ਨਾਭਾ: ਨਾਭਾ ਨਗਰ ਕੌਂਸਲ 'ਚ ਅੱਜ ਇਨਕਮ ਟੈਕਸ ਵਲੋਂ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਇਨਕਮ ਟੈਕਸ ਟੀ. ਡੀ. ਐਸ. ਅਧਿਕਾਰੀਆਂ ਦੀ ਟੀਮ ਨੇ ਕੌਂਸਲ ਦੇ ਟੀ. ਡੀ. ਐਸ. ਖਾਤਿਆਂ ਦੀ ਜਾਂਚ ਕੀਤੀ। ਟੀਮ 'ਚ ਆਈ. ਟੀ. ਓ. ਟੀ. ਡੀ. ਐਸ. ਅਧਿਕਾਰੀ ਬਿਕਰਮਜੀਤ ਸਿੰਘ, ਇੰਸਪਕੈਟਰ ਰਜਨੀਸ ਜੈਨ ਸਮੇਤ ਹੋਰ ਅਧਿਕਾਰੀ ਵੀ ਸ਼ਾਮਲ ਹੋਏ।
ਇਸ ਸਬੰਧੀ ਜਾਣਕਾਰੀ ਦਿੰਦਿਆ ਇਨਕਮ ਟੈਕਸ ਅਧਿਕਾਰੀ ਟੀ. ਡੀ. ਐਸ. ਬਿਕਰਮਜੀਤ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਨਾਭਾ ਵੱਲ ਸਵਾ 4 ਲੱਖ ਟੈਕਸ ਦਾ ਬਕਾਇਆ ਖੜਾ ਹੈ, ਜਿਸ ਸਬੰਧੀ ਆਈ. ਟੀ. ਓ. ਵਿਭਾਗ ਨੇ ਕੌਂਸਲ ਦੇ ਨਿੱਜੀ ਬੈਂਕ ਦੇ ਖਾਤੇ 'ਚੋਂ ਬਣਾਇਆ ਡਰਾਫਟ ਲੈ ਲਿਆ ਹੈ। ਇਸ ਤੋਂ ਇਲਾਵਾ ਕੌਂਸਲ ਨੇ 2018-19 ਦੀਆਂ ਤਿੰਨ ਟੀ. ਡੀ. ਐਸ. ਕੁਆਰਟਰ ਰਿਟਰਨਾਂ ਵੀ ਨਹੀਂ ਭਰੀਆਂ। ਉਨ੍ਹਾਂ ਕਿਹਾ ਕਿ ਤਿੰਨੋਂ ਰਿਟਰਨਾਂ ਦੀ ਦੇਰੀ ਸੰਬੰਧੀ ਕੌਂਸਲ ਤੋਂ 200 ਰੁਪਏ ਪ੍ਰਤੀ ਦਿਨ ਜੁਰਮਾਨਾ ਵਸੂਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਅੱਜ ਆਈ. ਟੀ. ਓ. ਦੀ ਰੇਡ ਦੌਰਾਨ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਹਾਜ਼ਰ ਨਹੀਂ ਪਾਏ ਗਏ।
ਪਾਣੀ ਦੇ ਭਰੇ ਟੋਏ 'ਚ ਡੁੱਬਣ ਕਾਰਨ ਸਕੇ ਭੈਣ-ਭਰਾ ਦੀ ਮੌਤ
NEXT STORY