ਫ਼ਰੀਦਕੋਟ (ਰਾਜਨ) : ਸਥਾਨਕ ਫ਼ਿਰੋਜ਼ਪੁਰ ਸੜਕ ’ਤੇ ਸਥਿਤ ਇਕ ਵੇਅਰ ਹਾਊਸ ਦੇ ਗੋਦਾਮ ਇੰਚਾਰਜ ਅਤੇ ਤਿੰਨ ਸਕਿਓਰਿਟੀ ਗਾਰਡਾਂ ਵੱਲੋਂ ਮਿਲੀ ਭੁਗਤ ਨਾਲ 23000 ਕਣਕ ਦੇ ਗੱਟਿਆਂ ਦਾ ਗਬਨ ਕਰ ਕੇ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਾਉਣ ਦਾ ਮਾਮਲਾ ਸਾਹਮਣੇ ਆਉਣ ’ਤੇ ਜ਼ਿਲੇ ਦੀ ਸੀਨੀਅਰ ਪੁਲਸ ਕਪਤਾਨ ਅਵਨੀਤ ਕੌਰ ਸਿੱਧੂ ਦੀਆਂ ਹਦਾਇਤਾਂ ’ਤੇ ਸਥਾਨਕ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਸੀਨੀਅਰ ਪੁਲਸ ਕਪਤਾਨ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਡੀ. ਐੱਮ. ਵੇਅਰਹਾਊਸ ਬਰੜ ਨੇ ਲਿਖਤੀ ਧਿਆਨ ਵਿਚ ਲਿਆਂਦਾ ਸੀ ਕਿ ਗੋਦਾਮ ਇੰਚਾਰਜ ਰਣਜੀਤ ਸਿੰਘ ਪੁੱਤਰ ਰਾਜਾ ਸਿੰਘ ਵਾਸੀ ਪਿੰਡ ਜਵਾਰੇ ਵਾਲਾ, ਸਕਿਓਰਿਟੀ ਗਾਰਡ ਅਮਰਜੀਤ ਸਿੰਘ ਪੁੱਤਰ ਗੁਰਿੰਦਰ ਸਿੰਘ, ਸੰਜੇ ਕੁਮਾਰ ਪੁੱਤਰ ਪੱਪੂ ਸਿੰਘ ਅਤੇ ਸਕਿਓਰਿਟੀ ਗਾਰਡ ਤਾਹਿਰ ਪੁੱਤਰ ਪੱਪੂ ਕੁਮਾਰ ਤਿੰਨੇ ਵਾਸੀ ਕੋਟਲੀ ਰੋਡ ਸ੍ਰੀ ਮੁਕਤਸਰ ਸਾਹਿਬ, ਜੋ ਸਥਾਨਕ ਵੇਅਰ ਹਾਊਸ ਦੇ ਗੋਦਾਮ ਫ਼ਰੀਦਕੋਟ ਵਿਖੇ ਤਾਇਨਾਤ ਹਨ, ਨੇ ਮਿਲੀ ਭੁਗਤ ਨਾਲ 23000 ਕਣਕ ਦੇ ਗੱਟਿਆਂ ਦਾ ਗਬਨ ਕਰ ਕੇ ਸਰਕਾਰ ਨਾਲ ਕਰੋੜਾਂ ਦੀ ਹੇਰਾਫੇਰੀ ਕੀਤੀ ਹੈ।
ਇਹ ਵੀ ਪੜ੍ਹੋ : ਜਲਾਲਾਬਾਦ ’ਚ ਵਾਪਰਿਆ ਵੱਡਾ ਹਾਦਸਾ : ਮਿੰਨੀ ਬੱਸ ਪਲਟਣ ਨਾਲ 4 ਦੀ ਹੋਈ ਮੌਤ
ਸੀਨੀਅਰ ਪੁਲਸ ਕਪਤਾਨ ਨੇ ਦੱਸਿਆ ਕਿ ਇਸੇ ਮਹੀਨੇ ਦੀ ਬੀਤੀ 3-4 ਮਈ ਦੀ ਦਰਮਿਆਨੀ ਰਾਤ ਨੂੰ ਇਸ ਗੋਦਾਮ ਵਿੱਚ ਕਣਕ ਦੇ ਸਟਾਕ ਨੂੰ ਅੱਗ ਲੱਗਣ ਦੀ ਘਟਨਾ ਵਾਪਰੀ ਸੀ, ਜਿਸ ਸਬੰਧੀ ਜਦ ਡੀ. ਐੱਮ. ਵੇਅਰਹਾਊਸ ਵੱਲੋਂ ਪੜਤਾਲ ਕੀਤੀ ਗਈ ਤਾਂ ਇਹ ਪਾਇਆ ਗਿਆ ਕਿ ਇਨ੍ਹਾਂ ਚਾਰਾਂ ਨੇ ਆਪਣੇ ਜ਼ੁਰਮ ਨੂੰ ਲੁਕਾਉਣ ਲਈ ਕਣਕ ਦੇ ਸਟਾਕ ਨੂੰ ਅੱਗ ਲਾ ਕੇ ਇਸ ਨੂੰ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਵਾਪਰੇ ਹਾਦਸੇ ਨਾਲ ਜੋੜ ਦਿੱਤਾ ਪਰ ਜਦੋਂ ਇਸ ਸਬੰਧੀ ਨਿਗਮ ਦੀ ਵਿਜੀਲੈਂਸ ਟੀਮ ਵੱਲੋਂ ਜਾਇਜ਼ਾ ਲਿਆ ਗਿਆ ਅਤੇ ਡੀ. ਐੱਮ. ਵੇਅਰਹਾਊਸ ਵੱਲੋਂ ਇਸ ਦੀ ਜਾਂਚ ਕਰਨ ਲਈ ਇਕ 8 ਮੈਂਬਰੀ ਟੀਮ ਦਾ ਗਠਿਨ ਕੀਤਾ ਗਿਆ ਤਾਂ ਪੜਤਾਲੀਆ ਰਿਪੋਰਟ ਵਿਚ ਇਹ ਪਾਇਆ ਗਿਆ ਕਿ ਗੋਦਾਮ ’ਚੋਂ 23000 ਕਣਕ ਦੇ ਗੱਟਿਆਂ ਦੀ ਘਾਟ ਹੈ। ਉਨ੍ਹਾਂ ਦੱਸਿਆ ਕਿ ਗੋਦਾਮ ਇੰਚਾਰਜ ਰਣਜੀਤ ਸਿੰਘ ਨੇ ਸਕਿਓਰਿਟੀ ਗਾਰਡਾਂ ਨਾਲ ਮਿਲੀਭੁਗਤ ਕਰ ਕੇ ਕਰੋੜਾਂ ਗਬਨ ਕੀਤਾ ਹੈ ਅਤੇ ਸਹੀ ਰਾਸ਼ੀ ਪਤਾ ਲਗਾਉਣ ਲਈ ਵਿਭਾਗੀ ਉੱਚ ਪੱਧਰੀ ਕਮੇਟੀ ਵੱਲੋਂ ਜਾਂਚ ਜਾਰੀ ਹੈ, ਜਦਕਿ ਇਨ੍ਹਾਂ ਚਾਰਾਂ ਖਿਲਾਫ਼ ਥਾਣਾ ਸਿਟੀ ਵਿਖੇ ਅਧੀਨ ਧਾਰਾ 420/409/436 ਆਈ. ਪੀ. ਸੀ. ਤਹਿਤ ਮੁਕੱਦਮਾ ਦਰਜ ਕਰ ਕੇ ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਜਾਰੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਮੋਹਾਲੀ ਬਲਾਸਟ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ, ਕੀਤਾ ਇਹ ਖ਼ੁਲਾਸਾ
NEXT STORY