ਭਵਾਨੀਗੜ੍ਹ (ਵਿਕਾਸ)-ਪਿਛਲੇ ਦਿਨਾਂ ਦੌਰਾਨ ਇਲਾਕੇ 'ਚ ਪਏ ਭਾਰੀ ਮੀਂਹ ਨਾਲ ਕਮਜ਼ੋਰ ਹੋਈ ਪਿੰਡ ਰਾਜਪੁਰਾ ਦੇ ਇਕ ਗਰੀਬ ਮਜ਼ਦੂਰ ਵੱਲੋਂ ਪਸ਼ੂਆਂ ਲਈ ਬਣਾਏ ਸ਼ੈੱਡ ਦੀ ਕੰਧ ਡਿੱਗ ਪਈ। ਕੰਧ ਡਿੱਗਣ ਨਾਲ ਦੋ ਮੱਝਾਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈਆਂ, ਉੱਥੇ ਹੀ ਇਸ ਘਟਨਾ ਵਿਚ ਮਜ਼ਦੂਰ ਦਾ ਕਰੀਬ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ।
ਇਸ ਸਬੰਧੀ ਪਿੰਡ ਦੇ ਸਰਪੰਚ ਜੋਗਿੰਦਰ ਸਿੰਘ, ਹਰਜੀਤ ਸਿੰਘ ਪੰਚ ਸਮੇਤ ਗੁਰਮੇਲ ਸਿੰਘ ਨੇ ਦੱਸਿਆ ਕਿ ਗਰੀਬ ਪਰਿਵਾਰ ਨਾਲ ਸਬੰਧਤ ਹਨੀ ਖ਼ਾਨ, ਜਿਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਹੁਣ ਉਹ ਮਿਹਨਤ ਮਜ਼ਦੂਰੀ ਕਰਨ ਦੇ ਨਾਲ ਮੱਝਾਂ ਦਾ ਦੁੱਧ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਹੈ ਅਤੇ ਕੁਦਰਤ ਨੇ ਇਸ ਗਰੀਬ ਪਰਿਵਾਰ ਉੱਪਰ ਭਾਰੀ ਆਫਤ ਪਾ ਦਿੱਤੀ ਹੈ। ਇਸ ਮੌਕੇ ਇਕੱਤਰ ਹੋਏ ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਗਰੀਬ ਪਰਿਵਾਰ ਦੀ ਆਰਥਕ ਸਹਾਇਤਾ ਕਰਨ ਦੀ ਮੰਗ ਕੀਤੀ ਹੈ।
ਮਾਮਲਾ ਜਾਇਦਾਦ ਦਾ, ਜੀਜੇ ਨੇ ਸਾਲੇ ਨੂੰ ਮਾਰੀ ਗੋਲੀ
NEXT STORY