ਬੁਢਲਾਡਾ,(ਮਨਜੀਤ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਥਾਨਕ ਸ਼ਹਿਰ ਦੇ ਰਾਮਲੀਲਾ ਗਰਾਊਂਡ ਵਿਖੇ ਕਾਂਗਰਸ 'ਤੇ ਹਮਲਾ ਕਰਦਿਆਂ ਕਿਹਾ ਕਿ ਅੱਜ ਸਮੁੱਚੇ ਵਰਗ ਕਾਂਗਰਸ ਸਰਕਾਰ ਤੋਂ ਨਿਰਾਸ਼ ਹੋ ਕੇ ਸੜਕਾਂ 'ਤੇ ਉੱਤਰ ਆਏ ਹਨ ਤੇ ਥਾਂ-ਥਾਂ 'ਤੇ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਨ। ਬਾਦਲ ਨੇ ਕਿਹਾ ਕਿ ਵਪਾਰੀ ਆਗੂ ਸ਼ਾਮ ਲਾਲ ਧਲੇਵਾਂ ਦੀ ਅਗਵਾਈ 'ਚ ਹੋਇਆ ਇੱਕਠ ਸਾਬਿਤ ਕਰਦਾ ਹੈ ਕਿ ਸਮੁੱਚਾ ਪੰਜਾਬ ਦਾ ਵਪਾਰੀ ਵਰਗ ਕੈਪਟਨ ਸਰਕਾਰ ਦੇ ਅੱਤਿਆਚਾਰਾਂ ਦਾ ਸ਼ਿਕਾਰ ਹੋ ਚੁੱਕਿਆ ਹੈ। ਇਸ ਦੇ ਲਈ ਪੰਜਾਬ ਦੇ ਲੋਕਾਂ ਲਈ ਇਕੋ-ਇਕ ਰਸਤਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਅਕਾਲੀ-ਭਾਜਪਾ ਉਮੀਦਵਾਰ ਨੂੰ ਜਿਤਾ ਕੇ ਕਾਂਗਰਸ ਸਰਕਾਰ ਦੀ ਧੋਣ 'ਚੋਂ ਹੈਂਕੜ ਦਾ ਕਿੱਲਾ ਕੱਢਿਆ ਜਾਵੇ। ਅਖੀਰ 'ਚ ਬਾਦਲ ਨੇ ਮੰਗ ਕੀਤੀ ਕਿ ਬੀਤੇ ਕੱਲ੍ਹ ਤੇਜ਼ ਬਾਰਿਸ਼ ਤੇ ਝੱਖੜ ਨਾਲ ਹੋਏ ਕਣਕ ਦੇ ਨੁਕਸਾਨ ਦਾ ਕਿਸਾਨਾਂ ਨੂੰ ਤੁਰੰਤ ਮੁਆਵਜਾ ਦਿੱਤਾ ਜਾਵੇ। ਸਰਕਾਰ ਵਲੋਂ ਗਰੀਬ ਵਰਗ ਦੇ ਘਰਾਂ ਦੇ ਹੋਏ ਨੁਕਸਾਨ ਨੂੰ ਵੀ ਤੁਰੰਤ ਗੌਰ ਕਰਕੇ ਸਹਾਇਤਾ ਕੀਤੀ ਜਾਵੇ।
ਇਸ ਮੌਕੇ ਸਿਕੰਦਰ ਸਿੰਘ ਮਲੂਕਾ, ਹਰਬੰਤ ਸਿੰਘ ਦਾਤੇਵਾਸ, ਡਾ: ਨਿਸ਼ਾਨ ਸਿੰਘ, ਗੁਰਮੇਲ ਸਿੰਘ, ਅਸ਼ਵਨੀ ਕੁਮਾਰ ਸ਼ਰਮਾ, ਗੁਰਪ੍ਰੀਤ ਸਿੰਘ ਚਹਿਲ, ਚੇਅਰਮੈਨ ਸ਼ਮਸ਼ੇਰ ਸਿੰਘ ਗੁੜੱਦੀ, ਸੀਨਅਰੀ ਅਕਾਲੀ ਆਗੂ ਸ਼ਾਮ ਲਾਲ ਧਲੇਵਾਂ, ਹਰਿੰਦਰ ਸਿੰਘ ਸਾਹਨੀ, ਰਾਜਿੰਦਰ ਬਿੱਟੂ ਚੌਧਰੀ, ਰਘੁਵੀਰ ਸਿੰਘ ਚਹਿਲ, ਸੁਭਾਸ਼ ਵਰਮਾ, ਤਨਜੋਤ ਸਾਹਨੀ, ਸੁਰਜੀਤ ਸਿੰਘ ਟੀਟਾ, ਜਸਵਿੰਦਰ ਸਿੰਘ ਵਿਰਕ, ਰੋਹੀ ਸਿੰਘ, ਦਰਸ਼ਨ ਸਿੰਘ ਗੰਢੂ ਕਲਾਂ, ਐਡਵੋਕੇਟ ਗੁਰਚਰਨ ਅਨੇਜਾ, ਗਿੰਨੀ ਗੋਦਰਾ, ਰਮਨਦੀਪ ਸਿੰਘ ਦਾਤੇਵਾਸ, ਹਰਵਿੰਦਰ ਸਿੰਘ ਧਲੇਵਾਂ, ਦਰਸ਼ਨ ਸਿੰਘ ਮੰਡੇਰ, ਸੋਹਣਾ ਸਿੰਘ ਕਲੀਪੁਰ, ਜੱਸੀ ਬਾਬਾ, ਬਲਵਿੰਦਰ ਸਿੰਘ ਮੱਲ ਸਿੰਘ ਵਾਲਾ, ਬੀਬੀ ਬਲਵੀਰ ਕੌਰ ਤੋਂ ਇਲਾਵਾ ਯੂਥ ਅਕਾਲੀ ਦਲ ਸ਼ਹਿਰੀ ਬੁਢਲਾਡਾ ਦੇ ਪ੍ਰਧਾਨ ਸੁਭਾਸ ਵਰਮਾ ਦੀ ਅਗਵਾਈ ਵਿੱਚ ਤਿੰਨ ਦਰਜਨ ਦੇ ਕਰੀਬ ਨੌਜਵਾਨ ਅਕਾਲੀ ਦਲ ਵਿੱਚ ਸ਼ਾਮਿਲ ਹੋਏ। ਜਿਨ੍ਹਾਂ ਨੂੰ ਸ: ਸੁਖਬੀਰ ਸਿੰਘ ਬਾਦਲ ਨੇ ਸਰੋਪੇ ਪਾ ਕੇ ਸ਼ਾਮਿਲ ਕੀਤਾ।
ਰਾਜਾ ਵੜਿੰਗ ਨੇ ਫਿਰ ਦਿੱਤਾ ਵਿਵਾਦਤ ਬਿਆਨ, ਬਜ਼ੁਰਗਾਂ ਨੂੰ ਭੇਜਿਆ ਸ਼ਮਸ਼ਾਨ (ਵੀਡੀਓ)
NEXT STORY