ਨਾਭਾ (ਰਾਹੁਲ): ਨਾਭਾ ਬਲਾਕ ਦੇ ਪਿੰਡ ਸਕੋਹਾਂ 'ਚ ਰਸੋਈ 'ਚ ਪਏ ਗੈਸ ਸਿੰਲਡਰ ਨਾਲ ਘਰ 'ਚ ਜ਼ਬਰਦਸਤ ਧਮਾਕਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਦੂਰ-ਦੂਰ ਤੱਕ ਸੁਣਨ ਨਾਲ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।ਇਹ ਧਮਾਕਾ ਦਰਬਾਰਾ ਸਿੰਘ ਦੇ ਘਰ 'ਚ ਹੋਇਆ। ਦਰਬਾਰਾ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਰਸੋਈ 'ਚੋਂ ਕੁਝ ਸਮਾਂ ਪਹਿਲਾਂ ਹੀ ਰੋਟੀ ਬਣਾ ਕੇ ਆਪਣੇ ਕਮਰੇ ਵਿੱਚ ਹੀ ਦਾਖਲ ਹੋਈ ਸੀ ਤਾਂ ਬਾਅਦ ਵਿੱਚ ਸਿਲੰਡਰ ਬਲਾਸਟ ਹੋ ਗਿਆ ਪਰ ਸਿਲੰਡਰ ਬਲਾਸਟ ਕਿਵੇਂ ਹੋਇਆ। ਇਹ ਅਜੇ ਤੱਕ ਕਿਸੇ ਨੂੰ ਨਹੀਂ ਪਤਾ ਕਿਉਂਕਿ ਸਿਲੰਡਰ ਨੂੰ ਕਿਸੇ ਤਰ੍ਹਾਂ ਦੀ ਅੱਗ ਨਹੀਂ ਸੀ ਲੱਗੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਪਰਿਵਾਰ ਦਾ ਮੈਂਬਰ ਕੋਲ ਹੁੰਦਾ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ ਅਤੇ ਸਾਡਾ ਇਸ ਧਮਾਕੇ ਦੇ ਕਾਰਨ 2 ਲੱਖ ਦੇ ਕਰੀਬ ਨੁਕਸਾਨ ਹੋ ਗਿਆ ਹੈ।

ਇਸ ਮੌਕੇ ਘਰ ਦੇ ਪਰਿਵਾਰਿਕ ਮੈਂਬਰ ਸੁਰਿੰਦਰ ਸਿੰਘ ਅਤੇ ਦਰਬਾਰਾ ਸਿੰਘ ਨੇ ਕਿਹਾ ਕਿ ਇਹ ਜੋ ਸਿਲੰਡਰ ਦਾ ਬਲਾਸਟ ਹੋਇਆ ਭਾਰਤ ਗੈਸ ਏਜੰਸੀ ਦਾ ਸੀ ਅਤੇ ਇਹ ਕਿਵੇਂ ਬਲਾਸਟ ਹੈ ਇਹ ਕਿਸੇ ਨੂੰ ਨਹੀਂ ਪਤਾ। ਇਸ ਸਿਲੰਡਰ ਬਲਾਸਟ ਦੇ ਹੋਣ ਨਾਲ ਘਰ ਦਾ ਕਾਫੀ ਨੁਕਸਾਨ ਹੋ ਗਿਆ ਹੈ ਅਸੀਂ ਤਾਂ ਮੰਗ ਕਰਦੇ ਹਾਂ ਕਿ ਕੰਪਨੀ ਵਾਲੇ ਇਸ ਦਾ ਨੁਕਸਾਨ ਦੀ ਭਰਪਾਈ ਕਰਨ ਇਸ ਬਲਾਸਟ ਨਾਲ ਬਹੁਤ ਵੱਡਾ ਸਾਡਾ ਜਾਨੀ ਨੁਕਸਾਨ ਹੋ ਸਕਦਾ ਸੀ ਕਿਉਂਕਿ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਰਸੋਈ ਵਿੱਚੋਂ ਰੋਟੀ ਪਕਾ ਕੇ ਕਮਰੇ ਵਿੱਚ ਹੀ ਗਏ ਸੀ।ਇਸ ਮੌਕੇ 'ਤੇ ਪੁਲਸ ਦੇ ਜਾਂਚ ਅਧਿਕਾਰੀ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਅਸੀਂ ਇਸ ਸਬੰਧੀ ਕਾਰਵਾਈ ਕਰ ਰਹੇ ਹਾਂ।

ਹੁਣ 360 ਗਜ਼ ਤੋਂ ਛੋਟੇ ਪਲਾਟ 'ਚ ਵੀ ਲੱਗ ਸਕੇਗੀ ਨਵੀਂ ਇੰਡਸਟਰੀ
NEXT STORY