ਫਿਲੌਰ (ਭਾਖੜੀ)- ਇਕ ਮਿਸ ਕਾਲ ਨੇ ਸਥਾਨਕ ਸ਼ਹਿਰ ਦੇ ਰਹਿਣ ਵਾਲੇ ਨੌਜਵਾਨ ਦੀ ਜ਼ਿੰਦਗੀ ਤਬਾਹ ਕਰ ਕੇ ਰੱਖ ਦਿੱਤੀ ਹੈ ਤੇ ਉਹ ਆਪਣਾ ਪੂਰਾ ਘਰ ਲੁਟਵਾ ਬੈਠਾ ਹੈ। ਮਿਸ ਕਾਲ ਆਉਣ ਤੋਂ ਬਾਅਦ ਜਿਸ ਔਰਤ ਨਾਲ ਉਹ ਪ੍ਰੇਮ ਕਰ ਬੈਠਾ ਅਤੇ ਉਸ ਨਾਲ ਵਿਆਹ ਰਚਾ ਕੇ ਪਤਨੀ ਬਣਾ ਕੇ ਘਰ ਲੈ ਆਇਆ, ਉਹ ਪਹਿਲਾਂ ਵੀ 3 ਪਤੀਆਂ ਨੂੰ ਚੂਨਾ ਲਗਾ ਚੁੱਕੀ ਸੀ।
ਫ਼ੋਨ ’ਤੇ ਨੌਜਵਾਨ ਨੂੰ ਆਪਣੇ ਪਿਆਰ ਦੇ ਜਾਲ ’ਚ ਫਸਾਇਆ ਫਿਰ ਦੋਵੇਂ ਵਿਆਹ ਦੇ ਬੰਧਨ ’ਚ ਬੱਝ ਗਏ
ਅੱਜ ਇਕ ਪੱਤਰਕਾਰ ਸਮਾਗਮ ਕਰ ਕੇ ਸਥਾਨਕ ਸ਼ਰਿਰ ਦੇ ਰਹਿਣ ਵਾਲੇ ਮਨਦੀਪ ਮਹੇਂਦਰੂ ਅਤੇ ਉਸ ਦੇ ਪਿਤਾ ਅਸ਼ਵਨੀ ਮਹੇਂਦਰੂ ਨੇ ਦੱਸਿਆ ਕਿ ਸਾਲ 2018 ’ਚ ਮਨਦੀਪ ਦੇ ਮੋਬਾਇਲ ਫੋਨ ’ਤੇ ਇਕ ਅਣਜਾਣ ਨੰਬਰ ਤੋਂ ਮਿਸ ਕਾਲ ਆਈ। ਉਸ ਤੋਂ ਬਾਅਦ ਮਨਦੀਪ ਨੇ ਫੋਨ ਲਾਇਆ ਤਾਂ ਔਰਤ ਨੇ ਫੋਨ ਚੁੱਕਿਆ।
ਇਹ ਖ਼ਬਰ ਵੀ ਪੜ੍ਹੋ - ਜਲੰਧਰ ਤੋਂ ਵੱਡੀ ਖ਼ਬਰ: ਐਕਟਿਵਾ ਸਵਾਰਾਂ ਵੱਲੋਂ ਝੂਲੇ 'ਚ ਖੇਡ ਰਹੀ 6 ਮਹੀਨਿਆਂ ਦੀ ਬੱਚੀ ਕਿਡਨੈਪ
ਮਿੱਠੀ ਆਵਾਜ਼ ’ਚ ਬੋਲਦਿਆਂ ਔਰਤ ਨੇ ਉਸ ਨੂੰ ਆਪਣਾ ਨਾਂ ਆਰਤੀ ਦੱਸਦੇ ਹੋਏ ਕਿਹਾ ਕਿ ਗਲਤੀ ਨਾਲ ਉਸ ਦਾ ਫੋਨ ਲੱਗ ਗਿਆ ਸੀ। ਦੋਵਾਂ ’ਚ ਗੱਲਬਾਤ ਹੋਈ ਅਤੇ ਗੱਲਬਾਤ ਦਾ ਇਹ ਸਿਲਸਿਲਾ ਰੋਜ਼ਾਨਾ ਚੱਲਣਾ ਸ਼ੁਰੂ ਹੋ ਗਿਆ। ਦੋਵੇਂ ਆਪਸ ’ਚ ਮਿਲੇ। ਦੋਵਾਂ ਨੂੰ ਪਿਆਰ ਹੋ ਗਿਆ। ਔਰਤ ਆਰਤੀ ਜੋ ਲੁਧਿਆਣਾ ਦੇ ਇਕ ਪ੍ਰਾਈਵੇਟ ਦਫਤਰ ’ਚ ਕੰਮ ਕਰਦੀ ਸੀ, ਨੇ ਦੱਸਿਆ ਕਿ ਉਹ ਵਿਆਹੀ ਹੋਈ ਹੈ। ਕੁਝ ਹੀ ਦਿਨਾਂ ’ਚ ਉਸ ਨੇ ਆਪਣੇ ਪਤੀ ਤੋਂ ਪੰਚਾਇਤੀ ਤਲਾਕ ਲੈ ਕੇ ਮਨਦੀਪ ਮਹੇਂਦਰੂ ਨਾਲ ਵਿਆਹ ਰਚਾ ਲਿਆ।
ਵਿਆਹ ਤੋਂ ਬਾਅਦ ਔਰਤ ਨੇ ਵਿਦੇਸ਼ ’ਚ ਰਹਿ ਰਹੇ ਪਤੀ ਦੇ ਤਿੰਨੋਂ ਭਰਾਵਾਂ ਨੂੰ ਉਨ੍ਹਾਂ ਦੀ ਮਾਤਾ ਦੀ ਸੇਵਾ ਦੇ ਨਾਂ ’ਤੇ ਠੱਗਿਆ
ਮਨਦੀਪ ਜੋ ਚਾਰ ਭਰਾ ਹਨ, ਉਸ ਦੇ 3 ਭਰਾ ਵਿਦੇਸ਼ ’ਚ ਪੱਕੇ ਤੌਰ ’ਤੇ ਸੈਟਲ ਹਨ। ਮਨਦੀਪ ਦੀ ਮਾਤਾ ਬੀਮਾਰ ਰਹਿੰਦੀ ਸੀ। ਮਨਦੀਪ ਦਾ ਪਿਤਾ ਵੀ ਆਪਣੇ ਤਿੰਨੋਂ ਬੇਟਿਆਂ ਕੋਲ ਵਿਦੇਸ਼ ਆਉਂਦਾ-ਜਾਂਦਾ ਰਹਿੰਦਾ ਹੈ। ਆਪਣੇ ਭਰਾ ਦੇ ਵਿਆਹ ਦੀ ਖੁਸ਼ੀ ਤਿੰਨੋਂ ਭਰਾਵਾਂ ਨੇ ਮਨਾਈ। ਉਨ੍ਹਾਂ ਨੂੰ ਲੱਗਾ ਕਿ ਉਨ੍ਹਾਂ ਦੀ ਭਾਬੀ ਹੁਣ ਘਰ ਦੇ ਨਾਲ ਉਨ੍ਹਾਂ ਦੀ ਮਾਤਾ ਦੀ ਵੀ ਸੇਵਾ ਕਰੇਗੀ।
ਕੁਝ ਹੀ ਦਿਨਾਂ ’ਚ ਆਪਣੀ ਸੱਸ ਦੀ ਸੇਵਾ ਕਰ ਕੇ ਉਸ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਅਤੇ ਵਿਦੇਸ਼ ’ਚ ਬੈਠੇ ਪਤੀ ਦੇ ਤਿੰਨੋਂ ਭਰਾਵਾਂ ਨੂੰ ਠੱਗਣਾ ਸ਼ੁਰੂ ਕਰ ਦਿੱਤਾ। ਉਹ ਜੇਕਰ ਡਾਕਟਰ ਕੋਲ ਜਾ ਕੇ ਆਪਣੀ ਸੱਸ ਦੀ 4 ਹਜ਼ਾਰ ਰੁਪਏ ਦੀਆਂ ਦਵਾਈਆਂ ਲਿਆਉਂਦੀ ਤਾਂ ਵਿਦੇਸ਼ ਫੋਨ ਕਰ ਕੇ ਉਨ੍ਹਾਂ ਨੂੰ 40 ਹਜ਼ਾਰ ਰੁਪਏ ਦੱਸਦੀ। ਇਸ ਤਰ੍ਹਾਂ ਉਸ ਨੇ ਲੱਖਾਂ ਰੁਪਏ ਤਿੰਨੋਂ ਭਰਾਵਾਂ ਤੋਂ ਮੰਗਵਾ ਲਏ।
ਇਹ ਖ਼ਬਰ ਵੀ ਪੜ੍ਹੋ - IPL ਤੋਂ ਸੰਨਿਆਸ ਦੀਆਂ ਖ਼ਬਰਾਂ ਵਿਚਾਲੇ MS ਧੋਨੀ ਦਾ ਅਹਿਮ ਬਿਆਨ, ਕਹਿ ਦਿੱਤੀ ਇਹ ਗੱਲ
4 ਮਹੀਨੇ ਪਹਿਲਾਂ ਉਨ੍ਹਾਂ ਦੀ ਮਾਤਾ ਦਾ ਦਿਹਾਂਤ ਹੋ ਗਿਆ ਤਾਂ ਵਿਦੇਸ਼ ਤੋਂ ਡਾਕਟਰੀ ਚੈੱਕਅਪ ਅਤੇ ਦਵਾਈਆਂ ਦੇ ਨਾਂ ’ਤੇ ਰੁਪਏ ਮੰਗਵਾਉਣ ਦਾ ਸਿਲਸਿਲਾ ਬੰਦ ਹੋ ਗਿਆ ਤਾਂ ਉਸ ਨੇ ਘਰ ’ਚ ਪਏ ਸੋਨੇ ਦੇ ਗਹਿਣੇ, ਲੱਖਾਂ ਦੀ ਨਕਦੀ ਲੁੱਟਣ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਬੀਤੇ ਹਫਤੇ ਸਭ ਕੁਝ ਲੈ ਕੇ ਨਿਕਲ ਗਈ।
ਪਤੀ ਕੁਝ ਬੋਲੇ ਨਾ, ਉਸ ਨੂੰ ਨਸ਼ੇ ਦਾ ਆਦੀ ਬਣਾ ਕੇ ਸੈਂਟਰ ’ਚ ਦਾਖਲ ਕਰਵਾ ਦਿੱਤਾ
ਮਨਦੀਪ ਅਤੇ ਉਸ ਦੇ ਪਿਤਾ ਨੇ ਦੱਸਿਆ ਕਿ ਆਰਤੀ ਇੰਨੀ ਜ਼ਿਆਦਾ ਸ਼ਾਤਰ ਸੀ ਕਿ ਵਿਆਹ ਤੋਂ ਕੁਝ ਹੀ ਦਿਨਾਂ ਬਾਅਦ ਉਸ ਨੇ ਆਪਣੇ ਪਤੀ ਨੂੰ ਸ਼ੁਰੂ ’ਚ ਥੋੜ੍ਹਾ ਨਸ਼ਾ ਦੇਣਾ ਸ਼ੁਰੂ ਕਰ ਦਿੱਤਾ। ਫਿਰ ਨਸ਼ੇ ਦੀ ਡੋਜ਼ ਵਧਾਉਂਦੀ ਗਈ, ਜਿਸ ਨਾਲ ਉਹ ਬੇਸੁੱਧ ਘਰ ਦੇ ਕਮਰੇ ’ਚ ਹੀ ਪਿਆ ਰਹਿੰਦਾ ਸੀ।
ਨਸ਼ਾ ਨਾ ਮਿਲਣ ’ਤੇ ਜਦੋਂ ਉਹ ਤੜਫਦਾ ਤਾਂ ਉਸ ਨੇ ਉਸ ਦੇ ਪਰਿਵਾਰ ਵਾਲਿਆਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ਦਾ ਬੇਟਾ ਤਾਂ ਨਸ਼ੇ ਦਾ ਆਦੀ ਹੈ। ਇਲਾਜ ਦੇ ਨਾਂ ’ਤੇ ਉਸ ਨੇ ਆਪਣੇ ਪਛਾਣ ਦੇ ਲੜਕਿਆਂ ਨਾਲ ਮਿਲ ਕੇ ਇਕ ਨਸ਼ਾ ਛੁਡਾਊਂ ਕੇਂਦਰ ’ਚ ਦੋ ਵਾਰ ਦਾਖਲ ਕਰਵਾ ਦਿੱਤਾ, ਜੋ 6 ਮਹੀਨੇ ਤੱਕ ਉੱਥੇ ਹੀ ਪਿਆ ਰਿਹਾ।
ਇਹ ਖ਼ਬਰ ਵੀ ਪੜ੍ਹੋ - ਚੋਣ ਪ੍ਰਚਾਰ ਲਈ ਜਲੰਧਰ ਪਹੁੰਚੇ CM ਮਾਨ, ਕਿਹਾ - 'ਜੇ ਸਾਡਾ ਕੰਮ ਪਸੰਦ ਨਾ ਆਇਆ ਤਾਂ 2024 'ਚ ਵੋਟ ਨਾ ਦੇਣਾ'
ਇਸ ਦੌਰਾਨ ਉਸ ਦੀ ਪਤਨੀ ਨੇ ਪੂਰਾ ਘਰ ਅਤੇ ਸਾਰੇ ਮੈਂਬਰਾਂ ਨੂੰ ਆਪਣੇ ਅਧੀਨ ਕਰ ਲਿਆ। ਅਸ਼ਵਨੀ ਮਹੇਂਦਰੂ ਨੇ ਦੱਸਿਆ ਕਿ ਉਸ ਨੇ ਉਸ ਨੂੰ ਸਾਫ ਤੌਰ ’ਤੇ ਕਹਿ ਦਿੱਤਾ ਕਿ ਉਨ੍ਹਾਂ ਦਾ ਬੇਟਾ ਨਸ਼ੇੜੀ ਹੈ। ਜੇਕਰ ਉਹ ਉਸ ਨੂੰ ਨਸ਼ਾ ਛੁਡਾਊ ਕੇਂਦਰ ਤੋਂ ਘਰ ਲੈ ਕੇ ਆਉਣਗੇ ਤਾਂ ਉਹ ਬਿਲਕੁਲ ਵੀ ਉਨ੍ਹਾਂ ਦੇ ਘਰ ਨਹੀਂ ਰਹੇਗੀ। ਉਹ ਤਾਂ ਚਾਹੁੰਦੀ ਹੈ ਕਿ ਉਸ ਦਾ ਸਹੀ ਤਰ੍ਹਾਂ ਇਲਾਜ ਹੋ ਜਾਵੇ।
ਚੌਥੇ ਪਤੀ ਮਨਦੀਪ ਨੂੰ ਚੂਨਾ ਲਗਾ ਕੇ 5ਵੇਂ ਸ਼ਿਕਾਰ ਦੀ ਭਾਲ ਲਈ ਨਿਕਲ ਗਈ
ਮਨਦੀਪ ਮਹੇਂਦਰੂ ਨੇ ਦੱਸਿਆ ਕਿ ਉਸ ਦੀ ਪਤਨੀ ਨੇ ਹੁਣ ਤੱਕ ਜੋ ਵੀ ਕੀਤਾ, ਉਹ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ। ਉਸ ਦੀ ਪਤਨੀ ਜੋ ਖੁਦ ਨੂੰ 36 ਸਾਲ ਦੀ ਦੱਸਦੀ ਹੈ, ਇੰਨੀ ਉਮਰ ’ਚ ਹੁਣ ਤੱਕ 4 ਵਿਆਹ ਕਰਵਾ ਕੇ ਪਤੀਆਂ ਨੂੰ ਚੂਨਾ ਲਗਾ ਚੁੱਕੀ ਹੈ। ਹੁਣ ਨਵੇਂ ਸ਼ਿਕਾਰ ਦੀ ਭਾਲ ’ਚ ਅੱਗੇ ਨਿਕਲ ਗਈ ਹੈ।
ਉਸ ਨੇ ਕਿਹਾ ਕਿ ਉਸ ਕੋਲ ਕਈ ਅਜਿਹੇ ਸਬੂਤ ਵੀ ਹਨ, ਜਿਸ ਤੋਂ ਪਤਾ ਲਗਦਾ ਹੈ ਕਿ ਉਹ ਪਹਿਲਾਂ ਹੀ ਹੋਰ ਲੜਕਿਆਂ ਦੇ ਸੰਪਰਕ ਵਿਚ ਸੀ। ਉਸ ਨੇ ਕਿਹਾ ਕਿ ਉਸ ਨੂੰ ਹੁਣ ਜਾ ਕੇ ਪਤਾ ਲੱਗਾ ਕਿ ਉਸ ਦੀ ਪਤਨੀ ਦਾ ਪਹਿਲਾਂ ਇਕ ਨਹੀਂ, ਸਗੋਂ 3 ਵਿਆਹ ਹੋ ਚੁੱਕੇ ਸਨ। ਉਸ ਵਾਂਗ ਉਸ ਨੇ ਉਨ੍ਹਾਂ ਨੂੰ ਵੀ ਠੱਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਅਧਿਕਾਰੀਆਂ 'ਤੇ ਨਜ਼ਰਸਾਨੀ ਰੱਖਣ ਲਈ ਮਹਿਕਮੇ ਦਾ ਵੱਡਾ ਫ਼ੈਸਲਾ
ਉਸ ਨੇ ਪਹਿਲਾਂ ਵਿਆਹ ਸਾਲ 2001 ਵਿਚ ਖਨੌਰੀ ਦੇ ਰਹਿਣ ਵਾਲੇ ਵਿੱਕੀ ਨਾਲ ਰਚਾਇਆ। ਉਸ ਨੂੰ ਠੱਗਣ ਤੋਂ ਬਾਅਦ ਉਸ ਨੇ ਖੁਦ ਵੀ ਉਸ ਤੋਂ ਪੰਚਾਇਤੀ ਤਲਾਕ ਲੈ ਕੇ ਸਾਲ 2005 ’ਚ ਦੂਜਾ ਵਿਆਹ ਪਿਹੋਵਾ ਕੁਰਕਸ਼ੇਤਰ ਦੇ ਰਹਿਣ ਵਾਲੇ ਅਮਰੀਕ ਨਾਲ ਰਚਾ ਲਿਆ। ਉਸ ਨੂੰ ਵੀ ਚੂਨਾ ਲਗਾਉਣ ਤੋਂ ਬਾਅਦ ਉਸ ਤੋਂ ਤਲਾਕ ਲੈ ਕੇ ਸਾਲ 2010 ’ਚ ਤੀਜਾ ਵਿਆਹ ਲੁਧਿਆਣਾ ਦੇ ਰਹਿਣ ਵਾਲੇ ਟੋਨੀ ਨਾਲ ਰਚਾ ਲਿਆ। ਟੋਨੀ ਨੂੰ ਵੀ ਠੱਗਣ ਤੋਂ ਬਾਅਦ ਉਸ ਤੋਂ ਪੰਚਾਇਤੀ ਤਲਾਕ ਲੈ ਕੇ ਸਾਲ 2018 ’ਚ ਚੌਥਾ ਵਿਆਹ ਉਸ ਦੇ ਨਾਲ ਰਚਾ ਲਿਆ।
ਹੁਣ ਤੱਕ ਉਹ 5 ਸਾਲਾਂ ’ਚ ਉਸ ਦੇ ਪਰਿਵਾਰ ਵਾਲਿਆਂ ਤੋਂ 20 ਲੱਖ ਦੇ ਕਰੀਬ ਠੱਗ ਚੁੱਕੀ ਹੈ ਅਤੇ ਬੀਤੇ ਹਫਤੇ ਘਰੋਂ ਭੱਜਦੇ ਸਮੇਂ ਘਰ ’ਚ ਪਈਆਂ 3 ਸੋਨੇ ਦੀਆਂ ਚੇਨਾਂ, 2 ਜੋੜੀ ਟਾਪਸ, 1 ਉਸ ਦੀ ਮ੍ਰਿਤਕ ਮਾਤਾ ਦੀ ਸੋਨੇ ਦੀ ਚੇਨ, ਸਹੁਰੇ ਦੀ ਸੋਨੇ ਦੀ ਚੇਨ, 2 ਜੋੜੇ ਸੋਨੇ ਦੀਆਂ ਵਾਲੀਆਂ, 2 ਸੋਨੇ ਦੇ ਕੜੇ, ਚਾਂਦੀ ਦੇ ਗਹਿਣਿਆਂ ਤੋਂ ਇਲਾਵਾ ਆਪਣੇ ਸਹੁਰੇ ਦੇ ਪਰਸ ’ਚੋਂ 20 ਹਜ਼ਾਰ ਰੁਪਏ ਨਕਦ ਅਤੇ ਇਕ ਉਨ੍ਹਾਂ ਵਲੋਂ ਕਰਵਾਈ ਗਈ ਸਾਢੇ 3 ਲੱਖ ਰੁਪਏ ਦੀ ਐੱਫ. ਡੀ. ਲੈ ਕੇ ਫਰਾਰ ਹੋ ਗਈ, ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਸਥਾਨਕ ਪੁਲਸ ਨੂੰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - IPL 2023: ਜਿਤੇਸ਼-ਲਿਵਿੰਗਸਟਨ ਦੀਆਂ ਪਾਰੀਆਂ 'ਤੇ ਭਾਰੀ ਪਈ ਕਿਸ਼ਨ-ਸੂਰਿਆ ਦੀ ਜੋੜੀ, MI ਨੇ ਪੰਜਾਬ ਨੂੰ ਹਰਾਇਆ
ਇਸ ਸਬੰਧੀ ਜਦੋਂ ਫਰਾਰ ਔਰਤ ਦੀ ਮਾਤਾ ਅਤੇ ਉਸ ਦੇ ਭਰਾ ਦੀਪਕ ਨਾਲ ਫੋਨ ’ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਪੱਲਾ ਝਾੜਦੇ ਹੋਏ ਕਿਹਾ ਕਿ ਇਨ੍ਹਾਂ ਹੀ ਹਰਕਤਾਂ ਕਾਰਨ ਉਨ੍ਹਾਂ ਨੇ ਆਪਣੀ ਬੇਟੀ ਆਰਤੀ ਨੂੰ ਬੇਦਖਲ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਹੀ ਇਕ ਤੋਂ ਬਾਅਦ ਇਕ ਕਈ ਵਿਆਹ ਰਚਾ ਚੁੱਕੀ ਹੈ। ਉਨ੍ਹਾਂ ਦਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮਨਦੀਪ ਨੇ ਕਿਹਾ ਕਿ ਪਰਿਵਾਰ ਦੇ ਲੋਕ ਝੂਠ ਬੋਲ ਰਹੇ ਹਨ। ਜਦੋਂ ਉਨ੍ਹਾਂ ਨੇ ਉਸ ਨੂੰ ਬੇਦਖਲ ਕੀਤਾ ਸੀ ਤਾਂ ਉਹ ਤਿੰਨ ਵਾਰ ਆਪਣੀ ਪਤਨੀ ਨਾਲ ਆਪਣੇ ਸਹੁਰੇ ਘਰ ਜਾ ਚੁੱਕਾ ਹੈ ਅਤੇ ਉੱਥੋਂ ਉਸ ਨੂੰ ਲੈ ਕੇ ਵੀ ਆਉਂਦਾ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਸਰਕਾਰੀ ਦਫ਼ਤਰਾਂ ਦੇ ਤਬਦੀਲ ਕੀਤੇ ਸਮੇਂ ਕਾਰਨ ਵਿਅਸਤ ਏਅਰਪੋਰਟ ਰੋਡ ਮੋਹਾਲੀ ’ਤੇ ਆਵਾਜਾਈ ਹੋਈ ਸੁਖਾਲੀ
NEXT STORY