ਲੁਧਿਆਣਾ (ਡੀ. ਐੱਸ. ਰਾਏ) : ਸਾਲ 2024 ’ਚ ਹੋਣ ਵਾਲੀਆਂ ਆਮ ਚੋਣਾਂ ’ਚ ਕਈ ਪਾਰਟੀਆਂ ਦੇ ਗੱਠਜੋੜ ਹੋਣੇ ਸੁਭਾਵਕ ਹਨ। ਇਸੇ ਤਰ੍ਹਾਂ ਪੰਜਾਬ ’ਚ ਅਕਾਲੀ-ਭਾਜਪਾ ਗੱਠਜੋੜ ਹੋਣ ਦੀਆਂ ਸੰਭਾਵਨਾਵਾਂ ਦੇ ਆਮ ਚਰਚੇ ਹਨ, ਜਿਸ ਦੀ ਪੁਸ਼ਟੀ ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਕੀਤੀ ਹੈ। ਜੇਕਰ ਸਚਮੁੱਚ ਅਜਿਹਾ ਹੋ ਗਿਆ ਤਾਂ ਪੰਜਾਬ ਦੇ ਟਕਸਾਲੀ ਅਕਾਲੀ ਉਸ ਦਾ ਸਮਰਥਨ ਨਹੀਂ ਕਰਨਗੇ, ਸਗੋਂ ਉਸ ਦੇ ਉਲਟ ਆਪਣੀ ਮਰਜ਼ੀ ਨਾਲ ਵੱਖਰਾ ਫੈਸਲਾ ਲੈਣਗੇ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸ਼ਹਿਰੀ ਸਕੱਤਰ ਰਵਿੰਦਰਪਾਲ ਸਿੰਘ ਖਾਲਸਾ ਨੇ ਪ੍ਰਗਟਾਏ।
ਇਹ ਵੀ ਪੜ੍ਹੋ : ਹੁਣ ਨਹੀਂ ਬਖਸ਼ਿਆ ਜਾਵੇਗਾ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ, ਪ੍ਰਸ਼ਾਸਨ ਨੇ ਦਿਖਾਏ ਤਿੱਖੇ ਤੇਵਰ
ਰਵਿੰਦਰਪਾਲ ਖਾਲਸਾ ਨੇ ਸਪੱਸ਼ਟ ਕੀਤਾ ਕਿ ਗੱਠਜੋੜ ਪੰਜਾਬ ਤੇ ਪੰਜਾਬੀਆਂ ਲਈ ਘਾਤਕ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਬੀ. ਜੇ. ਪੀ. ਵਾਲੀ ਭਾਰਤ ਸਰਕਾਰ ਜੋ ਪਿਛਲੇ ਲਗਭਗ 10 ਸਾਲਾਂ ਤੋਂ ਸੱਤਾ ’ਚ ਹੈ, ਨੇ ਪੰਜਾਬ ਤੇ ਪੰਜਾਬੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ ਅਤੇ ਕਰ ਵੀ ਰਹੀ ਹੈ। ਖਾਲਸਾ ਨੇ ਕਿਹਾ ਕਿ ਭਾਜਪਾ ਪਗੜੀਧਾਰੀ ਸਿੱਖਾਂ ਨੂੰ ਬੇਲੋੜਾ ਲਾਲਚ ਦੇ ਕੇ ਆਪਣੇ ਨਾਲ ਜੋੜ ਰਹੀ ਹੈ ਪਰ ਦੂਜੇ ਪਾਸੇ ਧਰਮਾਂ ’ਚ ਦੋਫਾੜ ਪਾਉਣ ਲਈ ਨਿਵੇਕਲੀ ਕਿਸਮ ਦਾ ਰੋਲ ਅਦਾ ਕਰ ਰਹੀ ਹੈ। ਸਾਰੇ ਮੁਲਕ ’ਚ ਹਫੜਾ-ਦਫੜੀ ਮਚੀ ਹੋਈ ਹੈ ਤੇ ਲੋਕਾਂ ਦੀ ਜਾਨ ਕੁੜਿੱਕੀ ’ਚ ਫਸੀ ਹੋਈ ਹੈ। ਕੋਈ ਸੁਰੱਖਿਅਤ ਨਹੀਂ, ਧੀਆਂ-ਭੈਣਾਂ, ਬਹੂ-ਬੇਟੀਆਂ ਦੀਆਂ ਇੱਜ਼ਤਾਂ ਰਾਮ ਭਰੋਸੇ ਹਨ।
ਇਹ ਵੀ ਪੜ੍ਹੋ: ਤਹਿਸੀਲਾਂ 'ਚ ਹੁੰਦੀ ਖੱਜਲ-ਖੁਆਰੀ ਤੋਂ ਮਿਲੇਗਾ ਛੁਟਕਾਰਾ, ਪੰਜਾਬ ਸਰਕਾਰ ਵੱਲੋਂ ਰਜਿਸਟਰੀ ਨੂੰ ਲੈ ਕੇ ਨਵੇਂ ਹੁਕਮ ਜਾਰੀ
ਮਨੀਪੁਰ ਦੀਆਂ ਘਟਨਾਵਾਂ ਨੇ ਸਾਬਤ ਕਰ ਦਿੱਤਾ ਹੈ ਕਿ ਬੀ. ਜੇ. ਪੀ. ਸਰਕਾਰ ਤੋਂ ਦੇਸ਼ ਦੀ ਵਾਗਡੋਰ ਸਾਂਭੀ ਨਹੀਂ ਜਾ ਰਹੀ, ਜਿਸ ਦੀ ਮੂੰਹ ਬੋਲਦੀ ਤਸਵੀਰ ਮਨੀਪੁਰ ਦਾ ਅੱਗ ਦੀ ਲਪੇਟ 'ਚ ਹੋਣਾ ਹੈ। ਉੱਥੋਂ ਦੇ ਮੁੱਖ ਮੰਤਰੀ ਦੀ ਕੋਠੀ ’ਚ ਲੋਕਾਂ ਨੇ ਘਿਰਾਓ ਕਰ ਰੱਖਿਆ ਹੈ ਅਤੇ ਉੱਥੋਂ ਦੇ ਬੀ. ਜੇ. ਪੀ. ਮੁਖੀ ਦੀ ਕੋਠੀ ਤੇ ਲੋਕਾਂ ਦੇ ਧਰਨੇ ਜਾਰੀ ਹਨ। ਇਹ ਸਭ ਕੁਝ ਵੇਖਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਖਾਮੋਸ਼ ਹਨ। ਯਾਦ ਰਹੇ ਦੇਸ਼ ਦੇ ਸੂਝਵਾਨ ਹਿੰਦੂ, ਮੁਸਲਮਾਨ, ਸਿੱਖ, ਈਸਾਈ ਸਾਲ 2024 ਦੀਆਂ ਚੋਣਾਂ ’ਚ ਬੀ. ਜੇ. ਪੀ. ਦਾ ਮੂੰਹ ਤੋੜ ਜਵਾਬ ਦੇਣਗੇ।
ਇਹ ਵੀ ਪੜ੍ਹੋ : ਜਲੰਧਰ ਦੇ ਸਮਾਰਟ ਸਿਟੀ ਪ੍ਰਾਜੈਕਟ 'ਚ ਕਰੋੜਾਂ ਦਾ ਘਪਲਾ, ਵੱਡੇ ਅਧਿਕਾਰੀਆਂ ਨੂੰ ਤਲਬ ਕਰ ਸਕਦੀ ਹੈ ਸੂਬਾ ਸਰਕਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੰਡੀਗੜ੍ਹ 'ਚ 50 ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਵਾਇਰਲ! Snapchat 'ਤੇ ਹੋਈਆਂ ਅਪਲੋਡ
NEXT STORY