ਬਠਿੰਡਾ (ਵਰਮਾ)— ਭੈਣ ਨਾਲ ਜੀਜਾ ਵੱਲੋਂ ਕੁੱਟ-ਮਾਰ ਕੀਤੇ ਜਾਣ ਨੂੰ ਲੈ ਕੇ ਭਰਾ ਪਰਿਵਾਰ ਸਮੇਤ ਜਦੋਂ ਜੀਜੇ ਨੂੰ ਸਮਝਾਉਣ ਭਾਗੂ ਰੋਡ ਸਥਿਤ ਭੈਣ ਦੇ ਘਰ ਪੁੱਜਾ ਤਾਂ ਕਿਸੀ ਗੱਲ ਨੂੰ ਲੈ ਕੇ ਗੁੱਸੇ 'ਚ ਆਏ ਜੀਜੇ ਨੇ ਲਾਇਸੈਂਸੀ ਪਿਸਤੌਲ ਨਾਲ ਗੋਲੀ ਚਲਾ ਦਿੱਤੀ ਜੋ ਸਾਲੇ ਦੇ ਪੇਟ 'ਚ ਜਾ ਲੱਗੀ। ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਜਾਣਕਾਰੀ ਅਨੁਸਾਰ ਪਿੰਡ ਮੁਲਤਾਨੀਆਂ ਦੇ ਮਨਰਾਜ ਸਿੰਘ ਵੀਰਵਾਰ ਸਵੇਰੇ 10 ਵਜੇ ਆਪਣੀ ਭੈਣ ਦੇ ਘਰ ਪਰਿਵਾਰ ਸਮੇਤ ਪੁੱਜਾ ਕਿਉਂਕਿ ਉਸਦੇ ਜੀਜੇ ਨੇ ਭੈਣ ਨਾਲ ਕੁੱਟ-ਮਾਰ ਕੀਤੀ ਸੀ, ਜਿਸ ਕਾਰਨ ਉਹ ਉਸਨੂੰ ਸਮਝਾਉਣ ਗਏ ਸੀ। 2002 'ਚ ਭਾਗੂ ਰੋਡ ਸਥਿਤ ਗਲੀ ਨੰਬਰ 13 ਵਿਚ ਰਹਿਣ ਵਾਲੇ ਜਗਵੰਤ ਸਿੰਘ ਨਾਲ ਮਨਰਾਜ ਸਿੰਘ ਦੀ ਭੈਣ ਦਾ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਹਿੱਸੇ ਵਿਚ ਜ਼ਮੀਨ ਆਈ ਸੀ, ਜਿਸ ਵਿਚ ਉਸਦੀ ਭੈਣ ਦਾ ਹਿੱਸਾ ਵੀ ਸੀ ਪਰ ਜਗਵੰਤ ਸਿੰਘ ਆਪਣੀ ਪਤਨੀ ਤੋਂ ਜ਼ਮੀਨ ਆਪਣੇ ਨਾਮ ਕਰਵਾਉਣ ਲਈ ਦਬਾਅ ਬਣਾਉਂਦਾ ਸੀ, ਜਿਸ ਨੂੰ ਲੈ ਕੇ ਉਹ ਉਸ ਨਾਲ ਕੁੱਟ-ਮਾਰ ਵੀ ਕਰਦਾ ਸੀ। ਵੀਰਵਾਰ ਨੂੰ 45 ਸਾਲਾ ਜਗਵੰਤ ਸਿੰਘ ਨੇ ਆਪਣੀ ਪਤਨੀ ਨਾਲ ਝਗੜਾ ਕੀਤਾ ਅਤੇ ਉਸ ਨਾਲ ਕੁੱਟ-ਮਾਰ ਕੀਤੀ ਜਿਸ ਦੀ ਸ਼ਿਕਾਇਤ ਉਸਨੇ ਅਪਣੇ ਭਰਾ ਮਨਰਾਜ ਸਿੰਘ ਨੂੰ ਕੀਤੀ। 42 ਸਾਲਾ ਮਨਰਾਜ ਸਿੰਘ ਜੀਜੇ ਨੂੰ ਸਮਝਾਉਣ ਪਰਿਵਾਰ ਸਮੇਤ ਪੁੱਜਾ ਸੀ ਪਰ ਜ਼ਮੀਨ ਨਾਮ ਨੂੰ ਲੈ ਕੇ ਦੋਵਾਂ 'ਚ ਕੁਝ ਤਕਰਾਰ ਹੋਈ ਗੁੱਸੇ 'ਚ ਆਏ ਜੀਜੇ ਨੇ ਸਾਲੇ 'ਤੇ ਹੀ ਗੋਲੀਆਂ ਬਰਸਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ 'ਚੋਂ ਇਕ ਗੋਲੀ ਉਸਦੇ ਪੇਟ 'ਚ ਜਾ ਲੱਗੀ। ਸੂਚਨਾ ਮਿਲਦੇ ਹੀ ਥਾਣਾ ਸਿਵਲ ਲਾਇਨ ਪੁਲਸ ਮੌਕੇ 'ਤੇ ਪਹੁੰਚੀ ਅਤੇ ਜ਼ਖਮੀ ਨੂੰ ਸਿਵਲ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸਨੂੰ ਮੈਕਸ ਹਸਪਤਾਲ ਰੈਫਰ ਕਰ ਦਿੱਤਾ ਉਥੇ ਹੀ ਡਾਕਟਰਾਂ ਨੇ ਉਸਦੀ ਗੋਲੀ ਤਾਂ ਬਾਹਰ ਕੱਢ ਦਿੱਤੀ ਪਰ ਹਾਲਤ ਗੰਭੀਰ ਬਣੀ ਹੋਈ ਹੈ। ਥਾਣਾ ਪ੍ਰਮੁੱਖ ਬਲਵੰਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਘਟਨਾ ਤੋਂ ਬਾਅਦ ਫਰਾਰ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਜੇ ਸ਼ਿਕਾਇਤ ਦਰਜ ਨਹੀਂ ਕਰਵਾਈ ਪਰ ਕਿਉਂਕਿ ਗੋਲੀ ਚੱਲੀ ਹੈ ਮਾਮਲਾ ਦਰਜ ਕੀਤਾ ਜਾਵੇਗਾ ਜਦਕਿ ਜ਼ਖਮੀ ਮਨਰਾਜ ਸਿੰਘ ਹਾਲੇ ਬਿਆਨ ਦੇਣ ਦੀ ਹਾਲਤ 'ਚ ਨਹੀਂ ਹੈ।
ਵਿਆਹ ਕਰਵਾ ਕੇ ਅਮਰੀਕਾ ਲਿਜਾਣ ਦਾ ਝਾਂਸਾ ਦੇ ਕੀਤੀ 53 ਲੱਖ ਦੀ ਠੱਗੀ
NEXT STORY