ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਸੰਗਰੂਰ ਪੁਲਸ ਨੇ ਚਾਰ ਕੇਸਾਂ ਵਿਚ 5 ਗ੍ਰਾਮ ਚਿੱਟਾ, 280 ਨਸ਼ੀਲੀਆਂ ਗੋਲੀਆਂ, 10 ਬੋਤਲਾਂ ਸ਼ਰਾਬ, ਸਵਾ ਤਿੰਨ ਕਿਲੋ ਭੁੱਕੀ ਸਮੇਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਐਸ. ਐਸ. ਪੀ. ਡਾ. ਸੰਦੀਪ ਗਰਗ ਨੇ ਦੱਸਿਆ ਕਿ ਐਂਟੀ ਨਾਰਕੋਟਿਕ ਸੈਲ ਸੰਗਰੂਰ ਦੇ ਪੁਲਸ ਅਧਿਕਾਰੀ ਕਸ਼ਮੀਰ ਸਿੰਘ ਜਦੋਂ ਚੈਕਿੰੰਗ ਦੌਰਾਨ ਅਨਾਜ ਮੰਡੀ ਸੰਗਰੂਰ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਜਰਨੈਲ ਕੌਰ ਵਾਸੀ ਸੁਨਾਮ ਨਸ਼ੀਲੀਆਂ ਗੋਲੀਆਂ ਵੇਚਣ ਦੀ ਆਦੀ ਹੈ ਜੋ ਅੱਜ ਵੀ ਗ੍ਰਾਹਕਾਂ ਨੂੰ ਨਸ਼ੀਲੀਆਂ ਗੋਲੀਆਂ ਵੇਚਣ ਲਈ ਆਪਣੇ ਘਰੋਂ ਖੜਿਆਲ ਰੋਡ ਵੱਲ ਜਾਵੇਗੀ। ਸੂਚਨਾ ਦੇ ਅਧਾਰ 'ਤੇ ਰੇਡ ਕਰਕੇ ਉਸ ਕੋਲੋਂ 280 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਉਸ ਨੂੰ ਗ੍ਰਿਫਤਾਰ ਕਰਕੇ ਥਾਣਾ ਸਿਟੀ ਸੁਨਾਮ ਵਿਚ ਕੇਸ ਦਰਜ ਕੀਤਾ ਗਿਆ ਹੈ।
ਇਸੇ ਤਰ੍ਹਾਂ ਨਾਲ ਐਂਟੀ ਨਾਰਕੋਟਿਕ ਸੈਲ ਸੰਗਰੂਰ ਦੇ ਪੁਲਸ ਅਧਿਕਾਰੀ ਅਵਤਾਰ ਸਿੰਘ ਜਦੋਂ ਗਸ਼ਤ ਦੌਰਾਨ ਭਵਾਨੀਗੜ੍ਹ ਤੋਂ ਕਾਕੜਾ ਰੋਡ ਪੁਲ ਸੂਆ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਛੋਟੀ ਕੌਰ ਵਾਸੀ ਜੌਲੀਆਂ ਚਿੱਟਾਂ ਵੇਚਣ ਦੀ ਆਦੀ ਹੈ। ਉਹ ਅੱਜ ਵੀ ਚਿੱਟਾ ਵੇਚਣ ਲਈ ਭਵਾਨੀਗੜ੍ਹ ਆ ਰਹੀ ਹੈ। ਜੇਕਰ ਕਾਕੜਾ ਰੋਡ ਸੂਏ ਪੁਲ ਨੇੜੇ ਨਾਕਾਬੰਦੀ ਕੀਤੀ ਜਾਵੇ ਤਾਂ ਉਹ ਕਾਬੂ ਆ ਸਕਦੀ ਹੈ। ਸੂਚਨਾ ਦੇ ਅਧਾਰ 'ਤੇ ਨਾਕਾਬੰਦੀ ਕਰਕੇ ਉਸ ਨੂੰ ਕਾਬੂ ਕਰਦੇ ਹੋਏ ਉਸ ਕੋਲੋਂ 5 ਗ੍ਰਾਮ ਚਿੱਟਾ ਬਰਾਮਦ ਕੀਤਾ ਗਿਆ।
ਇਕ ਹੋਰ ਮਾਮਲੇ ਵਿਚ ਜਦੋਂ ਪੁਲਸ ਅਧਿਕਾਰੀ ਸੁਖਵੀਰ ਸਿੰਘ ਅਹਿਮਦਗੜ੍ਹ ਦੇ ਸਿਨੇਮਾ ਘਰ ਨੇੜੇ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਜਗਰੂਪ ਸਿੰਘ ਉਰਫ ਨਿੱਕਾ ਵਾਸੀ ਪਿੰਡ ਸੋਹੀਆਂ ਭੁੱਕੀ ਚੂਰਾ ਪੋਸਤ ਵੇਚਣ ਦਾ ਕੰਮ ਕਰਦਾ ਹੈ। ਉਹ ਅੱਜ ਵੀ ਭੁੱਕੀ ਵੇਚਣ ਲਈ ਅਹਿਮਦਗੜ੍ਹ ਆ ਰਿਹਾ ਹੈ। ਸੂਚਨਾ ਦੇ ਆਧਾਰ 'ਤੇ ਰੇਡ ਕਰਕੇ ਉਸ ਕੋਲੋਂ ਸਵਾ 3 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ ਗਿਆ।
ਇਸੇ ਤਰ੍ਹਾਂ ਨਾਲ ਥਾਣਾ ਸਦਰ ਅਹਿਮਦਗੜ੍ਹ ਦੇ ਪੁਲਸ ਅਧਿਕਾਰੀ ਜੀਤ ਸਿੰਘ ਜਦੋਂ ਗਸ਼ਤ ਦੌਰਾਨ ਪਿੰਡ ਮੰਡੀਆਂ ਮੌਜੂਦ ਸੀ ਤਾਂ ਖਾਨਪੁਰ ਸਾਈਡ ਤੋਂ ਇਕ ਵਿਅਕਤੀ ਸੱਜੇ ਹੱਥ ਵਿਚ ਪਲਾਸਟਿਕ ਦਾ ਥੈਲਾ ਚੁੱਕੀ ਆਉਂਦਾ ਦਿਖਾਈ ਦਿੱਤਾ। ਸ਼ੱਕ ਦੇ ਆਧਾਰ 'ਤੇ ਤਲਾਸ਼ੀ ਲੈਣ 'ਤੇ ਥੈਲੇ ਵਿਚੋਂ 10 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਈਆਂ। ਗ੍ਰਿਫਤਾਰ ਵਿਅਕਤੀ ਦੀ ਪਛਾਣ ਕੁਲਵੰਤ ਸਿੰਘ ਵਾਸੀ ਬੁੱਗਾਂ ਥਾਣਾ ਅਮਰਗੜ੍ਹ ਦੇ ਤੌਰ 'ਤੇ ਹੋਈ ਹੈ।
'84 ਸਿੱਖ ਕਤਲੇਆਮ 'ਤੇ ਡਾ. ਮਨਮੋਹਨ ਸਿੰਘ ਦੇ ਬਿਆਨ ਨਾਲ ਸਿਆਸਤ 'ਚ ਭੂਚਾਲ
NEXT STORY