ਜੋਧਾਂ (ਸਰੋਏ)- ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਇੰਸਪੈਕਟਰ ਦਵਿੰਦਰ ਸਿੰਘ ਮੁਖੀ ਥਾਣਾ ਜੋਧਾਂ ਨੇ ਦੱਸਿਆ ਕਿ 24 ਜੂਨ 2024 ਨੂੰ ਦਰਜ ਕੀਤੇ ਮੁਕੱਦਮੇ ਦੇ ਦੋਸ਼ੀ ਅਵਤਾਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਲਤਾਲਾ (ਜੰਡ ਰੋਡ) ਵਲੋਂ ਨਸ਼ਿਆਂ ਦੀ ਕਮਾਈ ਨਾਲ ਬਣਾਈ 53,31,592 ਰੁਪਏ ਦੀ ਜਾਇਦਾਦ ਜ਼ਬਤ ਕਰਵਾਈ ਗਈ ਹੈ।
ਇਸ ਸਬੰਧੀ ਵਰਿੰਦਰ ਸਿੰਘ ਖੋਸਾ ਡੀ.ਐੱਸ.ਪੀ. ਦਾਖਾ ਨੇ ਦੱਸਿਆ ਕਿ ਜ਼ਬਤ ਕਰਵਾਈ ਪ੍ਰਾਪਰਟੀ ’ਚੋਂ ਪਿੰਡ ਲਤਾਲਾ ’ਚ ਇਕ ਰਿਹਾਇਸ਼ੀ ਮਕਾਨ, ਜਿਸ ਦੀ ਕੀਮਤ 41,27,750 ਰੁਪਏ, ਜ਼ਮੀਨ 1 ਰਕਬਾ ਅਤੇ 1 ਕਨਾਲ ਜਿਸ ਦੀ ਕੀਮਤ 6 ਲੱਖ 40 ਹਜ਼ਾਰ, ਆਈ.ਸੀ.ਆਈ.ਸੀ.ਆਈ. ਬੈਂਕ ਬਰਾਂਚ ਜੰਡ ਦੇ ਬੈਂਕ ਅਕਾਊਂਟ ’ਚੋਂ 5 ਲੱਖ, 63 ਹਜ਼ਾਰ, 842 ਰੁਪਏ ਜਮ੍ਹਾ ਸਨ, ਨੂੰ ਵੀ ਫਰੀਜ਼ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਜਿਸ ਵੀ ਵਿਅਕਤੀ ਨੇ ਨਸ਼ਿਆਂ ਦੀ ਸਮੱਗਲਿੰਗ ਨਾਲ ਵੱਡੀਆਂ ਜਾਇਦਾਦਾਂ ਬਣਾਈਆਂ ਹਨ, ਨੂੰ ਵੀ ਫ੍ਰੀਜ਼ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਭੈਣ ਦਾ ਜੀਜੇ ਨਾਲ ਹੋ ਗਿਆ ਝਗੜਾ, ਗੁੱਸੇ 'ਚ ਆਏ ਸਾਲ਼ੇ ਨੇ ਇੱਟਾਂ ਮਾਰ-ਮਾਰ ਉਤਾਰ'ਤਾ ਮੌਤ ਦੇ ਘਾਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਠੰਡ ਨੇ ਠਾਰ'ਤੇ ਪੰਜਾਬੀ ! ਆਸਮਾਨ 'ਚ ਛਾਈ ਸੰਘਣੀ ਧੁੰਦ ਦੀ ਚਾਦਰ, ਮੌਸਮ ਵਿਭਾਗ ਨੇ ਜਾਰੀ ਕਰ'ਤਾ Alert
NEXT STORY