ਕੋਟ ਈਸੇ ਖਾਂ (ਗਾਂਧੀ, ਗਰੋਵਰ, ਸੰਜੀਵ)—ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਮੁਹੰਮਦ ਸਦੀਕ ਨੂੰ ਕਾਂਗਰਸ ਪਾਰਟੀ ਦੀ ਟਿਕਟ ਮਿਲਣ ਤੋਂ ਬਾਅਦ ਕਾਂਗਰਸੀ ਵਰਕਰਾਂ 'ਚ ਖੁਸ਼ੀ ਦੀ ਲਹਿਰ ਹੈ। ਹਲਕਾ ਫਰੀਦਕੋਟ ਦੀ ਸੀਟ ਵੱਡੇ ਫਰਕ ਨਾਲ ਜਿੱਤ ਕੇ ਰਾਹੁਲ ਗਾਂਧੀ ਦੀ ਝੋਲੀ 'ਚ ਪਾਵਾਂਗੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਾਂਗਰਸੀ ਆਗੂ ਵਿਜੇ ਧੀਰ, ਸੁਮਿਤ ਬਿੱਟੂ ਮਲਹੋਤਰਾ, ਪਵਨ ਤਨੇਜਾ, ਓਮ ਪ੍ਰਕਾਸ਼ ਪੱਪੀ, ਸਰਪੰਚ ਕੁਲਬੀਰ ਸਿੰਘ ਲੌਂਗੀਵਿੰਡ, ਤਰਸੇਮ ਸਿੰਘ ਗਿੱਲ, ਕੁਲਬੀਰ ਮਸੀਤਾਂ ਆਦਿ ਕਾਂਗਰਸੀ ਵਰਕਰਾਂ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ 'ਚ ਸਮੁੱਚੇ ਪੰਜਾਬ ਦਾ ਬਹੁਪੱਖੀ ਵਿਕਾਸ ਹੋ ਰਿਹਾ ਹੈ। ਪੰਜਾਬ ਦੀ ਜਨਤਾ ਕੈਪਟਨ ਸਾਹਿਬ ਦੀਆਂ ਲੋਕ-ਪੱਖੀ ਨੀਤੀਆਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ। ਮੁਹੰਮਦ ਸਦੀਕ ਨੂੰ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਵੱਡੀ ਲੀਡ ਦਿਵਾਉਣ ਲਈ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਯੋਗ ਅਗਵਾਈ 'ਚ ਪਿੰਡ-ਪਿੰਡ ਜਾ ਕੇ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾ ਰਿਹਾ ਹੈ। ਮੁਹੰਮਦ ਸਦੀਕ ਇਕ ਬੇਦਾਗ, ਈਮਾਨਦਾਰ ਅਤੇ ਲੋਕਾਂ 'ਚ ਵਿਚਰਨ ਵਾਲੇ ਉਮੀਦਵਾਰ ਹਨ ਤੇ 2012 ਵਿਚ ਭਦੌੜ ਤੋਂ ਵਿਧਾਇਕ ਰਹਿ ਚੁੱਕੇ ਹਨ। ਉਨ੍ਹਾਂ ਨੂੰ ਹਲਕਾ ਫ਼ਰੀਦਕੋਟ ਤੋਂ ਜਿਤਾਉਣ ਲਈ ਕਾਂਗਰਸੀ ਵਰਕਰ ਦਿਨ-ਰਾਤ ਮਿਹਨਤ ਕਰਨਗੇ। ਮੋਦੀ ਸਰਕਾਰ ਨੇ 5 ਸਾਲਾਂ ਵਿਚ ਲੋਕਾਂ ਦਾ ਜੋ ਕੁਝ ਕਚੂੰਮਰ ਕੱਢਿਆ ਹੈ ਉਸ ਤੋਂ ਸਭ ਭਲੀ-ਭਾਂਤੀ ਵਾਕਫ ਹਨ। ਇਸ ਵਾਰ ਲੋਕ ਆਉਣ ਵਾਲੀਆਂ ਪਾਰਲੀਮਾਨੀ ਚੋਣਾਂ 'ਚ ਕਾਂਗਰਸੀ ਉਮੀਦਵਾਰਾਂ ਨੂੰ ਵੱਡੀ ਜਿੱਤ ਦਿਵਾ ਕੇ ਦੇਸ਼ ਦੀ ਵਾਗਡੋਰ ਰਾਹੁਲ ਗਾਂਧੀ ਦੇ ਹੱਥ ਜ਼ਰੂਰ ਸੌਂਪਣਗੇ।
ਫਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਬਾਰੇ ਜਾਣੋ ਖਾਸ ਗੱਲਾਂ
NEXT STORY