ਤਪਾ ਮੰਡੀ (ਸ਼ਾਮ,ਗਰਗ) : ਸਥਾਨਕ ਮੰਡੀ ਦੇ ਇਕ ਵਪਾਰੀ ਦੀ ਕਾਰ ਵਿਚੋਂ ਅਣਪਛਾਤਾ ਵਿਅਕਤੀ ਲੱਖਾਂ ਰੁਪਏ ਨਗਦੀ ਅਤੇ ਜ਼ਰੂਰੀ ਕਾਗਜ਼ਾਤ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਰਾਹੁਲ ਬਾਂਸਲ ਪੁੱਤਰ ਸੰਦੀਪ ਬਾਂਸਲ ਵਾਸੀ ਬਾਗ ਬਸਤੀ ਤਪਾ ਨੇ ਦੱਸਿਆ ਕਿ 3 ਜੂਨ ਦੀ ਰਾਤ ਕੋਈ 8.30 ਵਜੇ ਕਰੀਬ ਉਹ ਅਪਣੀ ਗੱਡੀ ‘ਚ ਸਵਾਰ ਹੋ ਕੇ ਅਪਣੀ ਫੈਕਟਰੀ ਦੇ ਕੰਮ ਬਰਨਾਲਾ ਵਿਖੇ ਗਿਆ ਸੀ ਤਾਂ ਆਪਣੀ ਗੱਡੀ ਹੰਡਿਆਇਆ ਬਾਜ਼ਾਰ, ਨੇੜੇ ਸਿੰਧ ਬੈਂਕ ਖੜ੍ਹੀ ਕਰਕੇ ਚਲਾ ਗਿਆ ਜਦ ਕੁਝ ਮਿੰਟਾਂ ਬਾਅਦ ਵਾਪਸ ਆ ਕੇ ਗੱਡੀ ਸਟਾਰਟ ਕਰਕੇ ਚੱਲਣ ਲੱਗਾ ਤਾਂ ਇਕ ਅਣਪਛਾਤਾ ਨੌਜਵਾਨ ਜਿਸ ਨੇ ਕਾਲੇ ਰੰਗ ਦੀ ਕਮੀਜ ਪਾਈ ਹੋਈ ਸੀ ਨੇ ਅੱਗੇ ਆ ਕੇ ਕਿਹਾ ਕਿ ਗੱਡੀ 'ਚੋਂ ਮੁਗਲੈਲ ਲੀਕ ਕਰ ਰਿਹਾ ਹੈ, ਜਦ ਗੱਡੀ 'ਚੋਂ ਹੇਠਾਂ ਉਤਰ ਕੇ ਬੌਨੈਟ ਚੁੱਕ ਕੇ ਦੇਖਿਆ ਤਾਂ ਅਣਪਛਾਤਾ ਨੌਜਵਾਨ ਖਿੜਕੀ ਖੋਲ੍ਹ ਕੇ ਗੱਡੀ 'ਚ ਪਿਆ ਬੈਗ ਜਿਸ ਵਿਚ 2 ਲੱਖ 10 ਹਜ਼ਾਰ ਰੁਪਏ ਨਗਦ ਅਤੇ ਫੈਕਟਰੀ ਦੇ ਜ਼ਰੂਰੀ ਕਾਗਜ਼ਾਤ ਚੋਰੀ ਕਰਕੇ ਫਰਾਰ ਹੋ ਗਿਆ।
ਇਸ ਘਟਨਾ ਦਾ ਵਪਾਰੀ ਨੂੰ ਘਰ ਤਪਾ ਆਕੇ ਪਤਾ ਲੱਗਿਆਂ ਜਦ ਉਹ ਬੈਗ ਚੁੱਕਣ ਲੱਗਾ ਤਾਂ ਗਾਇਬ ਸੀ, ਬੈਗ ਗਾਇਬ ਹੁੰਦਾ ਦੇਖ ਵਪਾਰੀ ਦੇ ਹੋਸ਼ ਉਡ ਗਏ। ਰਾਹੁਲ ਬਾਂਸਲ ਨੇ ਚੋਰੀ ਹੋਏ ਬੈਗ ਸੰਬੰਧੀ ਆਪਣੇ ਪਿਤਾ ਸੰਦੀਪ ਬਾਂਸਲ ਅਤੇ ਹੋਰਨਾਂ ਸਾਥੀ ਵਪਾਰੀਆਂ ਨੂੰ ਦੱਸੀ ਤਾਂ ਵਾਪਸ ਬਰਨਾਲਾ ਜਾ ਕੇ ਇਰਦ-ਗਿਰਦ ਪਤਾ ਕਰਨ 'ਤੇ ਪੁਲਸ ਸਟੇਸ਼ਨ ਕੋਤਵਾਲੀ ਬਰਨਾਲਾ ਨੂੰ ਇਤਲਾਹ ਦਿੱਤੀ ਗਈ ਪਰ 5 ਦਿਨ ਬੀਤਣ ਤੇ ਕੋਈ ਸੁਰਾਗ ਨਹੀਂ ਮਿਲਿਆਂ। ਜਾਂਚ ਅਧਿਕਾਰੀ ਬਰਨਾਲਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਰਦ ਗਿਰਦ ਲੱਗੇ ਸੀ. ਸੀ. ਟੀ. ਵੀ. ਖੰਘਾਲੇ ਜਾ ਰਹੇ ਹਨ ਪਰ ਅਜੇ ਵੀ ਜਾਂਚ ਚੱਲ ਰਹੀ ਹੈ।
ਸਬਜ਼ੀ ਨੂੰ ਪਾਣੀ ਲਾਉਣ ਗਏ ਕਿਸਾਨ ਦੀ ਕਰੰਟ ਲੱਗਣ ਕਾਰਨ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ
NEXT STORY