ਮੁੱਲਾਂਪੁਰ ਦਾਖਾ, (ਜ.ਬ.)- ਮੁੱਲਾਂਪੁਰ ਜਗਰਾਓਂ ਨੈਸ਼ਨਲ ਹਾਈਵੇ ’ਤੇ ਪ੍ਰਧਾਨ ਮੰਤਰੀ ਸਡ਼ਕ ਨਿਰਮਾਣ ਯੋਜਨਾ ਅਧੀਨ ਬਣੀ ਸਡ਼ਕ ਅਤੇ ਵੱਡੀ ਹਵੇਲੀ ਮੂਹਰੇ ਬਣਾਏ ਗਏ ਕੱਟ ਨੂੰ ਤੋਡ਼ਣ ਅਤੇ ਬੰਦ ਕਰਨ ਲਈ ਕੰਪਨੀ ਦੇ ਵਿਅਕਤੀ ਅੱਜ ਦੂਜੇ ਦਿਨ ਜੇ. ਸੀ. ਬੀ. ਮਸ਼ੀਨ ਲੈ ਕੇ ਪੁੱਜੇ ਤਾਂ ਪਿੰਡ ਭਨੋਹਡ਼ ਅਤੇ ਹੋਰ ਪਿੰਡਾਂ ਦੇ ਵਿਅਕਤੀਆਂ ਨੇ ਸੀਨੀਅਰ ਕਾਂਗਰਸੀ ਆਗੂ ਸੁਖਪਾਲ ਸਿੰਘ ਭਨੋਹਡ਼ ਦੀ ਅਗਵਾਈ ਵਿਚ ਰੋਸ ਮੁਜ਼ਾਹਰਾ ਕਰ ਦਿੱਤਾ ਤੇ ਇਹ ਮੁਜ਼ਾਹਰਾ ਓਨੀ ਦੇਰ ਤੱਕ ਜਾਰੀ ਰਿਹਾ ਜਿੰਨੀ ਦੇਰ ਤੱਕ ਜੇ. ਸੀ. ਬੀ. ਦਾ ਅਮਲਾ ਵਾਪਸ ਨਹੀਂ ਮੁਡ਼ ਗਿਆ। ਇਸ ਮੌਕੇ ਭਨੋਹਡ਼ ਨੇ ਕਿਹਾ ਕਿ ਇਹ ਕੱਟ ਕਿਸੇ ਵੀ ਸੂਰਤ ਵਿਚ ਬੰਦ ਨਹੀਂ ਹੋਣ ਦਿੱਤਾ ਜਾਵੇਗਾ।
ਉਨ੍ਹਾਂ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਕੱਟ ਨੂੰ ਮੁਡ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਰੀਬ 30 ਪਿੰਡਾਂ ਦੇ ਲੋਕ ਜੀ. ਟੀ. ਰੋਡ ਜਾਮ ਕਰ ਕੇ ਆਪਣਾ ਸੰਘਰਸ਼ ਵਿੱਢਣਗੇ, ਜਿਸ ਦੀ ਜ਼ਿੰਮੇਵਾਰੀ ਨੈਸ਼ਨਲ ਹਾਈਵੇ ਅਥਾਰਿਟੀ ਅਤੇ ਪ੍ਰਸ਼ਾਸਨ ਦੀ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਨੈਸ਼ਨਲ ਹਾਈਵੇ ਅਥਾਰਿਟੀ ਇਸ ਕੱਟ ਨੂੰ ਬੰਦ ਕਰਵਾਉਣਾ ਚਾਹੁੰਦੀ ਹੈ ਤਾਂ ਜੀ. ਟੀ. ਰੋਡ ਦੇ ਦੋਨੋਂ ਪਾਸੇ ਸਰਵਿਸ ਰੋਡ ਬਣਾ ਕੇ ਦੇਵੇ ਤਾਂ ਜੋ ਸਡ਼ਕੀ ਹਾਦਸਿਆਂ ’ਤੇ ਰੋਕ ਲੱਗ ਸਕੇ। ਇਸ ਮੌਕੇ ਮੈਨੇਜਰ ਵਿਕਾਸ ਕੁਮਾਰ, ਗੁਰਸ਼ਰਨ ਸਿੰਘ, ਗੁਰਦੀਪ ਸਿੰਘ, ਜਗਦੇਵ ਸਿੰਘ, ਅੰਮ੍ਰਿਤ ਗਰੇਵਾਲ, ਦਵਿੰਦਰ ਭਨੋਹਡ਼, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ, ਹਰਦੀਪ ਸਿੰਘ, ਜਗਤਾਰ ਸਿੰਘ, ਮਨਪ੍ਰੀਤ ਸਿੰਘ, ਜਗਦੇਵ ਸਿੰਘ, ਸੁਖਵਿੰਦਰ ਸਿੰਘ, ਕਿਰਨਜੀਤ ਸਿੰਘ, ਕਮਲ, ਕਰਨਵੀਰ ਭਨੋਹਡ਼, ਜਸਪ੍ਰੀਤ ਸਿੰਘ, ਕਮਲਜੀਤ ਈਸੇਵਾਲ, ਨਸੀਬ ਸਿੰਘ, ਸੁਰਿੰਦਰ ਸਿੰਘ, ਲਵਜੀਤ ਸਿੰਘ, ਗੁਰਪ੍ਰੀਤ ਸਿੰਘ, ਜਗਦੇਵ ਸਿੰਘ, ਬਲਵਿੰਦਰ ਭਨੋਹਡ਼, ਸੁਖਰਾਜ ਸਿੰਘ, ਰਿੰਕੂ ਵਰਮਾ, ਸਾਹਿਬ ਅਤੇ ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ।
®®ਕੀ ਕਹਿਣਾ ਹੈ ਇੰਜੀਨੀਅਰ ਮਧੂ ਸੂਦਨ ਦਾ?
®ਜੀ. ਸੀ. ਬੀ. ਅਮਲੇ ਨਾਲ ਕੱਟ ਬੰਦ ਕਰਵਾਉਣ ਆਏ ਨੈਸ਼ਨਲ ਹਾਈਵੇ ਅਥਾਰਿਟੀ ਦੇ ਇੰਜੀਨੀਅਰ ਮਧੂ ਸੂਦਨ ਨੇ ਕਿਹਾ ਕਿ ਮੈਨੂੰ ਅਥਾਰਿਟੀ ਵਲੋਂ ਕੱਟ ਬੰਦ ਕਰਨ ਲਈ ਲਿਖਤੀ ਹਦਾਇਤ ਜਾਰੀ ਹੋਈ ਹੈ, ਜਿਸ ਕਰ ਕੇ ਇਹ ਕੱਟ ਬੰਦ ਕੀਤਾ ਜਾ ਰਿਹਾ ਹੈ ਪਰ ਲੋਕਾਂ ਦੇ ਵਧਦੇ ਰੋਸ ਅਤੇ ਰੋਹ ਅੱਗੇ ਸਾਡੀ ਇਕ ਨਹੀਂ ਚੱਲੀ, ਜਿਸ ਸਬੰਧੀ ਅਥਾਰਿਟੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਨੌਜਵਾਨ ਨੇ ਲਿਆ ਫਾਹ
NEXT STORY