ਭਵਾਨੀਗੜ੍ਹ(ਵਿਕਾਸ, ਕਾਂਸਲ)- ਇੱਥੇ ਦੇ ਨਵੇਂ ਬੱਸ ਸਟੈਂਡ ਨੇੜੇ ਬੀਤੀ ਰਾਤ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਬਦਮਾਸ਼ਾਂ ਨੇ ਇਕ ਦੁਕਾਨਦਾਰ ਨੂੰ ਖਿਡੌਣਾ ਪਿਸਤੌਲ ਦਿਖਾ ਕੇ ਲੁੱਟਣ ਦੀ ਕੋਸ਼ਿਸ਼ ਕੀਤੀ। ਘਟਨਾ ਦੌਰਾਨ ਹੋਈ ਝੜਪ ਵਿੱਚ ਬਦਮਾਸ਼ਾਂ ਨੇ ਦੁਕਾਨਦਾਰ ਨੂੰ ਇੱਟ ਮਾਰ ਕੇ ਜ਼ਖਮੀ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਸਬੰਧੀ ਸੂਚਨਾ ਮਿਲਦਿਆਂ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਵਿਆਹ ਦੇ ਬੰਧਨ ‘ਚ ਬੱਝੇ ਮੰਤਰੀ ਅਨਮੋਲ ਗਗਨ ਮਾਨ, ਆਨੰਦ ਕਾਰਜ ਮਗਰੋਂ ਰੱਖੀ ਰਿਸੈਪਸ਼ਨ ਪਾਰਟੀ
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸ਼ਹਿਰ ਦੇ ਵਾਰਡ ਨੰਬਰ 11 ਦੀ ਮਹਿਲਾ ਕੌਂਸਲਰ ਨੇਹਾ ਸਲਦੀ ਦੇ ਪਤੀ ਭਾਜਪਾ ਆਗੂ ਸੁਦਰਸ਼ਨ ਕੁਮਾਰ ਨੇ ਦੱਸਿਆ ਕਿ ਉਸਦਾ ਭਤੀਜਾ ਵਿਕਰਾਂਤ ਕੁਮਾਰ ਜੋ ਕਿ ਨਵੇਂ ਬੱਸ ਸਟੈਂਡ ਤੋਂ ਥੋੜ੍ਹਾ ਅੱਗੇ ਕਰਿਆਨੇ ਦੀ ਦੁਕਾਨ ਕਰਦਾ ਹੈ ਜਦੋਂ ਉਹ ਸ਼ਨੀਵਾਰ ਰਾਤ ਕਰੀਬ 9 ਵਜੇ ਆਪਣੀ ਦੁਕਾਨ ’ਤੇ ਇਕੱਲਾ ਬੈਠਾ ਸੀ ਤਾਂ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਬਦਮਾਸ਼ਾਂ ਨੇ ਦੁਕਾਨ 'ਤੇ ਆਉਂਦਿਆਂ ਹੀ ਵਿਕਰਾਂਤ ਦੇ ਕੰਨ ਤੇ ਮੱਥੇ 'ਤੇ ਖਿਡਾਉਣਾ ਪਿਸਤੌਲ ਤਾਣ ਕੇ ਸਭ ਕੁੱਝ ਉਨ੍ਹਾਂ ਨੂੰ ਦੇਣ ਲਈ ਕਿਹਾ, ਜਿਨ੍ਹਾਂ ਦਾ ਵਿਰੋਧ ਕਰਦਿਆਂ ਵਿਕਰਾਂਤ ਨੇ ਦਲੇਰੀ ਨਾਲ ਬਦਮਾਸ਼ਾਂ ਦਾ ਮੁਕਾਬਲਾ ਕੀਤਾ ਤੇ ਹੱਥੋਪਾਈ ਮਗਰੋਂ ਬਦਮਾਸ਼ ਮੋਟਰਸਾਈਕਲ 'ਤੇ ਭੱਜਣ ਲੱਗੇ। ਸਲਦੀ ਨੇ ਦੱਸਿਆ ਕਿ ਭਤੀਜੇ ਵਿਕਰਾਂਤ ਨੇ ਮੋਟਰਸਾਈਕਲ ਰੋਕ ਕੇ ਬਦਮਾਸ਼ਾਂ ਨੂੰ ਫੁਰਤੀ ਨਾਲ ਹੇਠਾਂ ਸੁੱਟ ਲਿਆ ਤਾਂ ਘਬਰਾਏ ਬਦਮਾਸ਼ਾਂ ਨੇ ਉਸਨੂੰ ਇੱਟ ਮਾਰ ਕੇ ਜ਼ਖਮੀ ਕਰ ਦਿੱਤਾ ਤੇ ਬਾਈਕ 'ਤੇ ਬੈਠ ਕੇ ਟਰੱਕ ਯੂਨੀਅਨ ਵੱਲ ਨੂੰ ਭੱਜ ਨਿਕਲੇ। ਸਲਦੀ ਨੇ ਦੱਸਿਆ ਕਿ ਭੱਜਦੇ ਸਮੇਂ ਬਦਮਾਸ਼ਾਂ ਦਾ ਖਿਡੌਣਾ ਪਿਸਤੌਲ ਘਟਨਾ ਸਥਾਨ 'ਤੇ ਹੀ ਡਿੱਗ ਪਿਆ ਜਿਸ ਨੂੰ ਮੌਕੇ 'ਤੇ ਪਹੁੰਚੀ ਪੁਲਸ ਨੇ ਆਪਣੇ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਦੂਜੇ ਪਾਸੇ, ਭਵਾਨੀਗੜ੍ਹ ਥਾਣਾ ਇੰਚਾਰਜ ਗੁਰਨਾਮ ਸਿੰਘ ਨੇ ਦੱਸਿਆ ਕਿ ਬਦਮਾਸ਼ ਉਕਤ ਘਟਨਾ ਵਿੱਚ ਕੁੱਝ ਵੀ ਲੈ ਜਾਣ 'ਚ ਸਫ਼ਲ ਨਹੀਂ ਹੋਏ। ਇਸ ਸਬੰਧੀ ਪਰਚਾ ਦਰਜ ਕਰ ਕੇ ਪੁਲਸ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਬਦਮਾਸ਼ਾਂ ਵੱਲੋਂ ਵਰਤੀ ਗਈ ਖਿਡੌਣਾ ਪਿਸਤੌਲ ਨੂੰ ਪੁਲਸ ਨੇ ਬਰਾਮਦ ਕਰਦਿਆਂ ਆਪਣੇ ਕਬਜੇ 'ਚ ਲੈ ਲਿਆ ਹੈ।
ਇਹ ਵੀ ਪੜ੍ਹੋ- ਮਾਨਸਾ 'ਚ ਵਾਪਰਿਆ ਵੱਡਾ ਹਾਦਸਾ, ਇੱਕੋ ਪਰਿਵਾਰ ਦੇ 7 ਮੈਂਬਰ ਕਰੰਟ ਦੀ ਲਪੇਟ ’ਚ ਆਏ
ਚੋਣਾਂ ਮਗਰੋਂ ਹਾਈਵੇ 'ਤੇ ਲਾਈਟਾਂ ਬੰਦ, ਲੋਕਾਂ 'ਚ ਨਾਰਾਜ਼ਗੀ
ਘਟਨਾ ਮਗਰੋਂ ਸ਼ਹਿਰ ਵਾਸੀਆਂ ਨੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਆਖਿਆ ਕਿ ਸ਼ਹਿਰ ਦੇ ਹਾਈਵੇਅ 'ਤੇ ਲੱਗੀਆਂ ਲਾਈਟਾਂ ਅਕਸਰ ਹੀ ਬੰਦ ਰਹਿੰਦੀਆਂ ਹਨ ਤੇ ਜਿਸ ਕਰਕੇ ਸ਼ਰਾਰਤੀ ਅਨਸਰਾਂ ਲਈ ਹਨੇਰੇ ਦਾ ਫਾਇਦਾ ਲੈ ਕੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਹੋਰ ਹੀ ਆਸਾਨ ਹੋ ਜਾਂਦਾ ਹੈ। ਭਾਜਪਾ ਆਗੂ ਸੁਦਰਸ਼ਨ ਸਲਦੀ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਹਾਈਵੇ 'ਤੇ ਲਾਈਟਾਂ ਲਗਾਤਾਰ ਚੱਲ ਰਹੀਆਂ ਸਨ ਪਰੰਤੂ ਨਤੀਜਿਆਂ ਤੋਂ ਬਾਅਦ ਅੱਜਕਲ੍ਹ ਲਾਈਟਾਂ ਬੰਦ ਹੋਣ ਕਾਰਨ ਹਾਈਵੇ ਦੇ ਦੋਵੇਂ ਪਾਸੇ ਘੁੱਪ ਹਨੇਰਾ ਛਾਇਆ ਰਹਿੰਦਾ ਹੈ ਤੇ ਹਾਈਵੇ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵੀ ਬੰਦ ਪਏ ਜਿਸ ਤੋਂ ਪ੍ਰਸ਼ਾਸਨ ਦੀ ਗੰਭੀਰਤਾ ਦਾ ਪਤਾ ਲੱਗਦਾ ਹੈ।
ਇਹ ਵੀ ਪੜ੍ਹੋ- ਸਪੈਨਿਸ਼ ਜੋੜੇ ਦੀ ਕੁੱਟਮਾਰ ਦੇ ਮਾਮਲੇ 'ਚ ਪੰਜਾਬ ਪੁਲਸ ਕਰੇਗੀ ਕਾਰਵਾਈ, ਮੰਤਰੀ ਧਾਲੀਵਾਲ ਨੇ ਕਰ 'ਤਾ ਐਲਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਭਿਆਨਕ ਗਰਮੀ ਦੌਰਾਨ ਵੱਡੀ ਘਟਨਾ, ਚੱਲਦੀ ਕਾਰ ਨੂੰ ਲੱਗੀ ਅੱਗ, ਜਿਊਂਦਾ ਸੜਿਆ ਚਾਲਕ (ਵੀਡੀਓ)
NEXT STORY