ਮੋਗਾ (ਵਿਪਨ)—ਮੋਗਾ 'ਚ ਅੱਜ ਸਵੇਰ ਤੋਂ ਜਿੱਥੇ ਮੀਂਹ ਪੈਣ ਕਾਰਨ ਗਰਮੀ ਤੋਂ ਰਾਹਤ ਮਿਲੀ ਹੈ। ਉੱਥੇ ਇਸ ਮੀਂਹ ਨੇ ਅੱਜ ਫਿਰ ਮੋਗਾ ਨਗਰ ਨਿਗਮ ਦੀ ਪੋਲ ਖੋਲ ਦਿੱਤੀ ਹੈ। ਜਾਣਕਾਰੀ ਮੁਤਾਬਕ ਸੀਵਰੇਜ ਦੀ ਸਫਾਈ ਨਾ ਹੋਣ ਦੇ ਕਾਰਨ ਮੀਂਹ ਦਾ ਪਾਣੀ ਚਾਰੇ ਪਾਸੇ ਸੜਕਾਂ ਅਤੇ ਗਲੀਆਂ 'ਚ ਜਮ੍ਹਾ ਹੋ ਗਿਆ, ਜਿਸ ਕਾਰਨ ਸਕੂਲ ਜਾਣ ਵਾਲੇ ਬੱਚਿਆਂ ਅਤੇ ਕੰਮ 'ਤੇ ਜਾਣ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਮੋਗਾ ਸ਼ਹਿਰ ਦਾ ਬੇਹੱਦ ਬੁਰਾ ਹਾਲ ਹੈ। ਸ਼ਹਿਰ 'ਚ ਚਾਰੇ ਪਾਸੇ 2-2 ਫੁੱਟ ਪਾਣੀ ਖੜ੍ਹਾ ਹੋਇਆ ਹੈ।
ਚੋਰੀ ਦੇ 8 ਮੋਟਰਸਾਈਕਲਾਂ ਸਣੇ 2 ਚੋਰ ਕਾਬੂ
NEXT STORY