ਗੁਰਦਾਸਪੁਰ (ਹਰਮਨ)-ਗੁਰਦਾਸਪੁਰ ਸ਼ਹਿਰ ਦੇ ਹਨੂੰਮਾਨ ਚੌਕ ਦੇ ਸੰਘਣੀ ਆਬਾਦੀ ਵਾਲੇ ਬੇਰੀਆ ਮੁਹੱਲੇ ’ਚ ਦਿਨ-ਦਿਹਾੜੇ ਚੋਰੀ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਦੀਵਾਲੀ ਦੀ ਖਰੀਦਦਾਰੀ ਲਈ ਬਾਜ਼ਾਰ ਗਏ ਪਰਿਵਾਰ ਦੇ ਪਿੱਛੋਂ ਚੋਰਾਂ ਨੇ ਘਰ ਦੇ ਪਿੱਛੇ ਪੈਂਦੀ ਭੀੜੀ ਗਲੀ ਵਾਲਾ ਦਰਵਾਜ਼ਾ ਤੋੜ ਕੇ ਘਰ ’ਚ ਦਾਖਲ ਹੋਏ ਅਤੇ ਨਕਦੀ ਸਮੇਤ ਕੀਮਤੀ ਸਾਮਾਨ ਲੈ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ-ਪੁਲਸ ਪਾਰਟੀ ਨੂੰ ਦੇਖ ਮੁਲਜ਼ਮ ਨੇ ਵਿੰਨ੍ਹ ਲਿਆ ਆਪਣਾ ਹੀ ਢਿੱਡ
ਘਰ ਦੇ ਮਾਲਕ ਗੁਰਵਿੰਦਰ ਸਿੰਘ ਬੇਦੀ ਵੀਡੀਓ, ਫੋਟੋਗ੍ਰਾਫੀ ਅਤੇ ਮਿਕਸਿੰਗ ਦਾ ਕੰਮ ਕਰਦੇ ਹਨ ਜੋ ਕੰਮ ਲਈ ਸ਼ਹਿਰੋਂ ਬਾਹਰ ਗਏ ਹੋਏ ਸਨ, ਜਦਕਿ ਉਨ੍ਹਾਂ ਦੀ ਪਤਨੀ ਰੀਨਾ ਬੇਦੀ ਅਤੇ ਬੱਚੀਆਂ ਕੁਝ ਦੇਰ ਲਈ ਦਿਵਾਲੀ ਦੀ ਖਰੀਦਦਾਰੀ ਕਰਨ ਬਾਜ਼ਾਰ ਗਈਆਂ ਸਨ। ਪਿੱਛੋਂ ਘਰ ਵਿਚ ਵੜ ਕੇ ਚੋਰਾਂ ਨੇ ਅਲਮਾਰੀਆਂ ਦੀ ਫਰੋਲਾ-ਫਰਾਲੀ ਕੀਤੀ ਅਤੇ ਘਰੋਂ ਐੱਲ. ਈ. ਡੀ, ਬੱਚਿਆਂ ਦੀਆਂ ਗੋਲਕਾਂ ’ਚੋਂ ਜੋੜੇ ਗਏ ਕਰੀਬ 8-9 ਹਜ਼ਾਰ ਰੁਪਏ ਦੀ ਨਕਦੀ ਅਤੇ ਚਾਂਦੀ ਦੀਆਂ ਕਰੀਬ ਦੋ-ਦੋ ਤੋਲੇ ਵਜ਼ਨ ਦੀਆਂ ਤਿੰਨ ਚੈਨੀਆਂ ਕੱਢ ਕੇ ਲੈ ਗਏ।
ਇਹ ਵੀ ਪੜ੍ਹੋ- ਫੌਜੀ ਨੇ 6 ਸਾਲ ਤੱਕ ਔਰਤ ਦੀ ਰੋਲੀ ਪੱਤ, ਵਿਆਹ ਦੀ ਗੱਲ ਕਰਨ 'ਤੇ ਦਿੱਤੀ ਧਮਕੀ, ਕਿਹਾ- 'ਬੰਦੇ ਮਾਰਨਾ ਰੋਜ਼ ਦਾ ਕੰਮ ਹੈ'
ਹੈਰਾਨੀ ਦੀ ਗੱਲ ਇਹ ਰਹੀ ਕਿ ਚੋਰਾਂ ਨੇ ਘਰ ਵਿਚ ਪਏ ਕੰਪਿਊਟਰ, ਪ੍ਰਿੰਟਰ, ਮਿਕਸਿੰਗ ਦੀਆਂ ਮਸ਼ੀਨਾਂ ਅਤੇ ਹੋਰ ਇਲੈਕਟ੍ਰੋਨਿਕ ਸਾਮਾਨ ਸਮੇਤ ਕਿਸੇ ਵੀ ਹੋਰ ਸਮਾਨ ਨੂੰ ਹੱਥ ਤੱਕ ਨਹੀਂ ਲਗਾਇਆ, ਜਿਸ ਤੋਂ ਸ਼ੱਕ ਪਾਇਆ ਜਾਂਦਾ ਹੈ ਕਿ ਚੋਰ ਸਿਰਫ ਨਕਦੀ ਅਤੇ ਆਸਾਨੀ ਨਾਲ ਲਿਜਾਏ ਜਾਣ ਵਾਲੇ ਸਾਮਾਨ ਦੀ ਭਾਲ ’ਚ ਸਨ।
ਇਹ ਵੀ ਪੜ੍ਹੋ- ਫੌਜੀ ਨੇ 6 ਸਾਲ ਤੱਕ ਔਰਤ ਦੀ ਰੋਲੀ ਪੱਤ, ਵਿਆਹ ਦੀ ਗੱਲ ਕਰਨ 'ਤੇ ਦਿੱਤੀ ਧਮਕੀ, ਕਿਹਾ- 'ਬੰਦੇ ਮਾਰਨਾ ਰੋਜ਼ ਦਾ ਕੰਮ ਹੈ'
ਚੋਰੀ ਦੀ ਘਟਨਾ ਦਾ ਸ਼ਿਕਾਰ ਹੋਏ ਪਰਿਵਾਰ ਦੀ ਔਰਤ ਰੀਨਾ ਬੇਦੀ ਨੇ ਦੱਸਿਆ ਕਿ ਇਹ ਪਹਿਲੀ ਵਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਅਪ੍ਰੈਲ ਮਹੀਨੇ ’ਚ ਉਨ੍ਹਾਂ ਦੇ ਗੁਆਂਢ ਦੇ ਬੰਦ ਘਰ ਦੇ ਤਾਲੇ ਤੋੜ ਕੇ ਵੀ ਚੋਰੀ ਹੋਈ ਸੀ ਅਤੇ ਇਸ ਤੋਂ ਪਹਿਲਾਂ ਵੀ ਗਲੀ ਵਿੱਚੋਂ ਵੱਖ-ਵੱਖ ਸਮਿਆਂ 'ਤੇ ਦੋ ਮੋਟਰਸਾਈਕਲ ਚੋਰੀ ਹੋ ਚੁੱਕੇ ਹਨ। ਮੁਹੱਲਾ ਨਿਵਾਸੀਆਂ ਨੇ ਨੇ ਪੁਲਸ ਪ੍ਰਸ਼ਾਸਨ ਤੋਂ ਜਲਦ ਤੋਂ ਜਲਦ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰਾਂ ਨੂੰ ਫੜਨ ਅਤੇ ਇਲਾਕੇ ’ਚ ਪੁਲਿਸ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਰਾਲੀ ਤੇ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਦੇ ਮਾਮਲੇ ’ਚ 12 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ
NEXT STORY