ਸ਼ੇਰਪੁਰ, (ਅਨੀਸ਼)- ਪੁਲਸ ਜ਼ਿਲਾ ਸੰਗਰੂਰ ਦੇ ਐੱਸ. ਐੱਸ. ਪੀ. ਡਾ. ਸੰਦੀਪ ਗਰਗ ਅਤੇ ਸਬ-ਡਵੀਜ਼ਨ ਧੂਰੀ ਦੇ ਡੀ. ਐੱਸ. ਪੀ. ਅਕਾਸ਼ਦੀਪ ਸਿੰਘ ਅੌਲਖ ਦੇ ਨਿਰਦੇਸ਼ਾਂ ਅਨੁਸਾਰ ਪੁਲਸ ਚੌਕੀ ਰਣੀਕੇ ਦੇ ਇੰਚਾਰਜ ਪ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਵਲੋਂ ਪਿੰਡ ਅਲਾਲ ਵਿਖੇ ਪੁਲਸ ਨਾਕਾ ਲਾ ਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ। ਇਸ ਸਮੇਂ ਏ. ਐੱਸ. ਆਈ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਨਸ਼ਾ ਸਮੱਗਲਰਾਂ ਅਤੇ ਗਲਤ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਪਿੰਡਾਂ ਅੰਦਰ ਨਾਕੇ ਲਾਏ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਲੇਡੀ ਹੌਲਦਾਰ ਪਰਮਜੀਤ ਕੌਰ, ਕਰਨੈਲ ਸਿੰਘ, ਨਿਰਮਲ ਸਿੰਘ ਅਤੇ ਅਪਾਰ ਸਿੰਘ ਵੀ ਮੌਜੂਦ ਸਨ ।
2 ਮੋਟਰਸਾਈਕਲਾਂ ਦੀ ਟੱਕਰ ’ਚ 1 ਜ਼ਖਮੀ
NEXT STORY