ਬਠਿੰਡਾ : ਅਬੋਹਰ-ਜੋਧਪੁਰ ਐਕਸਪ੍ਰੈਸ, ਜਿਸ ਨੂੰ 'ਕੈਂਸਰ ਰੇਲਗੱਡੀ' ਦੇ ਨਾਂ ਵਜੋਂ ਵੀ ਜਾਣਿਆਂ ਜਾਂਦਾ ਹੈ ਜਲਦੀ ਹੀ ਆਪਣੇ ਟੈਗ ਛੱਡ ਸਕਦੀ ਹੈ । ਇਸ ਨੂੰ ਇਹ ਟੈਗ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਕੈਂਸਰ ਦੇ ਮਰੀਜ਼ ਇਲਾਜ ਲਈ ਮਾਲਵਾ ਤੋਂ ਬੀਕਾਨੇਰ, ਰਾਜਸਥਾਨ ਜਾਂਦੇ ਆ ਰਹੇ ਹਨ ਪਰ ਹੁਣ ਇਹ ਗਿਣਤੀ ਘੱਟ ਗਈ ਹੈ। ਇਹ ਗਿਣਤੀ ਇਸ ਲਈ ਘੱਟ ਰਹੀ ਹੈ ਕਿਉਂਕਿ ਇਸ ਖੇਤਰ 'ਚ ਹੁਣ ਕਈ ਕੈਂਸਰ ਹਸਪਤਾਲ (ਸਰਕਾਰੀ ਅਤੇ ਪ੍ਰਾਈਵੇਟ) ਬਣਾ ਦਿੱਤੇ ਗਏ ਹਨ। ਇਨ੍ਹਾਂ ਵਿੱਚ ਐਡਵਾਂਸਡ ਕੈਂਸਰ ਇੰਸਟੀਚਿਊਟ-ਕਮ-ਹਸਪਤਾਲ, ਬਠਿੰਡਾ; ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਕੋਟ; ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼), ਬਠਿੰਡਾ; ਅਤੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ, ਸੰਗਰੂਰ, ਜੋ ਕਿ ਕੈਂਸਰ ਦੇ ਮਰੀਜ਼ਾਂ ਦੀ ਦੇਖਭਾਲ ਕਰ ਰਹੇ ਹਨ ਦਾ ਨਾਮ ਸ਼ਾਮਲ ਹੈ।
ਇਹ ਵੀ ਪੜ੍ਹੋ- ਭਰਾ ਨਾਲ ਲੜਾਈ ਮਗਰੋਂ 7 ਮਹੀਨਿਆਂ ਦੀ ਭਤੀਜੀ ਨਾਲ ਕਹਿਰ ਕਮਾ ਗਿਆ ਤਾਇਆ, ਰੌਂਗਟੇ ਖੜ੍ਹੇ ਕਰ ਦੇਵੇਗੀ ਘਟਨਾ
ਇਸ ਸੰਬੰਧੀ ਗੱਲ ਕਰਦਿਆਂ ਇਕ NGO ਵਾਲੰਟੀਅਰ ਨੇ ਕਿਹਾ ਕਿ ਅੱਜ ਤੋਂ 6 ਸਾਲ ਪਹਿਲਾਂ ਇਸ ਖੇਤਰ ਵਿੱਚ ਕੋਈ ਵੀ ਸਰਕਾਰੀ ਹਸਪਤਾਲ ਇਸ ਤਰ੍ਹਾਂ ਦਾ ਨਹੀਂ ਸੀ ਜੋ ਕੈਂਸਰ ਪੀੜਤਾਂ ਨੂੰ ਮਿਆਰੀ ਇਲਾਜ ਪ੍ਰਦਾਨ ਕਰ ਸਕੇ ਅਤੇ ਜੇਕਰ ਪ੍ਰਾਈਵੇਟ ਹਸਪਤਾਲਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਇਲਾਜ ਕਰਨ ਲਈ ਲਾਗਤ ਬਹੁਤ ਜ਼ਿਆਦਾ ਹੁੰਦੀ ਸੀ। ਇਸ ਲਈ ਜ਼ਿਆਦਾਤਰ ਪੇਂਡੂ ਖੇਤਰਾਂ ਦੇ ਮਰੀਜ਼ ਬੀਕਾਨੇਰ ਹਸਪਤਾਲ ਜਾਣ ਨੂੰ ਹੀ ਤਰਜੀਹ ਦਿੰਦੇ ਸਨ ਕਿਉਂਕਿ ਉੱਥੇ ਇਲਾਜ ਸਸਤਾ ਸੀ। ਉਨ੍ਹਾਂ ਕਿਹਾ ਕਿ ਹੁਣ ਤਾਂ ਘਰ ਦੇ ਨੇੜੇ ਹੀ ਇਲਾਜ ਕਰਨ ਵਾਲੇ ਹਸਪਤਾਲ ਬਣ ਗਏ ਹਨ, ਫਿਰ 650 ਕਿਲੋਮੀਟਰ ਦਾ ਸਫ਼ਰ ਕਰ ਦੀ ਕੀ ਲੋੜ ਹੈ?
ਇਹ ਵੀ ਪੜ੍ਹੋ- ਮੀਤ ਹੇਅਰ ਦੀ ਰਿਹਾਇਸ਼ ਅੱਗੇ ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨਾਂ 'ਤੇ ਲਾਠੀਚਾਰਜ, ਭਜਾ-ਭਜਾ ਕੁੱਟੇ ਅਧਿਆਪਕ
ਦੱਸ ਦੇਈਏ ਕਿ ਲਗਭਗ 6 ਸਾਲ ਪਹਿਲਾਂ ਰੋਜ਼ਾਨਾ 80 ਤੋਂ 100 ਮਰੀਜ਼ ਅਬੋਹਰ-ਜੋਧਪੁਰ ਐਕਸਪ੍ਰੈਸ ਰਾਹੀਂ ਆਚਾਰੀਆ ਤੁਲਸੀ ਖੇਤਰੀ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ , ਬੀਕਾਨੇਰ ਲਈ ਰਵਾਨਾ ਹੁੰਦੇ ਸਨ। ਪਰ ਹੁਣ ਇਹ ਗਿਣਤੀ ਘੱਟ ਕੇ 15 ਤੋਂ 25 ਹੋ ਗਈ ਹੈ। ਦੱਸਣਯੋਗ ਹੈ ਕਿ ਟਿਕਟ ਦੀ ਕੀਮਤ 210 ਰੁਪਏ ਹੈ ਪਰ ਕੈਂਸਰ ਪੀੜਤ ਮਰੀਜ਼ਾਂ ਲਈ ਸਵਾਰ ਕਰਨ ਦੀ ਮੁਫ਼ਤ ਸਹੂਲਤ ਦਿੱਤਾ ਗਈ ਹੈ। ਮਾਲਵੇ ਵਿੱਚ ਸਿਹਤ ਸਹੂਲਤਾਂ ਵਿੱਚ ਮਰੀਜ਼ਾਂ ਦੀ ਆਮਦ ਦੇਖਣ ਨੂੰ ਮਿਲੀ ਹੈ। ਉਦਾਹਰਨ ਲਈ, ਪਿਛਲੇ ਸਾਲ ਬਠਿੰਡਾ ਦੇ ਐਡਵਾਂਸਡ ਕੈਂਸਰ ਇੰਸਟੀਚਿਊਟ-ਕਮ-ਹਸਪਤਾਲ ਵਿਚ 82,000 ਮਰੀਜ਼ਾਂ ਨੇ ਇਲਾਜ ਦਾ ਲਾਭ ਲਿਆ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕਮੈਂਟ ਬਾਕਸ 'ਚ ਸਾਂਝੇ ਕਰੋ।
ਸਾਬਕਾ ਮੰਤਰੀ ਨਵਜੋਤ ਸਿੱਧੂ ਨੂੰ ਝਟਕਾ, ਅਦਾਲਤ ਨੇ ਇਹ ਪਟੀਸ਼ਨ ਕੀਤੀ ਖਾਰਿਜ
NEXT STORY