ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ): ਗੁਰੂਹਰਸਹਾਏ ਦੀ ਫਰੀਦਕੋਟ ਰੋਡ 'ਤੇ ਸਥਿਤ ਚੰਦਨ ਪੈਲਸ ਦੇ ਬਿਲਕੁਲ ਸਾਹਮਣੇ ਵਾਲੀ ਥਾਂ 'ਤੇ 12 ਤੋਂ 18 ਨਵੰਬਰ ਤੱਕ ਇਤਿਹਾਸਿਕ ਸ਼੍ਰੀ ਵਿਸ਼ਨੂ ਮਹਾਯਗ ਅੱਜ ਪੂਰੀ ਵਿਧੀ ਵਿਧਾਨ ਨਾਲ ਸੰਪੰਨ ਹੋ ਗਿਆ। ਅੱਜ ਇਸ ਥਾਂ 'ਤੇ ਹੀ ਰਮਿੰਦਰ ਸਿੰਘ ਆਵਲਾ ਪਰਿਵਾਰ ਵੱਲੋਂ 200 ਦੇ ਕਰੀਬ ਗਰੀਬ ਲੜਕੇ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਗਏ।
ਨਵੇਂ ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦੇਣ ਲਈ ਬਾਗੇਸ਼ਵਰ ਧਾਮ ਤੋਂ ਧਿਰੇਂਦਰ ਕ੍ਰਿਸ਼ਨ ਸ਼ਾਸਤਰੀ ਪਹੁੰਚ ਰਹੇ ਹਨ। ਉਨ੍ਹਾਂ ਦਾ ਹੈਲੀਕਾਪਟਰ ਸ੍ਰੀ ਗੁਰੂ ਰਾਮਦਾਸ ਸਟੇਡੀਅਮ ਗੁਰੂਹਰਸਹਾਏ ਵਿਚ ਉਤਰੇਗਾ ਤੇ ਉੱਥੇ ਹੈਲੀਪੈਡ ਬਣਾ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਪ੍ਰਬੰਧਕਾਂ ਨੇ ਦਿੱਤੀ। ਸ਼੍ਰੀ ਵਿਸ਼ਨੂ ਮਹਾ ਯੱਗ ਵਿਚ ਇਲਾਕੇ 'ਚੋਂ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਨੇ ਪਹੁੰਚ ਕੇ ਹਵਨ ਕੁੰਡ ਦੀ ਪਰਿਕਰਮਾ ਕੀਤੀ ਤੇ ਦੇਸ਼ ਦੇ ਅਲੱਗ-ਅਲੱਗ ਸੂਬਿਆਂ ਤੋਂ ਆਏ ਸੰਤ ਮਹਾਤਮਾ ਦੇ ਪ੍ਰਵਚਨ ਸੁਣੇ ਤੇ ਉਨ੍ਹਾਂ ਦੇ ਦਰਸ਼ਨ ਕਰ ਅਸ਼ੀਰਵਾਦ ਲਿਆ। ਇਸ ਧਾਰਮਿਕ ਪ੍ਰੋਗਰਾਮ ਦੇ ਸੰਚਾਲਕ ਜਸਬੀਰ ਸਿੰਘ ਆਵਲਾ, ਸੁਖਬੀਰ ਸਿੰਘ ਆਵਲਾ, ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵੱਲੋਂ ਸ਼੍ਰੀ ਵਿਸ਼ਨੂ ਮਹਾਯਗ ਜੋ ਕਿ 12 ਤੋਂ ਲੈ ਕੇ 18 ਨਵੰਬਰ ਤੱਕ ਕਰਾਇਆ ਗਿਆ ਜਿਸ ਵਿਚ ਦੇਸ਼ ਦੇ ਅਲੱਗ-ਅਲੱਗ ਪ੍ਰਾਂਤਾਂ ਤੋਂ ਆਏ ਹਜ਼ਾਰਾਂ ਲੋਕਾਂ ਨੇ ਆ ਕੇ ਸੰਤਾਂ ਮਹਾਂਪੁਰਸ਼ਾਂ ਦੇ ਪ੍ਰਵਚਨ ਸੁਣ ਕੇ ਤੇ ਹਵਨ ਕੁੰਡ ਦੀ ਪਰਿਕਰਮਾ ਕਰਕੇ ਆਪਣਾ ਜੀਵਨ ਸਫਲ ਬਣਾਇਆ ਤੇ ਅੱਜ ਪੂਰੀ ਵਿਧੀ ਵਿਧਾਨ ਨਾਲ ਪੂਰਨ ਅਹੂਤੀ ਪਾ ਕੇ ਭਗਵਾਨ ਸ਼੍ਰੀ ਵਿਸ਼ਨੂ ਜੀ ਦੀ ਆਰਤੀ ਕਰਕੇ ਹਵਨ ਯੱਗ ਦੀ ਸਮਾਪਤੀ ਹੋਈ।
12 ਤੋਂ 18 ਨਵੰਬਰ ਤੱਕ ਚੱਲੇ ਇਸ ਧਾਰਮਿਕ ਪ੍ਰੋਗਰਾਮ ਵਿਚ ਅਟੁੱਟ ਲੰਗਰ ਲਗਾਇਆ ਗਿਆ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਲੰਗਰ ਛਕਿਆ। ਜਲਾਲਾਬਾਦ ਤੋਂ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਪਰਿਵਾਰ ਨੇ ਇਲਾਕਾ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਅੱਜ 200 ਦੇ ਕਰੀਬ ਗਰੀਬ ਲੜਕੇ ਲੜਕੀਆਂ ਦੇ ਵਿਆਹ ਕਰਵਾਏ ਜਾ ਰਹੇ ਹਨ। ਉਨ੍ਹਾਂ ਨੂੰ ਅਸ਼ੀਰਵਾਦ ਦੇਣ ਲਈ ਜ਼ਰੂਰ ਪਹੁੰਚੋ।
ਹੱਥਕੜੀ ਲਾ ਕੇ ਵਿਆਹ 'ਚ ਭੰਗੜਾ ਪਾਉਣ ਵਾਲੇ ਦੀ ਵੀਡੀਓ ਬਾਰੇ ਪੰਜਾਬ ਪੁਲਸ ਦਾ ਵੱਡਾ ਖ਼ੁਲਾਸਾ
NEXT STORY