ਮੋਗਾ(ਗੋਪੀ): ਮੋਗਾ ਦੀ ਬੰਧਨੀ ਕਲਾ ਪੁਲਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਅੱਜ ਸਵੇਰ ਇਕ ਵਿਅਕਤੀ ਦੇ ਘਰ ’ਚ ਰੇਡ ਮਾਰ ਕੇ 3 ਕਵਿੰਟਲ 60 ਕਿਲੋ ਚੂਰਾ ਪੋਸਤ ਬਰਾਮਦ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਚੂਰਾ ਪੋਸਤ ਘਰ ’ਚ ਹੀ ਲੁਕਾ ਕੇ ਰੱਖੀ ਸੀ। ਪੁਲਸ ਨੇ ਸਰਬਜੀਤ ਕੌਰ ਅਤੇ ਬਲਜੀਤ ਸਿੰਘ ਨੂੰ ਗਿ੍ਰਫ਼ਤਾਰ ਕੀਤਾ। ਇਹ ਦੋਵੇਂ ਪਤੀ-ਪਤਨੀ ਹਨ ਅਤੇ ਪੁਲਸ ਅੱਜ ਉਨ੍ਹਾਂ ਨੂੰ ਅਦਾਲਤ ’ਚ ਪੇਸ਼ ਕਰਕੇ ਜ਼ਿਆਦਾ ਤੋਂ ਜ਼ਿਆਦਾ ਰਿਮਾਂਡ ਹਾਸਲ ਕਰੇਗੀ ਤਾਂ ਜੋ ਵੱਡੇ ਨਸ਼ਾ ਤਸਕਰ ਤੱਕ ਪਹੁੰਚਿਆ ਜਾ ਸਕੇ।
ਜੇਕਰ ਪਿੰਡ ਵਾਲਿਆਂ ਦੀ ਮੰਨੀਏ ਤਾਂ ਪੁਲਸ ਹਾਲੇ ਵੀ ਗੁਆਂਢੀਆਂ ਦੇ ਘਰਾਂ ’ਚ ਸਰਚ ਕਰ ਰਹੀ ਹੈ ਅਤੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਨ੍ਹਾਂ ਪਤੀ-ਪਤਨੀ ਨੇ 7 ਤੋਂ 8 ਬੋਰੀਆਂ ਚੂਰਾ ਪੋਸਤ ਦੀਆਂ ਹਾਲੇ ਵੀ ਲੁਕਾ ਕੇ ਰੱਖੀਆਂ ਹਨ।
ਨਾਭਾ ਜੇਲ੍ਹ ਕਾਂਡ : 4 ਸਾਲਾਂ ਬਾਅਦ ਵੀ 'ਅੱਤਵਾਦੀ ਕਸ਼ਮੀਰਾ ਸਿੰਘ' ਗ੍ਰਿਫ਼ਤ ਤੋਂ ਬਾਹਰ, 4 ਖ਼ਤਰਨਾਕ ਗੈਂਗਸਟਰਾਂ ਦੀ ਮੌਤ
NEXT STORY