ਮਲੋਟ,(ਗੋਇਲ)- ਐਲਖ ਵਿਖੇ ਦੋ ਵਾਹਨਾਂ ਦੀ ਟੱਕਰ ਦਰਮਿਆਨ ਇਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਦੇ ਅਨੁਸਾਰ ਪਿੰਡ ਭੂੰਦੜ ਦਾ ਵਾਸੀ ਜਸਕਰਨ ਸਿੰਘ ਜਦ ਮੋਟਰਸਾਈਕਲ ਰਾਹੀ ਮਲੋਟ ਤੋਂ ਸ੍ਰੀ ਮੁਕਤਸਰ ਸਾਹਿਬ ਨੂੰ ਜਾ ਰਿਹਾ ਸੀ ਤਾਂ ਜਦ ਉਹ ਪਿੰਡ ਔਲਖ ਵਿਖੇ ਅਕਾਲ ਅਕੈਡਮੀ ਦੇ ਕੋਲ ਪੁੱਜਿਆ ਤਾਂ ਸ੍ਰੀ ਮੁਕਤਸਰ ਸਾਹਿਬ ਵੱਲ ਤੋਂ ਆ ਰਹੇ ਇਕ ਕੈਂਟਰ ਨੇ ਉਸਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਕਾਰਨ ਜਸਕਰਨ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਥਾਣਾ ਸਦਰ ਮਲੋਟ ਪੁਲਸ ਨੇ ਕੈਂਟਰ ਚਾਲਕ ਤਾਰਾ ਚੰਦ ਵਾਸੀ ਅਬੋਹਰ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ਵਾਲਿਆਂ 'ਤੇ ਕਾਰਵਾਈ
NEXT STORY