ਪਟਿਆਲਾ, (ਬਲਜਿੰਦਰ)- ਥਾਣਾ ਬਖਸ਼ੀਵਾਲ ਅਧੀਨ ਪੈਂਦੇ ਇੰਦਰਪੁਰਾ ਡੇਰਾ ਦੀ ਰਹਿਣ ਵਾਲੀ 22 ਸਾਲਾ ਲਡ਼ਕੀ ਨਾਲ ਵੱਡੇ ਘਰ ਦੇ ਇਕ ਲਡ਼ਕੇ ਵੱਲੋਂ ਵਿਆਹ ਦਾ ਝਾਂਸਾ ਦੇ ਕੇ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਤ੍ਰਿਪਡ਼ੀ ਦੀ ਪੁਲਸ ਨੇ ਜਸਵਿੰਦਰ ਸਿੰਘ ਅਤੇ ਉਸ ਦੀ ਪਤਨੀ ਮਨਪ੍ਰੀਤ ਕੌਰ ਵਾਸੀ ਦੀਪ ਨਗਰ ਤੋਂ ਇਲਾਵਾ ਕਮਲਪ੍ਰੀਤ ਕੌਰ ਨਾਂ ਦੀ ਇਕ ਲਡ਼ਕੀ ਖਿਲਾਫ 376, 354-ਸੀ ਅਤੇ 34 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਲਿਆ ਹੈ।
ਪੀੜਤ ਲਡ਼ਕੀ ਅਨੁਸਾਰ ਉਹ ਪਿਛਲੇ 5-6 ਮਹੀਨਿਆਂ ਤੋਂ ਦੀਪ ਨਗਰ ਵਿਖੇ ਇਕ ਬਿਊਟੀ ਪਾਰਲਰ ਵਿਖੇ ਕੋਰਸ ਕਰ ਰਹੀ ਸੀ, ਜਿਥੇ ਉਸ ਦੀ ਉਕਤ ਵਿਅਕਤੀਆਂ ਨਾਲ ਪਛਾਣ ਹੋਈ। ਇਥੇ ਮਨਪ੍ਰੀਤ ਕੌਰ ਨੇ ਉਸ ਨੂੰ ਵੱਡੇ ਘਰ ਵਿਚ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਉਸ ਦੀ ਦੋਸਤੀ ਜਸਵਿੰਦਰ ਸਿੰਘ ਨਾਲ ਕਰਵਾ ਦਿੱਤੀ, ਜੋ ਕਿ ਉਸ ਦਾ ਪਤੀ ਹੀ ਸੀ। ਲਡ਼ਕੀ ਅਨੁਸਾਰ ਜਸਵਿੰਦਰ ਸਿੰਘ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਤੇ ਉਸ ਦੀਆਂ ਅਸ਼ਲੀਲ ਤਸਵੀਰਾਂ ਆਪਣੇ ਮੋਬਾਇਲ ਵਿਚ ਕੈਦ ਕਰ ਲਈਆਂ। ਜਦੋਂ ਲਡ਼ਕੀ ਨੂੰ ਪਤਾ ਲੱਗਾ ਕਿ ਜਸਵਿੰਦਰ ਸਿੰਘ ਕੋਈ ਵੱਡੇ ਘਰ ਦਾ ਲਡ਼ਕਾ ਨਹੀਂ, ਸਗੋਂ ਮਨਪ੍ਰੀਤ ਦਾ ਹੀ ਪਤੀ ਹੈ ਤਾਂ ਉਸ ਨੇ ਵਿਰੋਧ ਕਰਨਾ ਸ਼ੁਰੂ ਕੀਤਾ। ਇਸ ਤੋਂ ਬਾਅਦ ਜਸਵਿੰਦਰ ਸਿੰਘ ਤੇ ਉਕਤ ਵਿਅਕਤੀਆਂ ਨੇ ਉਸ ਨੂੰ ਉਹ ਅਸ਼ਲੀਲ ਫੋਟੋਆਂ ਦਿਖਾ ਕੇ ਬਲੈਕਮੇਲ ਕੀਤਾ ਤੇ ਜਿਸਮ-ਫਰੋਸ਼ੀ ਦੇ ਧੰਦੇ ਵਿਚ ਪਾਉਣ ਦੀ ਕੋਸ਼ਿਸ਼ ਕੀਤੀ। ਉਸ ਦੇ ਇਨਕਾਰ ਕਰਨ ’ਤੇ ਉਸ ਦੀਆਂ ਅਸ਼ਲੀਲ ਫੋਟੋਆਂ ਕਈ ਮੋਹਤਬਰਾਂ ਵਿਅਕਤੀਆਂ ਤੇ ਉਸ ਦੇ ਨਜ਼ਦੀਕੀਆਂ ਨੂੰ ਦਿਖਾ ਦਿੱਤੀਆਂ। ਉਕਤ ਮਾਮਲਾ ਜਦੋਂ ਸੈਂਟਰਲ ਵਾਲਮੀਕਿ ਸਭਾ ਦੇ ਆਗੂ ਦਰਸ਼ਨ ਸਿੰਘ ਮੈਣ ਤੱਕ ਪਹੁੰਚਿਆ ਤਾਂ ਉਨ੍ਹਾਂ ਨੇ ਪੀੜਤ ਲਡ਼ਕੀ ਨੂੰ ਲੈ ਕੇ ਪੁਲਸ ਕੋਲ ਇਸ ਦੀ ਸ਼ਿਕਾਇਤ ਦਰਜ ਕਰਵਾਈ। ਥਾਣਾ ਤ੍ਰਿਪਡ਼ੀ ਦੀ ਪੁਲਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
4 ਕਰੋਡ਼ ਗੋਲਮਾਲ ਕਰਨ ’ਤੇ ਡਿੱਗਾ ਦੱਖÎਣੀ ਬਾਈਪਾਸ ਦਾ ਹਿੱਸਾ!
NEXT STORY