ਭਵਾਨੀਗੜ੍ਹ (ਕਾਂਸਲ)- ਬਲਾਕ ਭਵਾਨੀਗੜ੍ਹ ਦੇ ਪਿੰਡ ਬਾਲਦ ਖੁਰਦ ਦੇ ਨੌਜਵਾਨਾਂ ਵੱਲੋਂ ਹੜ ਪੀੜਤਾਂ ਦੀ ਮਦਦ ਲਈ ਵੱਡਾ ਉਪਰਾਲਾ ਕਰਦਿਆਂ 14 ਟਰਾਲੀਆਂ ਰਾਹਤ ਸਮੱਗਰੀ ਲੈ ਕੇ ਹੋਏ ਰਵਾਨਾ ਹੋਏ। ਪਿੰਡ ਦੇ ਨੌਜਵਾਨ ਮੱਖਣ ਸਿੰਘ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ, ਬਲਜਿੰਦਰ ਸਿੰਘ, ਇੰਦਰਜੀਤ ਸਿੰਘ, ਤਲਵਿੰਦਰ ਸਿੰਘ ਪੰਚ, ਸਤਨਾਮ ਸਿੰਘ ਪੰਚ, ਭੁਪਿੰਦਰ ਸਿੰਘ, ਸੁਖਵਿੰਦਰ ਸਿੰਘ, ਯੁਵਰਾਜ ਸਿੰਘ, ਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹੜ ਪੀੜਤਾਂ ਲਈ ਪਿੰਡ ਦੇ ਵਿੱਚੋਂ ਰਾਸ਼ਨ ਅਤੇ ਪੈਸੇ ਇਕੱਠੇ ਕੀਤੇ ਗਏ ਅਤੇ ਗੁਰਦਾਸਪੁਰ ਦੇ ਨੇੜੇ ਦੇ ਪਿੰਡਾਂ ਦੇ ਹੜ ਪੀੜਤਾਂ ਤੋਂ ਪੁੱਛ ਕੇ ਉਨਾਂ ਦੀ ਲੋੜ ਮੁਤਾਬਕ ਸੱਤ ਟਰਾਲੀਆਂ ਤੂੜੀ ਅਤੇ ਸੱਤ ਟਰਾਲੀਆਂ ਪਸ਼ੂਆਂ ਦਾ ਚਾਰਾ, 22 ਕੁਇੰਟਲ ਆਟਾ ਅਤੇ ਪਾਣੀ ਦੀਆਂ ਪੇਟੀਆਂ ਲੈ ਕੇ ਜਾ ਰਹੇ ਹਾਂ।
ਇਹ ਖ਼ਬਰ ਵੀ ਪੜ੍ਹੋ - ਮੌਸਮ ਦੇ ਮੱਦੇਨਜ਼ਰ ਨਵਾਂ ਫ਼ੈਸਲਾ! 9, 10, 11 ਤੇ 12 ਤਾਰੀਖ਼ ਨੂੰ...
ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਹੜ ਪੀੜਤਾਂ ਲਈ ਰਾਹਤ ਸਮੱਗਰੀ ਭੇਜਾਂਗੇ। ਇਸ ਮੌਕੇ ਗੁਰਬਿੰਦਰ ਸਿੰਘ ਸੋਨੀ, ਪ੍ਰਤਾਪ ਸਿੰਘ, ਕਰਮਜੀਤ ਸਿੰਘ, ਰਣ ਸਿੰਘ, ਨਾਇਬ ਸਿੰਘ, ਗੁਰਜਿੰਦਰ ਸਿੰਘ, ਸੰਦੀਪ ਸਿੰਘ, ਨਵਜੋਤ ਸਿੰਘ, ਸੁਖਚੈਨ ਸਿੰਘ, ਗੁਰਬੀਰ ਸਿੰਘ, ਰਾਜੂ ਸਿੰਘ, ਤਰਨਵੀਰ ਸਿੰਘ, ਮਨਦੀਪ ਸਿੰਘ ਸਮੇਤ ਕਈ ਨੌਜਵਾਨ ਰਹੱਸਮਕ ਵੀ ਲੈ ਕੇ ਪਿੰਡ ਤੋਂ ਹਰ ਪੀੜਤਾਂ ਦੀ ਮਦਦ ਲਈ ਰਵਾਨਾ ਹੋਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡੇਰਾ ਬਿਆਸ ਦੀ ਸੰਗਤ ਲਈ ਅਹਿਮ ਖ਼ਬਰ, ਬਾਬਾ ਗੁਰਿੰਦਰ ਸਿੰਘ ਵੱਲੋਂ ਆਇਆ ਜ਼ਰੂਰੀ ਸੁਨੇਹਾ
NEXT STORY