ਨਵੀਂ ਦਿੱਲੀ : ਕੇਂਦਰੀ ਖੇਡ ਮੰਤਰੀ ਡਾ. ਮਨਸੁੱਖ ਮਾਂਡਵੀਆ ਨੇ ਅੱਜ ਐਲਾਨ ਕੀਤਾ ਕਿ ਭਾਰਤੀ ਹਾਕੀ ਦੇ 100 ਸਾਲ (1925–2025) ਪੂਰੇ ਹੋਣ ਦੇ ਮੌਕੇ ਇਕ ਸ਼ਾਨਦਾਰ ਸਮਾਰੋਹ ਮਨਾਇਆ ਜਾਵੇਗਾ। ਇਹ ਸ਼ਤਾਬਦੀ ਸਮਾਰੋਹ ਹਾਕੀ ਇੰਡੀਆ ਦੇ ਸਹਿਯੋਗ ਨਾਲ 7 ਨਵੰਬਰ ਨੂੰ ਨਵੀਂ ਦਿੱਲੀ ਦੇ ਮੇਜਰ ਧਿਆਨਚੰਦ ਰਾਸ਼ਟਰੀ ਸਟੇਡੀਅਮ ’ਚ ਆਯੋਜਿਤ ਕੀਤਾ ਜਾਵੇਗਾ। 
ਇਸ ਦੇ ਨਾਲ ਹੀ ਦੇਸ਼ ਦੇ 550 ਤੋਂ ਵੱਧ ਜ਼ਿਲਿਆਂ ’ਚ ਵੀ ਵੱਖ-ਵੱਖ ਪ੍ਰੋਗਰਾਮ ਕੀਤੇ ਜਾਣਗੇ। ਇਹ ਇਤਿਹਾਸਕ ਸਮਾਰੋਹ ਭਾਰਤ ਦੀ ਵਿਸ਼ਾਲ ਹਾਕੀ ਵਿਰਾਸਤ ਦੇ 100 ਸਾਲ ਪੂਰੇ ਹੋਣ ਦਾ ਯਾਦਗਾਰ ਬਣੇਗਾ, ਉਨ੍ਹਾਂ ਮਹਾਨ ਖਿਡਾਰੀਆਂ ਨੂੰ ਸਨਮਾਨਿਤ ਕਰੇਗਾ, ਜਿਨ੍ਹਾਂ ਨੇ ਦੇਸ਼ ਦਾ ਮਾਣ ਵਧਾਇਆ ਅਤੇ ਖੇਡ ਦੀ ਉਸ ਅਟੱਲ ਭਾਵਨਾ ਦਾ ਜਸ਼ਨ ਮਨਾਵੇਗਾ, ਜੋ ਅੱਜ ਵੀ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦੀ ਹੈ।
ਵੱਡਾ ਬਦਲਾਅ! ਜ਼ਖਮੀ ਹੋਣ ਮਗਰੋਂ ਸਟਾਰ ਖਿਡਾਰੀ ਪੂਰੀ T20i ਸੀਰੀਜ਼ ਤੋਂ ਬਾਹਰ, ਰਿਪਲੇਸਮੈਂਟ ਦਾ ਹੋਇਆ ਐਲਾਨ
NEXT STORY