ਬਠਿੰਡਾ (ਵਿਜੈ) : ਪਿੰਡ ਭਾਈ ਬਖਤੌਰ 'ਚ ਇਕ ਚਾਚੇ ਵੱਲੋਂ 7 ਮਹੀਨਿਆਂ ਦੀ ਭਤੀਜੀ 'ਤੇ ਕੈਮੀਕਲ ਪਾ ਦਿੱਤਾ ਅਤੇ ਫਰਾਰ ਹੋ ਗਿਆ। ਜਦੋਂ ਬੱਚੀ ਦੀ ਮਾਂ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਹ ਤੁਰੰਤ ਬੱਚੀ ਨੂੰ ਨਿੱਜੀ ਹਸਪਤਾਲ ਲੈ ਕੇ ਪਹੁੰਚੀ, ਜਿੱਥੋਂ ਉਸ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਬੱਚੀ ਖ਼ਤਰੇ ਤੋਂ ਬਾਹਰ ਹੈ ਪਰ ਉਸ ਦੀ ਪਿੱਠ ਅਤੇ ਇਕ ਕੰਨ ਦਾ ਕੁਝ ਕ ਹਿੱਸਾ ਬੁਰੀ ਤਰ੍ਹਾਂ ਝੁਲਸ ਗਿਆ ਹੈ। ਡਾਕਟਰਾਂ ਮੁਤਾਬਕ ਬੱਚੀ ਨੂੰ ਪੂਰੀ ਤਰ੍ਹਾਂ ਠੀਕ ਹੋਣ 'ਚ ਲਗਭਗ 4 ਤੋਂ 5 ਮਹੀਨਿਆਂ ਦਾ ਸਮਾਂ ਲੱਗ ਜਾਵੇਗਾ।
ਇਹ ਵੀ ਪੜ੍ਹੋ- ਮੀਤ ਹੇਅਰ ਦੀ ਰਿਹਾਇਸ਼ ਅੱਗੇ ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨਾਂ 'ਤੇ ਲਾਠੀਚਾਰਜ, ਭਜਾ-ਭਜਾ ਕੁੱਟੇ ਅਧਿਆਪਕ
ਘਟਨਾ ਬਾਰੇ ਗੱਲ ਕਰਦਿਆਂ ਬੱਚੀ ਦੀ ਮਾਂ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਕੁੜੀ ਨੂੰ ਲੈ ਕੇ ਘਰ ਦੇ ਵਿਹੜੇ 'ਚ ਬੈਠੀ ਸੀ। ਇਸ ਦੌਰਾਨ ਉਹ ਪਾਣੀ ਪੀਣ ਲਈ ਰਸੋਈ ਵੱਲ ਨੂੰ ਚਲ ਗਈ ਅਤੇ ਉਸ ਦਾ ਬੱਚੀ ਚਟਾਈ 'ਤੇ ਬੈਠੀ ਖੇਡ ਰਹੀ ਸੀ। ਜਿਸ ਤੋਂ ਬਾਅਦ ਬੱਚੀ ਜ਼ੋਰ-ਜ਼ੋਰ ਨਾਲ ਰੌਣ ਲੱਗ ਗਈ। ਉਸ ਦਾ ਆਵਾਜ਼ ਸੁਣ ਕੇ ਜਦੋਂ ਉਹ ਬੱਚੀ ਕੋਲ ਆਈ ਤਾਂ ਉਸ ਦੇ ਸਰੀਰ 'ਤੇ ਕੈਮੀਕਲ ਪਾਇਆ ਹੋਇਆ ਸੀ ਅਤੇ ਉਹ ਤੜਪ ਰਹੀ ਸੀ। ਇਸ ਦੌਰਾਨ ਉਸ ਨੇ ਦੇਖਿਆ ਕਿ ਬੱਚੀ ਦਾ ਤਾਇਆ ਉਸੇ ਸਮੇਂ ਫਰਾਰ ਹੋ ਗਿਆ।
ਇਹ ਵੀ ਪੜ੍ਹੋ- ਖੁਸ਼ੀਆਂ ’ਚ ਪਏ ਵੈਣ, ਆਈਲੈਟਸ ਕਰਨ ਜਾ ਰਹੀ ਕੁੜੀ ਨੂੰ ਰਸਤੇ ’ਚ ਮਿਲੀ ਮੌਤ, ਕੁੱਝ ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਬੱਚੀ ਦੀ ਮਾਂ ਅਮਨ ਕੌਰ ਨੇ ਜੇਠ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਸ ਘਟਨਾ ਨੂੰ ਉਸ ਦੇ ਜੇਠ ਵੱਲੋਂ ਹੀ ਅੰਜਾਮ ਦਿੱਤਾ ਗਿਆ ਹੈ ਕਿਉਂਕਿ ਬੀਤੇ ਦਿਨ ਉਸਦੇ ਪਤੀ ਅਤੇ ਜੇਠ ਦੀ ਕਿਸੇ ਚੀਜ਼ ਨੂੰ ਲੈ ਕੇ ਲੜਾਈ ਹੋਈ ਸੀ। ਲੜਾਈ ਦੌਰਾਨ ਵੀ ਜੇਠ ਉਨ੍ਹਾਂ ਦੀ ਬੱਚੀ ਬਾਰੇ ਗ਼ਲਤ ਬੋਲ ਰਿਹਾ ਸੀ। ਜਿਸ ਤੋਂ ਬਾਅਦ ਹੀ ਉਸ ਨੇ ਉਨ੍ਹਾਂ ਦੀ ਬੱਚੀ 'ਤੇ ਜਲਣਸ਼ੀਲ ਕੈਮੀਕਲ ਪਾ ਦਿੱਤਾ। ਜਿਸ ਸਬੰਧ 'ਚ ਉਹ ਸਥਾਨਕ ਥਾਣੇ ਵੀ ਗਏ ਸਨ ਪਰ ਪੁਲਸ ਵਾਲਿਆਂ ਨੇ ਉਨ੍ਹਾਂ ਦੀ ਗੱਲ 'ਤੇ ਗੌਰ ਨਾ ਕਰਦਿਆਂ ਹਸਪਤਾਲ ਜਾਣ ਲਈ ਕਹਿ ਦਿੱਤਾ। 4 ਦਿਨ ਬੀਤ ਜਾਣ 'ਤੇ ਵੀ ਪੁਲਸ ਨੇ ਕੋਈ ਐਕਸ਼ਨ ਨਹੀਂ ਲਿਆ। ਜਿਸ ਤੋਂ ਬਾਅਦ ਪਰਿਵਾਰ ਵਾਲੇ ਬੱਚੀ ਨੂੰ ਲੈ ਕੇ ਬਠਿੰਡਾ ਦੇ ਐੱਸ.ਐੱਸ.ਪੀ. ਕੋਲ ਪਹੁੰਚੇ। ਪੁਲਸ ਪਾਰਟੀ ਨੇ ਫਿਰ ਐੱਸ.ਐੱਸ.ਪੀ. ਬਠਿੰਡਾ ਦੀ ਸ਼ਿਕਾਇਤ 'ਤੇ ਤਾਏ ਖ਼ਿਲਾਫ਼ ਮਾਮਲਾ ਦਰਜ ਕਰ , ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਬੰਬੀਹਾ ਗੈਂਗ ਵਲੋਂ ਸੰਦੀਪ ਬਿਸ਼ਨੋਈ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਗੈਂਗਸਟਰ ਗੋਲਡੀ ਬਰਾੜ ਦਾ ਜਵਾਬ
NEXT STORY