ਖੰਨਾ (ਬਿਊਰੋ) : ਅੱਜ ਖੰਨਾ ’ਚ ਸਥਿਤ ਨੈਸ਼ਨਲ ਹਾਈਵੇਅ ਤੋਂ ਲੰਘਦੇ ਫਲਾਈਓਵਰ ’ਤੇ ਤੇਲ ਨਾਲ ਭਰਿਆ ਟੈਂਕਰ ਪਲਟ ਗਿਆ। ਟੈਂਕਰ ਪਲਟਣ ਕਾਰਣ ਪੁਲ ’ਤੇ ਤੇਲ ਹੀ ਤੇਲ ਖਿਲਰ ਗਿਆ। ਇਸ ਦੌਰਾਨ ਟੈਂਕਰ ਦਾ ਚਾਲਕ ਅਤੇ ਹੋਰ ਲੋਕ ਅਜੇ ਹਾਲਾਤ ਦੇਖ ਹੀ ਰਹੇ ਸਨ ਕਿ ਅਚਾਨਕ ਟੈਂਕਰ ’ਚੋਂ ਡਿੱਗੇ ਤੇਲ ਨੂੰ ਅੱਗ ਲੱਗੀ ਅਤੇ ਅੱਗ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰ ਗਈ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਅੱਗ ਮਿੰਟਾਂ ਵਿਚ ਖ਼ਤਰਨਾਕ ਰੂਪ ਧਾਰ ਲੈਂਦੀ ਹੈ। ਦੇਖਦਿਆਂ ਹੀ ਦੇਖਦਿਆਂ ਅੱਗ ਦੀਆਂ ਲਪਟਾਂ ਦੂਰ-ਦੂਰ ਤੱਕ ਫੈਲ ਗਈਆਂ।
ਇਹ ਵੀ ਪੜ੍ਹੋ : ਪਹਿਲਾਂ ਲੋਕ ਸਭਾ ਤਾਂ ਬਾਅਦ ’ਚ ਵਿਧਾਨ ਸਭਾ ’ਚ ਜਨਤਾ ਕਰੇਗੀ ਸਿਆਸੀ ਪਾਰਟੀਆਂ ਦੀ ਕਿਸਮਤ ਦਾ ਫੈਸਲਾ
ਜ਼ਿਕਰੋਯਗ ਹੈ ਕਿ ਇਸ ਖ਼ੌਫ਼ਨਾਕ ਮੰਜ਼ਰ ਨੂੰ ਦੇਖਣ ਵਾਲੇ ਲੋਕਾਂ ’ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਅੱਗ ਇੰਨੀ ਭਿਆਨਕ ਲੱਗੀ ਕਿ ਇਸ ਦੀਆਂ ਲਪਟਾਂ 100 ਮੀਟਰ ਦੂਰ ਤੱਕ ਫੈਲ ਗਈਆਂ ਅਤੇ ਕਾਫ਼ੀ ਉਚਾਈ ਤੱਕ ਅੱਗ ਨੂੰ ਦੇਖ ਕੇ ਲੋਕਾਂ ਨੇ ਆਪਣੀਆਂ ਗੱਡੀਆਂ ਰੋਕ ਲਈਆਂ। ਫਿਲਹਾਲ ਘਟਨਾ ਮਗਰੋਂ ਨੈਸ਼ਨਲ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਅਤੇ ਸਰਵਿਸ ਲੇਨ ਤੋਂ ਟ੍ਰੈਫਿਕ ਚਾਲੂ ਰੱਖਿਆ ਗਿਆ।
ਐੱਸ. ਐੱਸ. ਪੀ. ਅਮਨੀਤ ਕੌਂਡਲ ਵਲੋਂ ਮੌਕੇ ’ਤੇ ਡੀ. ਐੱਸ. ਪੀ. ਰਾਜੇਸ਼ ਕੁਮਾਰ ਨੂੰ ਭੇਜਿਆ ਗਿਆ ਅਤੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਫਾਇਰ ਅਫ਼ਸਰ ਦਾ ਕਹਿਣਾ ਹੈ ਕਿ ਪੂਰੇ ਇਲਾਕੇ 'ਚ ਅੱਗ ਕੰਟਰੋਲ ਕਰਨ ਤੋਂ ਬਾਅਦ ਡੀਜ਼ਲ ਦਾ ਪ੍ਰਭਾਵ ਖ਼ਤਮ ਕੀਤਾ ਜਾਵੇਗਾ, ਜਿਸ ਤੋਂ ਬਾਅਦ ਰੋਡ ਖੋਲ੍ਹਿਆ ਜਾਵੇਗਾ।
ਇਹ ਵੀ ਪੜ੍ਹੋ : ਪੁਲਸ ਨੇ ਸ਼ੁਰੂ ਕੀਤੀ ਨਵੀਂ ਪਹਿਲ : ਟ੍ਰੈਫ਼ਿਕ ਕਾਨੂੰਨ ਦੀ ਪਾਲਣਾ ਕਰਨ ਵਾਲਿਆਂ ਨੂੰ ਇੰਝ ਕੀਤਾ ਸਨਮਾਨਿਤ
ਲੁਧਿਆਣਾ ਤੋਂ ਅੰਬਾਲਾ ਵੱਲ ਜਾ ਰਿਹਾ ਸੀ ਟੈਂਕਰ
ਜਾਣਕਾਰੀ ਮੁਤਾਬਕ ਟਰਾਈਕ ਡਰਾਈਵਰਾਂ ਦੀ ਹੜਤਾਲ ਖ਼ਤਮ ਹੋਣ ਤੋਂ ਬਾਅਦ ਲੁਧਿਆਣਾ ਵੱਲੋਂ ਡੀਜ਼ਲ ਦਾ ਟੈਂਕਰ ਅੰਬਾਲਾ ਵੱਲ ਸਪਲਾਈ ਦੇਣ ਜਾ ਰਿਹਾ ਸੀ। ਪਤਾ ਨਹੀਂ ਕਿਵੇਂ ਅਮਲੋਹ ਰੋਡ ਚੌਂਕ ਨੇੜੇ ਪੁਲ 'ਤੇ ਟੈਂਕਰ ਨੂੰ ਅੱਗ ਲੱਗ ਗਈ।
ਇਹ ਵੀ ਪੜ੍ਹੋ : ਸ਼ਿਮਲਾ ਜਿੰਨਾ ਠੰਡਾ ਚੰਡੀਗੜ੍ਹ, ਚੰਡੀਗੜ੍ਹ ਮੌਸਮ ਕੇਂਦਰ ਵਲੋਂ ਯੈਲੋ ਅਲਰਟ ਜਾਰੀ
‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
‘ਖੂਨੀ ਡੋਰ’ ਵੇਚਣ ਵਾਲਾ ਇਕ ਮੁਲਜ਼ਮ ਕਾਬੂ
NEXT STORY