ਫਿਰੋਜ਼ਪੁਰ (ਖੁੱਲਰ) : ਫਿਰੋਜ਼ਪੁਰ ਕੈਂਟ ’ਚ ਇਕ ਵਿਅਕਤੀ ਨੂੰ ਕਾਪਾ ਮਾਰ ਕੇ ਜ਼ਖਮੀ ਕਰਨ ਦੇ ਦੋਸ਼ 'ਚ ਥਾਣਾ ਕੈਂਟ ਫਿਰੋਜ਼ਪੁਰ ਪੁਲਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦਵਿੰਦਰ ਪੁੱਤਰ ਸੰਨੀ ਵਾਸੀ ਇੰਦਰਾ ਕਾਲੋਨੀ ਨੇ ਦੱਸਿਆ ਕਿ ਉਹ ਮਿਹਨਤ-ਮਜ਼ਦੂਰੀ ਦਾ ਕੰਮ ਕਰਦਾ ਹੈ। 4 ਨਵੰਬਰ 2024 ਨੂੰ ਉਹ ਆਪਣੇ ਘਰ ਦੇ ਬਾਹਰ ਗੇਟ ਅੱਗੇ ਖੜ੍ਹਾ ਸੀ। ਕਰੀਬ ਸ਼ਾਮ 4 ਵਜੇ ਪੁਨੀਤ ਉਰਫ਼ ਨੰਨੂੰ ਪੁੱਤਰ ਚਿੰਟੂ, ਜਿਸ ਪਾਸ ਕਾਪਾ ਸੀ, ਉਸ ਕੋਲ ਆਇਆ।
ਫਿਰ ਅਦਿੱਤਿਆ ਉਰਫ਼ ਐਰਿਸ ਪੁੱਤਰ ਪੰਮਾ, ਜਿਸ ਦੀ ਡੱਬ ਵਿਚ ਕੋਈ ਹਥਿਆਰ ਸੀ ਅਤੇ ਕ੍ਰਿਸ ਪੁੱਤਰ ਕਾਲਾ ਵਾਸੀਅਨ ਚੁੰਇੰਦਰਾ ਕਾਲੋਨੀ ਕੈਂਟ ਫਿਰੋਜ਼ਪੁਰ ਨੇ ਆਉਂਦਿਆਂ ਸਾਰ ਹੀ ਲਲਕਾਰਾ ਮਾਰ ਕੇ ਕਿਹਾ ਕਿ ਅੱਜ ਇਸ ਨੂੰ ਨੰਨੂ ਨਾਲ ਝਗੜਾ ਕਰਨ ਦਾ ਪਤਾ ਦੱਸਦੇ ਹਾਂ। ਇਸ ਮਗਰੋਂ ਪੁਨੀਤ ਉਰਫ਼ ਚਿੰਟੂ ਨੇ ਆਪਣੇ ਹੱਥ ਵਿਚ ਫੜ੍ਹੇ ਕਾਪੇ ਦਾ ਵਾਰ ਉਸ ’ਤੇ ਕੀਤਾ, ਜੋ ਉਸ ਦੇ ਸਿਰ ਦੇ ਖੱਬੇ ਪਾਸੇ ਕੰਨ ਦੇ ਉਪਰ ਸਿੱਧਾ ਲੱਗਾ ਅਤੇ ਕ੍ਰਿਸ ਨੇ ਉਸ ਦੀ ਕੁੱਟਮਾਰ ਕੀਤੀ।
ਰੌਲਾ ਪਾਉਣ ’ਤੇ ਦੋਸ਼ੀ ਮੌਕੇ ਤੋਂ ਭੱਜ ਗਏ। ਵਜ਼ਾ ਰੰਜ਼ਿਸ਼ ਇਹ ਹੈ ਕਿ ਉਕਤ ਤਿੰਨੇਂ ਮੁਹੱਲੇ ਦਾ ਮਾਹੌਲ ਖ਼ਰਾਬ ਕਰਦੇ ਹਨ, ਜਿਨ੍ਹਾਂ ਨੂੰ ਉਸ ਨੇ ਕਈ ਵਾਰ ਰੋਕਿਆ ਸੀ, ਜਿਸ ਕਰਕੇ ਉਨ੍ਹਾਂ ਨੇ ਉਸ ਦੇ ਸੱਟਾਂ ਮਾਰੀਆਂ। ਦਵਿੰਦਰ ਨੇ ਦੱਸਿਆ ਕਿ ਉਸ ਦਾ ਇਲਾਜ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਰਮਨ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਰਵਨੀਤ ਬਿੱਟੂ 'ਤੇ ਭੜਕੇ MP ਚੰਨੀ, ਕਿਹਾ-ਨੀਟੂ ਸ਼ਟਰਾਂਵਾਲਾ CM ਬਣ ਸਕਦੈ ਪਰ ਬਿੱਟੂ ਨਹੀਂ
NEXT STORY