ਦਿੜ੍ਹਬਾ ਮੰਡੀ (ਅਜੈ) : ਦਿੜ੍ਹਬਾ ਪੁਲਸ ਨੇ ਪਿੰਡ ਘਨੌੜ ਰਾਜਪੂਤਾਂ ਦੇ ਸਕੂਲ ਤੋਂ ਵਾਪਸ ਆਉਂਦੇ ਗੁੰਮ ਹੋਏ 2 ਬੱਚਿਆਂ ਨੂੰ 20 ਘੰਟਿਆਂ ਵਿੱਚ ਲੱਭ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਉਪ-ਕਪਤਾਨ ਦਿੜ੍ਹਬਾ ਪ੍ਰਿਥਵੀ ਸਿੰਘ ਚਾਹਲ ਨੇ ਦੱਸਿਆ ਕਿ ਪਿੰਡ ਘਨੌੜ ਰਾਜਪੂਤਾਂ ਦੇ 2 ਬੱਚੇ ਪ੍ਰਭਜੋਤ ਸਿੰਘ ਪੁੱਤਰ ਸੁਖਚੈਨ ਸਿੰਘ ਤੇ ਕਰਨਵੀਰ ਸਿੰਘ ਪੁੱਤਰ ਕੁਲਦੀਪ ਸਿੰਘ ਜੋ ਕਿ ਸੱਤਿਆ ਭਾਰਤੀ ਪਬਲਿਕ ਸਕੂਲ ਕਮਾਲਪੁਰ 'ਚ ਪੜ੍ਹਦੇ ਸਨ, ਸ਼ਨੀਵਾਰ ਕਰੀਬ 1 ਵਜੇ ਘਰ ਵਾਲਿਆਂ ਨੂੰ ਬਿਨਾਂ ਦੱਸੇ ਕਿਸੇ ਅਣਜਾਣ ਵਿਅਕਤੀ ਨਾਲ ਮੋਟਰਸਾਈਕਲ 'ਤੇ ਬੈਠ ਕੇ ਭੇਤਭਰੀ ਹਾਲਤ ਵਿੱਚ ਗੁੰਮ ਹੋ ਗਏ ਸਨ।
ਇਹ ਵੀ ਪੜ੍ਹੋ : ਮੁੱਖ ਮੰਤਰੀ ਦੀ ਕੋਠੀ ਅੱਗੇ ਕਲਰਕ ਟੈਸਟ ਪਾਸ ਯੂਨੀਅਨ ਨੇ ਲਗਾਇਆ ਧਰਨਾ, ਸੰਗਰੂਰ-ਪਟਿਆਲਾ ਮੁੱਖ ਰੋਡ ਕੀਤਾ ਜਾਮ
ਉਨ੍ਹਾਂ ਦੇ ਘਰ ਵਾਲਿਆਂ ਨੇ ਪੁਲਸ ਨੂੰ ਬੱਚੇ ਗੁੰਮ ਹੋਣ ਦੀ ਇਤਲਾਹ ਦਿੱਤੀ ਸੀ, ਜਿਸ ਦੇ ਅਧਾਰ 'ਤੇ ਪੁਲਸ ਨੇ ਥਾਣਾ ਦਿੜ੍ਹਬਾ ਦੇ ਮੁੱਖ ਅਫ਼ਸਰ ਇੰਸਪੈਕਟਰ ਵਿਜੈ ਕੁਮਾਰ ਤੇ ਸੀ. ਆਈ. ਏ. ਬਹਾਦਰ ਸਿੰਘ ਵਾਲਾ ਦੇ ਇੰਚਾਰਜ ਦੀਪਇੰਦਰ ਸਿੰਘ ਜੇਜੀ ਦੀ ਅਗਵਾਈ ਹੇਠ 2 ਟੀਮਾਂ ਬਣਾ ਕੇ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਬੱਚਿਆਂ ਦੀ ਪੜਤਾਲ ਕੀਤੀ। ਵਿਸ਼ੇਸ਼ ਟੀਮ ਨੇ ਬੱਚਿਆਂ ਨੂੰ ਭਵਾਨੀਗੜ੍ਹ ਤੋਂ ਬਰਾਮਦ ਕਰ ਲਿਆ। ਬੱਚਿਆਂ ਦੇ ਦੱਸਣ ਅਨੁਸਾਰ ਉਹ ਦਿੜ੍ਹਬਾ ਤੋਂ ਬੱਸ ਚੜ੍ਹ ਕੇ ਭਵਾਨੀਗੜ੍ਹ ਗਏ ਤੇ ਫਿਰ ਪਟਿਆਲਾ ਚਲੇ ਗਏ। ਉਨ੍ਹਾਂ ਨੇ ਘਰੋਂ 20 ਹਜ਼ਾਰ ਦੇ ਕਰੀਬ ਰੁਪਏ ਵੀ ਚੋਰੀ ਕੀਤੇ ਸਨ ਤੇ ਦਿੜ੍ਹਬਾ ਤੋਂ ਨਵੇਂ ਕੱਪੜੇ ਵੀ ਖਰੀਦੇ। ਬੱਚਿਆਂ ਦੇ ਪਿਤਾ ਸੁਖਚੈਨ ਸਿੰਘ ਤੇ ਕੁਲਦੀਪ ਸਿੰਘ ਨੇ ਪੁਲਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਬੱਚਿਆਂ ਨੂੰ ਲੱਭਣ ਵਿੱਚ ਵਿਸ਼ੇਸ਼ ਮਦਦ ਕੀਤੀ ਹੈ।
ਇਹ ਵੀ ਪੜ੍ਹੋ : 1 ਕਿਲੋਵਾਟ ਲੋਡ ਦੇ ਖਪਤਕਾਰ ਰੇਹੜੀ ਵਾਲੇ ਨੂੰ ਆਇਆ 55 ਹਜ਼ਾਰ ਰੁਪਏ ਤੋਂ ਵੱਧ ਦਾ ਬਿੱਲ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਮੁੱਖ ਮੰਤਰੀ ਦੀ ਕੋਠੀ ਅੱਗੇ ਕਲਰਕ ਟੈਸਟ ਪਾਸ ਯੂਨੀਅਨ ਨੇ ਲਗਾਇਆ ਧਰਨਾ, ਸੰਗਰੂਰ-ਪਟਿਆਲਾ ਮੁੱਖ ਰੋਡ ਕੀਤਾ ਜਾਮ
NEXT STORY