ਜੈਤੋ (ਜਿੰਦਲ): ਬੀਤੀ ਰਾਤ ਪਿੰਡ ਤੇਜ਼ ਮੀਂਹ ਅਤੇ ਹਨੇਰੀ ਕਾਰਨ ਪਿੰਡ ਕਰਿਰਵਾਲੀ ਵਿਖੇ ਇਕ ਗਰੀਬ ਵਿਅਕਤੀ ਦੇ ਘਰ ਛੱਤ ਡਿੱਗ ਪਈ। ਘਰ ਵਿਚ ਇਕ ਔਰਤ ਅਤੇ ਪਸ਼ੂ ਮਲਬੇ ਹੇਠਾਂ ਦੱਬ ਗਏ। ਪਿੰਡ ਵਾਸੀਆਂ ਵੱਲੋਂ ਘਟਨਾ ਦੀ ਸੂਚਨਾ ਸਮਾਜ ਸੇਵੀ ਸੰਸਥਾ ਚੜ੍ਹਦੀਕਲਾ ਸੇਵਾ ਸੁਸਾਇਟੀ ਜੈਤੋ ਦੇ ਐਂਮਰਜੈਂਸੀ ਨੰਬਰ 'ਤੇ ਦਿੱਤੀ ਗਈ। ਸੂਚਨਾ ਮਿਲਦਿਆਂ ਹੀ ਚੜ੍ਹਦੀਕਲਾ ਸੇਵਾ ਸੁਸਾਇਟੀ ਗੰਗਸਰ ਜੈਤੋ ਦੇ ਪ੍ਰਧਾਨ ਮੀਤ ਸਿੰਘ ਮੀਤਾ, ਸਰਪ੍ਰਸਤ ਗੋਰਾ ਔਲਖ, ਆਪਣੀ ਟੀਮ ਲੈ ਕੇ ਐਂਬੂਲੈਂਸ ਸਮੇਤ, ਤੇਜ਼ ਮੀਂਹ ਅਤੇ ਹਨੇਰੀ ਦੌਰਾਨ ਘਟਨਾ ਸਥਾਨ 'ਤੇ ਪਹੁੰਚੇ।
ਇਹ ਖ਼ਬਰ ਵੀ ਪੜ੍ਹੋ - ਜਲੰਧਰ: ਮਿਸ ਕਾਲ ਨੇ ਤਬਾਹ ਕਰ ਦਿੱਤੀ ਨੌਜਵਾਨ ਦੀ ਜ਼ਿੰਦਗੀ, ਪਤਨੀ ਹੱਥੋਂ ਲੁਟਵਾ ਬੈਠਾ ਪੂਰਾ ਘਰ
ਛੱਤ ਹੇਠਾਂ ਦੱਬ ਕੇ ਗੰਭੀਰ ਜ਼ਖ਼ਮੀ ਹੋਈ ਔਰਤ ਨੂੰ ਚੁੱਕ ਕੇ ਸਿਵਲ ਹਸਪਤਾਲ ਜੈਤੋ ਵਿਖੇ ਪਹੁੰਚਾਇਆ ਗਿਆ। ਸਿਵਿਲ ਹਸਪਤਾਲ ਜੈਤੋ ਵਿਖੇ ਐਮਰਜੈਂਸੀ ਡਾਕਟਰ ਦੀ ਤਾਇਨਾਤੀ ਨਾ ਹੋਣ ਕਾਰਨ ਹਸਪਤਾਲ 'ਚ ਮੌਜੂਦ ਨਰਸਿੰਗ ਸਟਾਫ਼ ਵੱਲੋਂ ਜ਼ਖ਼ਮੀ ਔਰਤ ਨੂੰ ਮੁੱਢਲੀ ਸਹਾਇਤਾ ਮੁਹੱਈਆ ਕਰਵਾਉਣਾ ਉਪਰੰਤ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਇਹ ਔਰਤ ਪਸ਼ੂ ਘਰ ਚ ਆਪਣੇ ਪਸ਼ੂਆਂ ਨੂੰ ਦੇਖਣ ਲਈ ਗਈ ਸੀ ਅਤੇ ਅਚਾਨਕ ਤੇਜ਼ ਮੀਂਹ ਅਤੇ ਹਨੇਰੀ ਕਾਰਨ ਮਕਾਨ ਦੀ ਛੱਤ ਔਰਤ ਉੱਪਰ ਡਿੱਗ ਗਈ। ਛਤ ਹੇਠਾਂ ਆ ਜਾਣ ਕਾਰਨ ਔਰਤ ਅਤੇ ਪਸ਼ੂ ਗਉ, ਮੱਝ ਅਤੇ ਵਛੜੇ ਆਦਿ ਵੀ ਗੰਭੀਰ ਜ਼ਖਮੀ ਹੋ ਗਏ ਸਨ। ਪਸ਼ੂਆਂ ਦੇ ਵੀ ਮੱਲ੍ਹਮ ਪੱਟੀ ਕੀਤੀ ਗਈ। ਜ਼ਖ਼ਮੀ ਔਰਤ ਦੀ ਪਛਾਣ ਸੁਖਦੀਪ ਕੌਰ (55 ਸਾਲ) ਪਤਨੀ ਗੁਰਦੀਪ ਸਿੰਘ ਪਿੰਡ ਕਰੀਰਵਾਲੀ ਵਜੋਂ ਹੋਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਸਰਕਾਰੀ ਦਫ਼ਤਰਾਂ ਦੇ ਤਬਦੀਲ ਕੀਤੇ ਸਮੇਂ ਕਾਰਨ ਵਿਅਸਤ ਏਅਰਪੋਰਟ ਰੋਡ ਮੋਹਾਲੀ ’ਤੇ ਆਵਾਜਾਈ ਹੋਈ ਸੁਖਾਲੀ
NEXT STORY