ਮੋਗਾ (ਅਜ਼ਾਦ): ਮੋਗਾ ਜ਼ਿਲੇ ਦੇ ਪਿੰਡ ਰੋਲੀ ਨਿਵਾਸੀ ਕੁਲਵਿੰਦਰ ਸਿੰਘ ਜੋ 2 ਬੱਚਿਆਂ ਦਾ ਪਿਤਾ ਸੀ, ਆਪਣੀ ਪਤਨੀ ਅਤੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਜ਼ਹਿਰੀਲੀ ਦਵਾਈ ਦਾ ਸੇਵਨ ਕਰ ਕੇ ਜੀਵਨ ਲੀਲਾ ਸਮਾਪਤ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਮ੍ਰਿਤਕ ਦੀ ਪਤਨੀ ਸਮੇਤ 4 ਵਿਰੁੱਧ ਮਾਮਲਾ ਦਰਜ ਕਰ ਕੇ
ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਸਾਰਾ ਮਾਮਲਾ
ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਮ੍ਰਿਤਕ ਦੀ ਮਾਤਾ ਪਰਵਿੰਦਰ ਕੌਰ ਪਤਨੀ ਸਵ. ਹਰਜਿੰਦਰ ਸਿੰਘ ਨਿਵਾਸੀ ਪਿੰਡ ਰੋਲੀ ਨੇ ਕਿਹਾ ਕਿ ਉਸ ਦੇ ਲੜਕੇ ਕੁਲਵਿੰਦਰ ਸਿੰਘ ਦਾ ਵਿਆਹ ਸੁਖਵਿੰਦਰ ਕੌਰ ਨਿਵਾਸੀ ਪਿੰਡ ਗਹਿਨਾ (ਬਰਨਾਲਾ) ਦੇ ਨਾਲ ਕਰੀਬ 6-7 ਸਾਲ ਪਹਿਲਾਂ ਹੋਇਆ ਸੀ, ਜਿਸ ਦੇ 2 ਬੱਚੇ ਹਨ। ਮੇਰੀ ਨੂੰਹ ਅਕਸਰ ਹੀ ਮੇਰੇ ਲੜਕੇ ਨਾਲ ਲੜ੍ਹਾਈ-ਝਗੜਾ ਕਰਦੀ ਰਹਿੰਦੀ ਸੀ ਅਤੇ ਜਦੋਂ ਵੀ ਮੇਰੇ ਲੜਕੇ ਨਾਲ ਆਪਣੇ ਪੇਕੇ ਘਰ ਜਾਂਦੀ ਤਾਂ ਉਥੇ ਵੀ ਉਸ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੀ। ਅਸੀਂ ਕਈ ਵਾਰ ਉਨ੍ਹ ਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਕਿਹਾ ਕਿ ਮੇਰੇ ਲੜਕੇ ਦੇ ਸਾਲੇ ਇੰਦਰਜੀਤ ਸਿੰਘ ਅਤੇ ਸਹੁਰਾ ਦਰਸ਼ਨ ਸਿੰਘ ਨੇ ਉਸ ਨੂੰ ਕਈ ਵਾਰ ਕੁੱਟ-ਮਾਰ ਕਰ ਕੇ ਉਸ ਦੀ ਬੇਇਜ਼ਤੀ ਵੀ ਕੀਤੀ। ਕੁਝ ਦਿਨ ਪਹਿਲਾਂ ਮੇਰੀ ਨੂੰਹ ਸੁਖਵਿੰਦਰ ਕੌਰ ਦੇ ਮਾਮਾ ਦੀ ਲੜਕੀ ਦੇ ਵਿਆਹ 'ਚ ਪਹਿਲਾਂ ਜਾਣ ਈ ਕਹਿੰਦੀ ਸੀ ਪਰ ਮੇਰਾ ਬੇਟਾ ਜਾਣ ਲਈ ਤਿਆਰ ਨਹੀਂ ਸੀ। ਇਸ ਗੱਲ ਨੂੰ ਲੈ ਕੇ ਘਰ 'ਚ ਝਗੜਾ ਹੋ ਗਿਆ, ਮੇਰੀ ਨੂੰਹ ਵਿਆਹ ਤੋਂ ਵਾਪਸ ਆਉਣ 'ਤੇ ਕਿਸੇ ਨਾਲ ਬੋਲਦੀ ਨਹੀਂ ਸੀ ਅਤੇ ਕਹਿਣ ਲੱਗੀ ਕਿ ਮੈਂ ਤਾਂ ਵਿਧਵਾ ਹੋ ਗਈ ਹਾਂ। ਇਸ ਗੱਲ ਕਾਰਣ ਮੇਰਾ ਲੜਕਾ ਪ੍ਰੇਸ਼ਾਨ ਰਹਿਣ ਲੱਗਾ। ਉਸ ਨੇ ਇਹ ਵੀ ਕਿਹਾ ਕਿ ਮੇਰੀ ਨੂੰਹ ਨੂੰ ਉਸ ਦੇ ਪੇਕੇ ਪਰਿਵਾਰ ਦੇ ਮੈਂਬਰ ਅਤੇ ਹੋਰ ਰਿਸ਼ਤੇਦਾਰ ਸਾਡੇ ਖਿਲਾਫ ਭੜਕਾਉਂਦੇ ਰਹਿੰਦੇ ਸਨ। ਇਸ ਗੱਲ ਨੂੰ ਲੈ ਕੇ 1 ਦਸੰਬਰ ਨੂੰ ਸਵੇਰੇ 10 ਵਜੇ ਕਰੀਬ ਜਦ ਮੇਰੀ ਨੂੰਹ ਮੇਰੇ ਬੇਟੇ ਦੇ ਨਾਲ ਝਗੜਾ ਕਰਨ ਲੱਗੀ ਤਾਂ ਮੇਰੇ ਬੇਟੇ ਨੇ ਗੁੱਸੇ ਵਿਚ ਆ ਕੇ ਇਹ ਕਹਿ ਕੇ ਖੇਤ ਚਲਾ ਗਿਆ ਕਿ ਉਹ ਮੋਟਰ ਚਲਾ ਕੇ ਆਉਂਦਾ ਹੈ। ਮੈਂ ਆਪਣੇ ਬੇਟੇ ਨੂੰ ਸਮਝਾਉਣ ਦਾ ਯਤਨ ਕੀਤਾ, ਪਰ ਉਹ ਨਹੀਂ ਰੁਕਿਆ ਅਤੇ ਚਲਾ ਗਿਆ। ਕਰੀਬ ਸਾਢੇ 11 ਵਜੇ ਮੇਰਾ ਭਤੀਜਾ ਜਸਪ੍ਰੀਤ ਸਿੰਘ ਘਰ ਆਇਆ ਅਤੇ ਮੇਰੇ ਬੇਟੇ ਕੁਲਵਿੰਦਰ ਸਿੰਘ ਦੇ ਬਾਰੇ ਵਿਚ ਪੁੱਛਣ ਲੱਗਾ ਤਾਂ ਮੈਂ ਕਿਹਾ ਕਿ ਉਹ ਖੇਤ ਗਿਆ ਅਤੇ ਘਰ ਵਾਲੀ ਦੇ ਨਾਲ ਝਗੜਾ ਹੋਇਆ ਹੈ। ਜਸਪ੍ਰੀਤ ਸਿੰਘ ਨੇ ਮੈਂਨੂੰ ਦੱਸਿਆ ਕਿ ਕੁਲਵਿੰਦਰ ਦਾ ਫੋਨ ਆਇਆ ਸੀ ਕਿ ਉਹ ਇਸ ਲੜਾਈ ਝਗੜੇ ਤੋਂ ਤੰਗ ਆ ਕੇ ਜੀਵਨ ਲੀਲਾ ਖਤਮ ਕਰ ਰਿਹਾ ਹੈ, ਜਿਸ ਤੇ ਅਸੀਂ ਤੁਰੰਤ ਮੋਟਰ ਤੇ ਪੁੱਜੇ ਤਾਂ ਦੇਖਿਆ ਕਿ ਮੇਰਾ ਬੇਟਾ ਮੋਟਰ ਤੇ ਉਲਟੀਆਂ ਕਰ ਰਿਹਾ ਸੀ, ਜਿਸ ਨੇ ਕੋਈ ਜ਼ਹਿਰੀਲੀ ਦਵਾਈ ਦਾ ਸੇਵਨ ਕਰ ਲਿਆ ਸੀ ਅਤੇ ਉਸਦੀ ਹਾਲਤ ਬਹੁਤ ਖਰਾਬ ਸੀ। ਜਿਸ ਤੇ ਅਸੀਂ ਉਸ ਨੂੰ ਤੁਰੰਤ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ, ਪਰ ਡਾਕਟਰਾਂ ਨੇ ਉਸ ਨੂੰ ਡੀ ਐਮ ਸੀ ਲੁਧਿਆਣਾ ਰੈਫਰ ਕਰ ਦਿੱਤਾ, ਉਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਮੇਰੇ ਬੇਟੇ ਨੇ ਆਪਣੀ ਪਤਨੀ ਸੁਖਵਿੰਦਰ ਕੌਰ, ਉਸਦੇ ਭਰਾ ਇੰਦਰਜੀਤ ਸਿੰਘ, ਪਿਤਾ ਦਰਸ਼ਨ ਸਿੰਘ ਨਿਵਾਸੀ ਪਿੰਡ ਗਹਿਨਾ ਦੇ ਇਲਾਵਾ ਜਗਜੀਤ ਕੌਰ ਪਤਨੀ ਅਵਤਾਰ ਸਿੰਘ ਨਿਵਾਸੀ ਬਰਨਾਲਾ ਤੋਂ ਤੰਗ ਆ ਕੇ ਆਪਣੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।
ਕੀ ਹੋਈ ਪੁਲਸ ਕਾਰਵਾਈ
ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਥਾਣਾ ਮਹਿਣਾ ਦੇ ਥਾਣੇਦਾਰ ਸੁਖਵਿੰਦਰ ਸਿੰਘ ਨੇ ਮ੍ਰਿਤਕ ਦੀ ਮਾਤਾ ਪਰਵਿੰਦਰ ਕੌਰ ਦੇ ਬਿਆਨਾਂ ਤੇ ਉਸਦੀ ਪਤਨੀ ਸੁਖਵਿੰਦਰ ਕੌਰ, ਭਰਾ ਇੰਦਰਜੀਤ ਸਿੰਘ, ਪਿਤਾ ਦਰਸ਼ਨ ਸਿੰਘ ਨਿਵਾਸੀ ਪਿੰਡ ਗਹਿਣਾ ਦੇ ਇਲਾਵਾ ਜਗਜੀਤ ਕੌਰ ਪਤਨੀ ਅਵਤਾਰ ਸਿੰਘ ਨਿਵਾਸੀ ਬਰਨਾਲਾ ਦੇ ਖਿਲਾਫ ਖੁਦਕੁਸ਼ੀ ਦੇ ਲਈ ਮਜ਼ਬੂਰ ਕਰਨ ਦੇ ਦੋਸ਼ਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨਾਂ ਕਿਹਾ ਕਿ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਦੇ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ, ਜਿੰਨਾਂ ਦੇ ਜਲਦ ਕਾਬੂ ਆ ਜਾਣ ਦੀ ਸੰਭਾਵਨਾ ਹੈ।
ਦੜ੍ਹੇ ਸੱਟੇ ਦੀ ਰਾਸ਼ੀ ਸਣੇ 2 ਗਿ੍ਫਤਾਰ, 5 ਖਿਲਾਫ ਪਰਚਾ
NEXT STORY