ਜ਼ੀਰਾ (ਅਕਾਲੀਆਂਵਾਲਾ) : ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਆਪਣੇ ਚਾਰ ਸਾਲ ਪੂਰੇ ਕਰਦੀ ਹੋਈ 5ਵੇਂ ਅਤੇ ਆਖਰੀ ਸਾਲ 'ਚ ਦਾਖਲ ਹੋ ਗਈ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਆਪਣੀ ਇਸ ਸਰਕਾਰ ਦੇ ਆਉਣ ਸਮੇਂ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਕੀਤੇ। ਇਸੇ ਕਾਰਨ ਦੇਸ਼ ਦੇ ਲੋਕ ਭਾਜਪਾ ਸਮੇਤ ਹੋਰ ਖੇਤਰੀ ਫਿਰਕਾਪ੍ਰਸਤ ਪਾਰਟੀ ਨੂੰ ਨਕਾਰਦੇ ਹੋਏ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਕੁੱਲ ਹਿੱਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਰਹਿਨੁਮਾਈ ਹੇਠ ਦੇਸ਼ ਦੇ ਲੋਕ ਕੌਮੀ ਸੱਤਾ ਕਾਂਗਰਸ ਦੇ ਹੱਥ 'ਚ ਸੌਂਪਣ ਦੇ ਲਈ ਉਤਾਵਲੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਰਜਿੰਦਰ ਸਿੰਘ ਜ਼ਿੰਦਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਹੈ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਹਮੇਸ਼ਾ ਧਰਮਾਂ ਦੇ ਨਾਂ 'ਤੇ ਰਾਜਨੀਤੀ ਕਰਕੇ ਲੋਕਾਂ ਦੀ ਆਪਸੀ ਭਾਈਚਾਰਕ ਸਾਂਝ 'ਚ ਤ੍ਰੇੜਾਂ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਸਭ ਧਰਮਾਂ ਨੂੰ ਰਲ ਮਿਲ ਕੇ ਰਹਿਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਦੀਆਂ ਕੁਰਬਾਨੀਆਂ ਦੇਸ਼ ਦੀ ਅਮਨ ਸ਼ਾਂਤੀ ਦੇ ਲਈ ਇਕ ਮਿਸਾਲ ਬਣੀਆਂ ਹਨ ਅਤੇ ਇਹ ਪਰਿਵਾਰ ਰਾਜਸੀ ਖੇਤਰ ਰਾਹੀ ਦੇਸ਼ ਕੌਮ ਦੀ ਸੇਵਾ ਕਰਕੇ ਇਕ ਨਵਾਂ ਇਤਿਹਾਸ ਸਿਰਜ ਰਿਹਾ ਹੈ। ਇਸ ਮੌਕੇ ਉਨ੍ਹਾਂ ਕਰਨਾਟਕ ਰਾਜ ਦੀ ਗੱਲ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਆਪਣੀ ਕੇਂਦਰੀ ਤਾਕਤ ਵਰਤਦਿਆਂ ਘੱਟ ਬਹੂਮਤ ਦੇ ਬਾਵਜੂਦ ਆਪਣੀ ਸਰਕਾਰ ਦਾ ਗਠਨ ਕਰਨ ਦੀ ਜੋ ਕੋਸ਼ਿਸ਼ ਕੀਤੀ ਉਸ ਤੋਂ ਸਾਬਤ ਹੁੰਦਾ ਹੈ ਕਿ ਸੱਤਾ 'ਤੇ ਕਾਬਜ਼ ਹਬੋਣ ਲਈ ਇਹ ਸਰਕਾਰ ਕਾਨੂੰਨ ਦੀਆਂ ਹੱਦਾਂ ਪਾਰ ਕਰਨ ਤੋਂ ਗਰੇਜ਼ ਨਹੀਂ ਕਰਦੀ। ਜ਼ਿੰਦਾ ਨੇ ਕਿਹਾ ਕਿ ਸ਼ਾਹਕੋਟ ਜ਼ਿਮਨੀ ਚੋਣ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ 'ਚ ਅਕਾਲੀ ਭਾਜਪਾ ਗਠਜੋੜ ਆਪਣੀ ਹੋਦ ਗਵਾ ਚੁੱਕਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਸਵੀਕਾਰ ਕਰ ਚੁੱਕੇ ਹਨ।
ਲੋਕਸਭਾ ਪ੍ਰਧਾਨ ਨੇ YSR ਕਾਂਗਰਸ ਦੇ 5 ਸੰਸਦ ਮੈਬਰਾਂ ਦਾ ਅਸਤੀਫਾ ਕੀਤਾ ਸਵੀਕਾਰ
NEXT STORY