ਭਵਾਨੀਗੜ,(ਵਿਕਾਸ)- 10 ਦਿਨ ਪਹਿਲਾਂ ਵਾਪਰੇ ਸੜਕ ਹਾਦਸੇ ਵਿੱਚ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕਰਨ ਦੇ ਰੋਸ ਵੱਜੋਂ ਅੱਜ ਸੀ. ਪੀ. ਆਈ. ਐਮ. (ਲੈਬਰੇਸ਼ਨ) ਦੇ ਆਗੂਆਂ ਵੱਲੋਂ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਨਾਲ ਲੈ ਕੇ ਭਵਾਨੀਗੜ ਥਾਣੇ ਦਾ ਘਿਰਾਓ ਕਰਦਿਆਂ ਪੁਲਸ ਪ੍ਰਸ਼ਾਸ਼ਨ ਖਿਲਾਫ਼ ਨਾਅਰੇਬਾਜੀ ਕੀਤੀ ਗਈ।
ਕੀ ਹੈ ਮਾਮਲਾ
ਇਸ ਮੌਕੇ ਕਾਮਰੇਡ ਉਧਮ ਸਿੰਘ ਸੰਤੋਖਪੁਰਾ ਜ਼ਿਲਾ ਸਕੱਤਰ ਸੀ. ਪੀ. ਆਈ. ਐਮ. (ਲੈਬਰੇਸ਼ਨ) ਨੇ ਦੱਸਿਆ ਕਿ ਬੀਤੀ 8 ਨਵੰਬਰ ਦੀ ਦੇਰ ਸ਼ਾਮ ਪਿੰਡ ਫੱਗੂਵਾਲਾ ਨੇੜੇ ਮੁੱਖ ਸੜਕ 'ਤੇ ਮੋਟਰਸਾਇਕਲ ਤੇ ਟਰੈਕਟਰ ਟਰਾਲੀ ਵਿੱਚਕਾਰ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦਲਿਤ ਪਰਿਵਾਰ ਨਾਲ ਸਬੰਧਤ ਮੋਟਰਸਾਇਕਲ ਸਵਾਰ ਸਤਨਾਮ ਸਿੰਘ ਸਮੇਤ ਤਿੰਨ ਵਿਅਕਤੀ ਜਖਮੀ ਹੋ ਗਏ ਸਨ। ਹਾਦਸੇ 'ਚ ਗੰਭੀਰ ਰੂਪ ਵਿੱਚ ਜਖਮੀ ਪੀ. ਜੀ. ਆਈ. ਵਿਖੇ ਜੇਰੇ ਇਲਾਜ ਸਤਨਾਮ ਸਿੰਘ ਦੀ ਅੱਜ ਸਵੇਰੇ ਮੌਤ ਹੋ ਗਈ ਤੇ ਉਸਦੇ ਦੋ ਸਾਥੀ ਗੰਭੀਰ ਹਾਲਤ 'ਚ ਜੇਰੇ ਇਲਾਜ ਹਨ। ਧਰਨਾ ਦੇ ਰਹੇ ਮ੍ਰਿਤਕ ਸਤਨਾਮ ਸਿੰਘ ਦੇ ਪਰਿਵਾਰਕ ਮੈੰਬਰਾਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਹਾਦਸੇ ਨੂੰ ਅੰਜਾਮ ਦੇਣ ਵਾਲਿਆਂ ਦੇ ਨਾਮ ਦੱਸਣ ਦੇ ਬਾਵਜੂਦ ਪੁਲਸ ਦੋਸ਼ੀਆਂ ਖਿਲਾਫ਼ ਕੋਈ ਕਾਰਵਾਈ ਕਰਨ ਵਿੱਚ ਗੰਭੀਰਤਾ ਨਹੀਂ ਦਿਖਾ ਰਹੀ। ਪਰਿਵਾਰ ਨੇ ਕਿਹਾ ਕਿ ਜਦੋਂ ਤੱਕ ਮਾਮਲੇ ਵਿੱਚ ਪੁਲਸ ਪਰਚਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀ ਕਰਦੀ ਉਦੋਂ ਤੱਕ ਸਤਨਾਮ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਤੇ ਨਾ ਹੀ ਸਸਕਾਰ ਕੀਤਾ ਜਾਵੇਗਾ।
ਕੌਣ ਸਨ ਹਾਜ਼ਰ
ਗੋਬਿੰਦ ਸਿੰਘ ਛਾਜਲੀ ਸੂਬਾ ਕਮੇਟੀ ਮੈਂਬਰ, ਬੀਰਬਲ ਸਿੰਘ ਲਹਿਲ ਕਲਾਂ ਤਹਿਸੀਲ ਸਕੱਤਰ ਮੂਨਕ, ਦਲਜੀਤ ਸਿੰਘ ਸੰਗਰੂਰ, ਕਿਸਾਨ ਆਗੂ ਜਗਤਾਰ ਸਿੰਘ ਕਾਲਝਾੜ ਤੇ ਵੱਡੀ ਗਿਣਤੀ ਵਿੱਚ ਔਰਤਾਂ ਸਮੇਤ ਦਲਿਤ ਭਾਈਚਾਰੇ ਦੇ ਲੋਕ ਹਾਜ਼ਰ ਸਨ।
“ਹਾਦਸੇ ਸਬੰਧੀ ਪੁਲਸ ਵੱਲੋਂ 9 ਨਵੰਬਰ ਨੂੰ ਕਾਰਵਾਈ ਕਰਦਿਆਂ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ ਤੇ ਅੱਜ ਸਤਨਾਮ ਸਿੰਘ ਦੇ ਪਰਿਵਾਰਕ ਮੈੰਬਰਾਂ ਨੇ ਪੁਲਸ ਨੂੰ ਦੋਸ਼ੀਆਂ ਦੇ ਨਾਮ ਦੱਸੇ ਹਨ ਜਿਨ੍ਹਾਂ ਨੂੰ ਕੇਸ ਵਿੱਚ ਨਾਮਜਦ ਕਰਕੇ ਕਾਰਵਾਈ ਕੀਤੀ ਜਾਵੇਗੀ।
ਵਿਦੇਸ਼ ਗਏ ਪਰਿਵਾਰ ਦੇ ਘਰ ਨੂੰ ਚੋਰਾਂ ਬਣਾਇਆ ਨਿਸ਼ਾਨਾ
NEXT STORY