ਮੰਡੀ ਅਰਨੀਵਾਲਾ 'ਚ ਇਸ ਯੋਜਨਾ ਦਾ ਵੱਡਾ ਫਰਜ਼ੀਵਾੜਾ ਸਾਹਮਣੇ ਆਇਆ ਹੈ। ਮੰਡੀ ਦੇ ਲਾਭਪਾਤਰੀਆਂ ਦੇ ਕਾਰਡ ਰੱਦ ਕੀਤੇ ਜਾਣ ਤੋਂ ਬਾਅਦ ਇਸ ਮੁੱਦੇ ਨੂੰ ਲੈ ਕੇ ਮੰਡੀ ਨਿਵਾਸੀ ਅਤੇ ਸੀਨੀਅਰ ਕਾਂਗਰਸੀ ਆਗੂ ਬੀ.ਡੀ. ਕਾਲੜਾ ਨੇ ਸੂਬੇ ਦੇ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਕਾਲੜਾ ਨੇ ਮੰਡੀ 'ਚ ਨਵੇਂ ਬਣਾਏ ਜਾ ਰਹੇ ਰਾਸ਼ਨ ਕਾਰਡ ਦੀ ਪ੍ਰਕ੍ਰਿਆ ਬਾਰੇ ਖੁਰਾਕ ਸਪਲਾਈ ਮੰਤਰੀ ਨੂੰ ਜਾਣੂੰ ਕਰਵਾਇਆ। ਜਾਣਕਾਰੀ ਦਿੰਦੇ ਹੋਂਏ ਬੀ.ਡੀ. ਕਾਲੜਾ ਨੇ ਦੱਸਿਆ ਕਿ ਮੰਡੀ ਅਰਨੀਵਾਲਾ 'ਚ 1900 ਦੇ ਕਰੀਬ ਕੁਲ ਘਰ ਹਨ, ਜੋ ਆਟਾ ਦਾਲ ਯੋਜਨਾ ਸਕੀਮ ਦੇ ਅਧੀਨ ਆਉਂਦੇ ਹਨ। ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਇਸ ਯੋਜਨਾ ਦੇ ਤਹਿਤ ਕੁਲ ਬਣੇ 1800 ਕਾਰਡਾਂ 'ਚ ਨਵੇਂ ਸਰਵੇ ਉਪਰੰਤ 1400 ਕਾਰਡ ਕੱਟ ਦਿੱਤੇ ਗਏ ਹਨ। ਜਿੰਨਾਂ ਦੇ ਕਾਰਡ ਰੱਦ ਕੀਤੇ ਗਏ ਹਨ ਉਹ ਅਜਿਹੇ ਪਰਿਵਾਰ ਹਨ, ਜੋ ਇਸ ਯੋਜਨਾ ਅਧੀਨ ਸ਼ਰਤਾਂ 'ਤੇ ਖਰਾ ਨਹੀਂ ਉਤਰਦੇ ਸਨ।
ਯੋਗ ਲਾਭਪਾਤਰੀਆਂ 'ਚ ਜਿੰਨਾਂ ਦੇ ਕਾਰਡ ਰੱਦ ਕੀਤੇ ਗਏ ਹਨ, ਉਨ੍ਹਾਂ ਨੂੰ ਇਸ ਯੋਜਨਾ ਦਾ ਲਾਭ ਦਿਵਾਉਣ ਲਈ ਖੁਰਾਕ ਸਪਲਾਈ ਮੰਤਰੀ ਦੇ ਸਾਹਮਣੇ ਉਨ੍ਹਾਂ ਵਲੋਂ ਮੁੱਦਾ ਚੁੱਕਿਆ ਗਿਆ ਹੈ। ਕਾਲੜਾ ਨੇ ਕਿਹਾ ਕਿ ਇਸ ਮੁਲਾਕਾਤ ਉਨ੍ਹਾਂ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅਪੀਲ ਕੀਤੀ ਕਿ ਲੋੜਵੰਦਾਂ ਦੇ ਕਾਰਡ ਬਣਾਉਣ ਲਈ ਸਬੰਧਤ ਵਿਭਾਗ ਨੂੰ ਨਿਰਦੇਸ਼ ਜਾਰੀ ਕੀਤੇ ਜਾਣ ਤਾਂਕਿ ਯੋਗ ਲਾਭਪਾਤਰੀ ਸਰਕਾਰ ਦੀ ਇਸ ਮਹੱਤਵਪੂਰਨ ਯੋਜਨਾ ਤੋਂ ਵਾਂਝੇ ਨਾ ਰਹਿ ਜਾਣ। ਉਨ੍ਹਾਂ ਦੱਸਿਆ ਕਿ ਮੰਡੀ 'ਚ ਕੁਲ 800 ਲੋੜਵੰਦ ਪਰਿਵਾਰਾਂ ਦੇ ਆਟਾ ਦਾਲ ਯੋਜਨਾ ਤਹਿਤ ਸਮਾਰਟ ਕਾਰਡ ਬਣਾਏ ਜਾ ਰਹੇ ਹਨ। ਕਾਲੜਾ ਨੇ ਭਰੋਸਾ ਦਿਵਾਇਆ ਕਿ ਕਿਸੇ ਵੀ ਯੋਗ ਲਾਭਪਾਤਰੀ ਨੂੰ ਇਸ ਯੋਜਨਾ ਤੋਂ ਮਹਿਰੂਮ ਨਹੀ ਰੱਖਿਆ ਜਾਵੇਗਾ।
ਫੇਰਿਆਂ ਤੋਂ ਪਹਿਲਾਂ ਪਹੁੰਚੀ ਪੁਲਸ ਨੇ ਰੁਕਵਾਇਆ ਵਿਆਹ, ਜਾਣੋ ਕੀ ਹੈ ਮਾਮਲਾ
NEXT STORY