ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਗੁਰੂਹਰਸਹਾਏ ਸ਼ਹਿਰ ਅੰਦਰ ਚੋਰੀਆ ਰੁਕਨ ਦਾ ਨਾਂ ਨਹੀਂ ਲੈ ਰਹੀਆਂ ਹਨ। ਬੀਤੀ ਰਾਤ ਗੁੱਦੜ ਢੰਡੀ ਰੋਡ 'ਤੇ ਸਥਿਤ ਕਿਸਾਨ ਫੂਡਸ ਸੈਲਰ 'ਚੋਂ ਝੋਨੇ ਦੇ ਗੱਟੇ ਚੋਰੀ ਕਰਨ ਆਏ ਚੋਰਾਂ ਵਿਚੋਂ ਇੱਕ ਚੋਰ ਨੂੰ ਕਰਮਚਾਰੀਆਂ ਨੇ ਫੜ ਲਿਆ ਤੇ ਪੁਲਸ ਦੇ ਹਵਾਲੇ ਕਰ ਦਿੱਤਾ ਤੇ ਬਾਕੀ ਭੱਜਣ ਵਿਚ ਕਾਮਯਾਬ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ੈਲਰ ਕਰਮਚਾਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜਦ ਉਹ ਗੁਰੂਹਰਸਹਾਏ ਸ਼ਹਿਰ ਵੱਲੋਂ ਸ਼ੈਲਰ ਨੂੰ ਆ ਰਿਹਾ ਸੀ ਤਾਂ ਉਸ ਨੇ ਦੇਖਿਆ ਚੋਰ ਸ਼ੈਲਰ ਚੋਂ ਝੋਨੇ ਦੇ ਗੱਟੇ ਚੋਰੀ ਕਰਕੇ ਬਾਹਰ ਸੜਕ 'ਤੇ ਸੁੱਟ ਰਹੇ ਸਨ ਤਾਂ ਉਸ ਨੇ ਰੌਲਾ ਪਾਇਆ ਤਾਂ ਚੋਰਾਂ ਨੇ ਕਿਹਾ ਤੂੰ ਪਿੱਛੇ ਹੱਟ ਜਾ ਨਹੀਂ ਤਾਂ ਅਸੀਂ ਤੈਨੂੰ ਮਾਰ ਦਿਆਂਗੇ। ਇਸ ਦੌਰਾਨ ਸ਼ੈਲਰ 'ਚ ਕੰਮ ਕਰਦੇ ਹੋਰ ਕਰਮਚਾਰੀ ਵੀ ਉਥੋਂ ਆ ਗਏ ਜਿਨ੍ਹਾਂ ਨੇ ਬਹਾਦਰੀ ਕਰਕੇ ਇਕ ਚੋਰ ਨੂੰ ਫੜ ਲਿਆ ਤੇ ਬਾਕੀ ਚੋਰ ਉਥੋਂ ਕੁਝ ਝੋਨੇ ਦੀ ਗੱਟੇ ਲੈ ਕੇ ਫਰਾਰ ਹੋ ਗਏ।
ਫੜੇ ਗਏ ਚੋਰ ਨੇ ਨਸ਼ਾ ਕੀਤਾ ਹੋਇਆ ਸੀ। ਮਿੱਲ ਮਾਲਕਾਂ ਤੇ ਕਰਮਚਾਰੀਆਂ ਨੇ ਜਦੋਂ ਚੋਰ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਨੇ ਸ਼ਹਿਰ ਦੀ ਰੀਤੂ ਨਾਮਕ ਕੁੜੀ ਜੋ ਕਿ ਉਤਲੇ ਵੇਹੜੇ ਰਹਿੰਦੀ ਹੈ ਕੋਲੋਂ 200 ਰੁਪਏ ਦਾ ਚਿੱਟਾ ਨਸ਼ਾ ਲਿਆ ਅਤੇ ਟੀਕਾ ਲਗਾ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਹੁਣ ਜਦ ਚੋਰ ਨੂੰ ਰੰਗੇ ਹੱਥੀਂ ਫੜ ਕੇ ਪੁਲਸ ਹਵਾਲੇ ਕਰ ਦਿੱਤਾ ਗਿਆ ਹੈ ਤਾਂ ਪੁਲਸ ਇਸ ਚੋਰ ਕੋਲੋਂ ਸਖਤੀ ਨਾਲ ਪੁੱਛਗਿਛ ਕਰੇ ਅਤੇ ਪਿਛਲੀਆਂ ਚੋਰੀਆਂ ਦਾ ਸਮਾਨ ਵੀ ਬਰਾਮਦ ਕਰਵਾਏ।
ਪੰਜਾਬ ਵਿਚ ਅੱਜ ਹਰ ਕੋਈ ਅਸੁਰੱਖਿਅਤ ਮਹਿਸੂਸ ਕਰ ਰਿਹਾ : ਅਸ਼ਵਨੀ ਸ਼ਰਮਾ
NEXT STORY