ਫਿਰੋਜ਼ਪੁਰ (ਆਨੰਦ) : ਫਿਰੋਜ਼ਪੁਰ ਛਾਉਣੀ ਦੇ ਬਾਜ਼ਾਰ ਨੰਬਰ 1 ਵਿਖੇ ਲੁਟੇਰਿਆਂ ਵੱਲੋਂ ਲੋਹੇ ਦਾ ਗੁੱਲਾ ਮਾਰ ਕੇ ਇਕ ਦੁਕਾਨਦਾਰ ਨੂੰ ਜ਼ਖਮੀ ਕਰਨ ਦੇ ਮਾਮਲੇ ਵਿਚ ਥਾਣਾ ਕੈਂਟ ਫਿਰੋਜ਼ਪੁਰ ਪੁਲਸ ਨੇ ਇਕ ਲੜਕੇ ਨੂੰ ਗ੍ਰਿਫਤਾਰ ਕਰਕੇ ਦੋ ਖਿਲਾਫ 379-ਬੀ, 323, 34 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪ੍ਰਮੋਦ ਸੇਠੀ ਪੁੱਤਰ ਓਮ ਪ੍ਰਕਾਸ਼ ਸੇਠੀ ਵਾਸੀ ਮਕਾਨ ਨੰਬਰ 43 ਬਾਜ਼ਾਰ ਨੰਬਰ 1 ਆਜ਼ਾਦ ਚੋਂਕ ਕੈਂਟ ਫਿਰੋਜ਼ਪੁਰ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਸੀਮੈਂਟ, ਸਰੀਆ ਦੀ ਦੁਕਾਨ ਖੋਲ੍ਹ ਕੇ ਦੁਕਾਨ ’ਤੇ ਬੈਠਾ ਹੋਇਆ ਸੀ ਤਾਂ ਇਕ ਐਕਟਿਵਾ ’ਤੇ ਦੋ ਮੋਨੇ ਨੌਜਵਾਨ ਆਏ ਤੇ ਕਿਹਾ ਸਾਨੂੰ ਸਰੀਆ ਦਿਓ, ਜਿਸ ’ਤੇ ਉਸ ਨੇ 20 ਕਿੱਲੋ ਸਰੀਆ ਤੇ ਤਾਰ ਤੋਲ ਰਿਹਾ ਸੀ ਤਾਂ ਦੋਸ਼ੀਅਨ ਜੁਵੇਨਾਇਲ (ਬਾਲ ਅਪਰਾਧੀ) ਗੁਰਪ੍ਰੀਤ ਉਰਫ ਗੋਰਾ ਪੁੱਤਰ ਰਾਜ ਕੁਮਾਰ ਵਾਸੀ ਰੁਕਨਾ ਮੂੰਗਲਾ ਹਾਲ ਵਾਸੀ ਚੁੰਗੀ ਨੰਬਰ 8 ਫਰੀਦਕੋਟ ਰੋਡ ਨੇੜੇ ਗੁਰਦੁਆਰਾ ਸਾਹਿਬ ਫਿਰੋਜ਼ਪੁਰ ਅਤੇ ਵਿਕਰਮ ਉਰਫ ਵਿੱਕੀ ਪੁੱਤਰ ਅਸ਼ੋਕ ਕੁਮਾਰ ਵਾਸੀ ਪਟੇਲ ਨਗਰ ਨੇ ਕਿਹਾ ਕਿ ਰੁਕ ਜਾਓ ਸਾਡੀ ਟਰਾਲੀ ਆਵੇਗੀ ਫਿਰ ਤੋਲਾਂਗੇ।
ਇਸ ਦੌਰਾਨ ਇਕ ਦੋਸ਼ੀ ਨੇ ਉਸ ਦੀ ਜੇਬ੍ਹ ਵਿਚੋਂ ਝਪਟ ਮਾਰ ਕੇ ਪੈਸੇ ਖੋਹ ਲਏ। ਪ੍ਰਮੋਦ ਸੇਠੀ ਨੇ ਦੱਸਿਆ ਕਿ ਉਸ ਵੱਲੋਂ ਵਿਰੋਧ ਕਰਨ ਤੇ ਉਸੇ ਲੜਕੇ ਨੇ ਲੋਹੇ ਦਾ ਗੁੱਲਾ ਉਸ ਦੇ ਸਿਰ ਵਿਚ ਮਾਰਿਆ ਜਿਸ ਨਾਲ ਉਹ ਲਹੂ ਲੁਹਾਨ ਹੋ ਗਿਆ। ਉਸ ਨੇ ਜਦੋਂ ਰੌਲਾ ਪਾਇਆ ਤਾਂ ਬਾਜ਼ਾਰ ਵਿਚ ਲੋਕ ਇਕੱਠੇ ਹੋ ਗਏ ਤੇ ਇਕ ਦੋਸ਼ੀ ਨੂੰ ਫੜ ਲਿਆ ਤੇ ਦੂਜਾ ਐਕਟਿਵਾ ’ਤੇ ਫਰਾਰ ਹੋ ਗਿਆ। ਪ੍ਰਮੋਦ ਸੇਠੀ ਨੇ ਦੱਸਿਆ ਕਿ ਉਸ ਦਾ ਇਲਾਜ ਅਨਿਲ ਬਾਗੀ ਹਸਪਤਾਲ ਵਿਚ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਤਰਲੋਕ ਸਿੰਘ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਜੁਵੇਨਾਇਲ (ਬਾਲ ਅਪਰਾਧੀ) ਗੁਰਪ੍ਰੀਤ ਉਰਫ ਗੋਰਾ ਨੂੰ ਗ੍ਰਿਫਤਾਰ ਕਰਕੇ ਬਾਲ ਸੁਧਾਰ ਘਰ ਫਰੀਦਕੋਟ ਭੇਜਿਆ ਗਿਆ ਹੈ।
ਖੰਨਾ ’ਚ ਫਲਾਈ ਓਵਰ ’ਤੇ ਤੇਲ ਟੈਂਕਰ ਨੂੰ ਅੱਗ ਲੱਗਣ ਦੀ ਵੀਡੀਓ, ਦੇਖ ਖੜ੍ਹੇ ਹੋਣਗੇ ਰੌਂਗਟੇ
NEXT STORY