ਮੋਹਾਲੀ, (ਕੁਲਦੀਪ)- ਏਅਰਪੋਰਟ ਰੋਡ ’ਤੇ ਟੀ. ਡੀ. ਆਈ. ਸਿਟੀ ਸਥਿਤ ‘ਆਈ ਡੌਂਟ ਕੇਅਰ’ ਡਿਸਕੋ ਕਲੱਬ ਦੇ ਮਾਲਕਾਂ ਦੁਆਰਾ ਅੱਧੀ ਰਾਤ ਤੋਂ ਬਾਅਦ ਵੀ ਕਲੱਬ ਚਲਾ ਕੇ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਸਨ। ਕਿਸੇ ਨੇ ਇਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਤਾਂ ਪੁਲਸ ਵਲੋਂ ਕਲੱਬ ’ਤੇ ਅਚਾਨਕ ਰੇਡ ਕੀਤੀ ਗਈ। ਪੁਲਸ ਨੇ ਕਲੱਬ ਤੋਂ ਸ਼ਰਾਬ, ਅਸਲਾ ਬਰਾਮਦ ਕਰ ਲਿਆ ਤੇ ਕਲੱਬ ਮਾਲਕ ਬਲਕਰਨ ਸਿੰਘ ਨਿਵਾਸੀ ਸਰਾਭਾ ਨਗਰ ਮਲੋਟ (ਮੁਕਤਸਰ) ਅਤੇ ਉਸ ਦੇ ਪਾਰਟਨਰ ਪਰਮਵੀਰ ਸਿੰਘ ਨਿਵਾਸੀ ਪਿੰਡ ਸ਼ਹੀਦਗਡ਼੍ਹ ਜ਼ਿਲਾ ਫਤਿਹਗਡ਼੍ਹ ਸਾਹਿਬ ਖਿਲਾਫ ਆਈ. ਪੀ. ਸੀ. ਦੀ ਧਾਰਾ 188 ਤੇ ਐਕਸਾਈਜ਼ ਐਕਟ ਦੀਆਂ ਧਾਰਾਵਾਂ ਤਹਿਤ ਉਸ ਖਿਲਾਫ ਕੇਸ ਦਰਜ ਕਰ ਲਿਆ ਹੈ।
ਅੱਜ ਉਨ੍ਹਾਂ ਨੂੰ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਸ ਦੌਰਾਨ ਡਿਊਟੀ ਮੈਜਿਸਟਰੇਟ ਨੇ ਉਨ੍ਹਾਂ ਨੂੰ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ ਹੈ। ਐੱਸ. ਐੱਚ. ਓ. ਬਲੌਂਗੀ ਮਨਫੂਲ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਬਿਨਾਂ ਲਾਇਸੈਂਸ ਵਾਲੀ ਸ਼ਰਾਬ ਬਰਾਮਦ : ਪੁਲਸ ਕਲੱਬ ਵਿਚ ਪਹੁੰਚੀ ਤਾਂ ਵੇਖਿਆ ਕਿ ਕਲੱਬ ਦੇ ਅੰਦਰ ਸ਼ਰਾਬ ਪਰੋਸੀ ਜਾ ਰਹੀ ਸੀ। ਜਦੋਂ ਪੁਲਸ ਨੇ ਇਸ ਸ਼ਰਾਬ ਬਾਰੇ ਲਾਇਸੈਂਸ ਮੰਗਿਆ ਤਾਂ ਕਲੱਬ ਮਾਲਕ ਸ਼ਰਾਬ ਦਾ ਲਾਇਸੈਂਸ ਪੇਸ਼ ਨਹੀਂ ਕਰ ਸਕਿਆ। ਪੁਲਸ ਵਲੋਂ ਉਕਤ ਡਿਸਕੋ ਕਲੱਬ ਦੇ ਅੰਦਰ ੋਂ ਬੀਅਰ ਦੀਆਂ 96 ਬੋਤਲਾਂ ਤੇ ਬਾਹਰੀ ਰਾਜਾਂ ਦੀ ਸ਼ਰਾਬ ਦੀਆਂ 16 ਬੋਤਲਾਂ ਬਰਾਮਦ ਕੀਤੀਆਂ ਗਈਆਂ। ਪੁਲਸ ਨੇ ਕਲੱਬ ਦੇ ਮਾਲਕ ਖਿਲਾਫ ਐਕਸਾਈਜ਼ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਕਲੱਬ ਮਾਲਕ ਦੇ ਪਾਰਟਨਰ ਕੋਲੋਂ ਅਸਲਾ ਵੀ ਹੋਇਆ ਬਰਾਮਦ : ਪੁਲਸ ਸਟੇਸ਼ਨ ਬਲੌਂਗੀ ਦੇ ਐੱਸ. ਐੱਚ. ਓ. ਮਨਫੂਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏਅਰਪੋਰਟ ਰੋਡ ’ਤੇ ਟੀ. ਡੀ. ਆਈ. ਸਿਟੀ ਸਥਿਤ ‘ਆਈ ਡੌਂਟ ਕੇਅਰ’ ਡਿਸਕੋ ਕਲੱਬ ਵਿਚ ਜਦੋਂ ਗੰਭੀਰਤਾ ਨਾਲ ਤਲਾਸ਼ੀ ਲਈ ਗਈ ਤਾਂ ਪੁਲਸ ਨੂੰ ਇਕ ਰਿਵਾਲਵਰ 32 ਬੋਰ, ਤਿੰਨ ਜ਼ਿੰਦਾ ਕਾਰਤੂਸ ਅਤੇ ਤਿੰਨ ਚੱਲੇ ਹੋਏ ਕਾਰਤੂਸ ਬਰਾਮਦ ਹੋਏ। ਪੁੱਛਗਿੱਛ ਵਿਚ ਪਤਾ ਲੱਗਾ ਕਿ ਇਹ ਅਸਲਾ ਕਲੱਬ ਦੇ ਪਾਰਟਨਰ ਪਰਮਵੀਰ ਸਿੰਘ ਨਿਵਾਸੀ ਪਿੰਡ ਸ਼ਹੀਦਗਡ਼੍ਹ ਜ਼ਿਲਾ ਫਤਿਹਗਡ਼੍ਹ ਸਾਹਿਬ ਦਾ ਹੈ। ਐੱਸ. ਐੱਚ. ਓ. ਨੇ ਦੱਸਿਆ ਕਿ ਮੁਲਜ਼ਮ ਵਲੋਂ ਅਸਲੇ ਬਾਰੇ ਪੁੱਛਿਆ ਤਾਂ ਇਹ ਅਸਲਾ ਉਸ ਦਾ ਲਾਇਸੈਂਸੀ ਸੀ ਪਰ ਉਸ ਨੇ ਅਜੇ ਤਕ ਰੀਨਿਊ ਨਹੀਂ ਕਰਵਾਇਆ ਸੀ। ਇੰਨਾ ਹੀ ਨਹੀਂ, ਉਸ ਨੇ ਅਜੇ ਕੁਝ ਦਿਨ ਪਹਿਲਾਂ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣ ਪ੍ਰਕਿਰਿਆ ਦੌਰਾਨ ਇਹ ਅਸਲਾ ਪੁਲਸ ਦੇ ਕੋਲ ਜਮ੍ਹਾ ਵੀ ਨਹੀਂ ਕਰਵਾਇਆ ਸੀ। ਪੁਲਸ ਨੇ ਪਰਮਵੀਰ ਸਿੰਘ ਖਿਲਾਫ ਅਸਲਾ ਐਕਟ ਦੀਆਂ ਧਾਰਾਵਾਂ 25-54-59 ਵੀ ਸ਼ਾਮਲ ਕਰ ਦਿੱਤੀਆਂ ਹਨ।
ਕਤਲ ਦੇ ਮਾਮਲੇ ’ਚ ਝੂਠੀ ਗਵਾਹੀ ਦੇਣ ’ਤੇ 7 ਸਾਲ ਦੀ ਸਜ਼ਾ
NEXT STORY