ਜਲਾਲਾਬਾਦ (ਮਿੱਕੀ) : ਸਥਾਨਕ ਸ਼ਹਿਰ 'ਚ ਮੋਟਰਸਾਈਕਲ ਸਵਾਰ ਝਪਟਮਾਰਾਂ ਵੱਲੋਂ ਇਕ ਲੜਕੀ ਦਾ ਮੋਬਾਇਲ ਖੋਹ ਕੇ ਭੱਜਣ ਦੀ ਵਾਰਦਾਤ ਦੌਰਾਨ ਪੀੜਤ ਲੜਕੀ ਨੂੰ ਮੋਟਰਸਾਈਕਲ ਪਿੱਛੇ ਘਸੀਟੇ ਜਾਣ ਦੀ ਸੀਸੀਟੀਵੀ ਫੁਟੇਜ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਾਣਕਾਰੀ ਅਨੁਸਾਰ ਸਥਾਨਕ ਬਜਾਜ ਸਟ੍ਰੀਟ ’ਚ ਮੋਟਰਸਾਈਕਲ ਸਵਾਰ 2 ਨੌਜਵਾਨ, ਜਿਨ੍ਹਾਂ 'ਚੋਂ ਚਲਾਉਣ ਵਾਲੇ ਦਾ ਮੂੰਹ ਕੱਪੜੇ ਨਾਲ ਢੱਕਿਆ ਹੋਇਆ ਹੈ, ਜਦਕਿ ਪਿੱਛੇ ਬੈਠੇ ਲੜਕੇ ਦਾ ਚਿਹਰਾ ਦਿਖਾਈ ਦੇ
ਰਿਹਾ ਹੈ।
ਇਹ ਵੀ ਪੜ੍ਹੋ : ਰੇਲ ਹਾਦਸਾ : ਸ਼ਰਦ ਪਵਾਰ ਨੇ ਜਾਂਚ ਦੀ ਮੰਗ ਕਰਦਿਆਂ ਵੈਸ਼ਨਵ ਦੇ ਅਸਤੀਫੇ ਦੀ ਕੀਤੀ ਮੰਗ
ਉਕਤ ਮੋਟਰਸਾਈਕਲ ਸਵਾਰਾਂ ਵੱਲੋਂ ਜਦੋਂ ਇਸ ਲੜਕੀ ਦਾ ਮੋਬਾਇਲ ਝਪਟਿਆ ਜਾਂਦਾ ਹੈ ਤਾਂ ਲੜਕੀ ਬਹਾਦਰੀ ਨਾਲ ਝਪਟਮਾਰਾਂ ਨੂੰ ਫੜਨ ਦੀ ਕੋਸ਼ਿਸ਼ ਕਰਦੀ ਹੈ ਪਰ ਝਪਟਮਾਰ ਉਸ ਨੂੰ ਮੋਟਰਸਾਈਕਲ ਦੇ ਨਾਲ ਹੀ ਘਸੀਟ ਕੇ ਲੈ ਜਾਂਦੇ ਹਨ ਤੇ ਕੁਝ ਦੂਰੀ ’ਤੇ ਲੜਕੀ ਨੂੰ ਧੱਕਾ ਮਾਰ ਕੇ ਸੁੱਟ ਦਿੰਦੇ ਹਨ। ਹਾਲਾਂਕਿ, ਉਕਤ ਲੜਕੀ ਤੁਰੰਤ ਉਠ ਕੇ ਫਿਰ ਮੋਟਰਸਾਈਕਲ ਪਿੱਛੇ ਦੁਬਾਰਾ ਦੌੜਦੀ ਹੈ। ਆਸ-ਪਾਸ ਦੇ ਲੋਕ ਵੀ ਝਪਟਮਾਰਾਂ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹਨ ਪਰ ਝਪਟਮਾਰ ਚਿੱਟੇ ਦਿਨ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਘਟਨਾ ਸੀਸੀਟੀਵੀ 'ਚ ਕੈਦ ਹੋਣ 'ਤੇ ਵਾਇਰਲ ਹੋਣ ਤੋਂ ਬਾਅਦ ਸ਼ਹਿਰ ਵਾਸੀਆਂ 'ਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਨੱਥ ਪਾਉਣ ਦੀ ਮੰਗ ਕੀਤੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
CM ਮਾਨ ਦਾ ਵੱਡਾ ਬਿਆਨ, ‘‘ਰਲ-ਮਿਲ ਕੇ ਪੰਜਾਬ ਨੂੰ ਲੁੱਟਣ ਵਾਲਿਆਂ ਤੋਂ ਪਾਈ-ਪਾਈ ਦਾ ਲਿਆ ਜਾਵੇਗਾ ਹਿਸਾਬ’’
NEXT STORY