ਲੁਧਿਆਣਾ,(ਖੁਰਾਣਾ)- ਜ਼ਿਲਾ ਟਾਸਕ ਫੋਰਸ ਟੀਮ ’ਚ ਸ਼ਾਮਲ ਅੱਠ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੇ ਪੁਲਸ ਥਾਣਾ ਸਾਹਨੇਵਾਲ ਦੀ ਮੁਖੀ ਸਬ ਇੰਸਪੈਕਟਰ ਸੰਦੀਪ ਕੌਰ ਦੀ ਪਾਰਟੀ ਸਮੇਤ ਚੰਡੀਗਡ਼੍ਹ ਰੋਡ ਸਥਿਤ ਨੀਲੋਂ ਪੁਲ ਦੇ ਨੇਡ਼ੇ ਪੈਂਦੀ ਇਕ ਸਪਿਨਿੰਗ ਮਿੱਲ ’ਚ ਛਾਪੇਮਾਰੀ ਕਰ ਕੇ 5 ਮਾਸੂਮ ਬੱਚਿਆਂ ਨੂੰ ਬਾਲ ਮਜ਼ਦੂਰੀ ਕਰਵਾਉਣ ਦੇ ਦੋਸ਼ਾਂ ਤਹਿਤ ਆਜ਼ਾਦ ਕਰਵਾਉਣ ਦਾ ਦਾਅਵਾ ਕੀਤਾ ਹੈ। ਉਕਤ ਕਾਰਵਾਈ ਨੂੰ ਜ਼ਿਲਾ ਕਮਿਸ਼ਨਰ ਪ੍ਰਦੀਪ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ’ਤੇ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਮੈਡਮ ਕੰਨੂ ਗਰਗ ਦੀ ਅਗਵਾਈ ਵਿਚ ਅੰਜਾਮ ਦਿੱਤਾ ਗਿਆ। ਛਾਪੇਮਾਰੀ ਟੀਮ ਵਲੋਂ ਕੀਤੀ ਜਾ ਰਹੀ ਕਾਰਵਾਈ ਦੌਰਾਨ ਇਕ ਵਾਰ ਤਾਂ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਕਿਉਂਕਿ ਕਾਰਵਾਈ ਦਾ ਵਿਰੋਧ ਕਰ ਰਹੇ ਬੱਚਿਆਂ ਦੇ ਮਾਤਾ-ਪਿਤਾ ਨੇ ਟੀਮ ’ਤੇ ਧੱਕੇਸ਼ਾਹੀ ਕਰਨ ਦੇ ਦੋਸ਼ ਲਾਏ ਪਰ ਮੌਕੇ ’ਤੇ ਮੌਜੂਦ ਪੁਲਸ ਟੀਮ ਨੇ ਸਥਿਤੀ ਸੰਭਾਲਦੇ ਹੋਏ ਬੱਚਿਆਂ ਦਾ ਮੈਡੀਕਲ ਕਰਵਾਉਣ ਲਈ ਟੀਮ ਦੇ ਨਾਲ ਸਿਵਲ ਹਸਪਤਾਲ ਰਵਾਨਾ ਕਰ ਦਿੱਤਾ। ਜਾਣਕਾਰੀ ਮੁਤਾਬਕ ਟਾਸਕ ਫੋਰਸ ਵਲੋਂ ਛਾਪੇਮਾਰੀ ਦੀ ਉਕਤ ਕਾਰਵਾਈ ਚਾਈਲਡ ਲਾਈਨ ਸੰਸਥਾ ਦੀ ਸ਼ਿਕਾਇਤ ਦੇ ਅਾਧਾਰ ’ਤੇ ਅਮਲ ’ਚ ਲਿਆਂਦੀ ਗਈ ਹੈ। ਛਾਪੇਮਾਰੀ ’ਚ ਆਜ਼ਾਦ ਕਰਵਾਏ ਗਏ 5 ਬੱਚਿਆਂ ’ਚ 3 ਲਡ਼ਕੀਆਂ ਤੇ 2 ਲਡ਼ਕੇ ਸ਼ਾਮਲ ਹਨ, ਜਦੋਂਕਿ ਇਸ ਦੌਰਾਨ ਮੌਕੇ ’ਤੇ 1 ਲਡ਼ਕੀ ਨੂੰ 18 ਸਾਲ ਤੋਂ ਉੱਪਰ ਦੀ ਉਮਰ ਹੋਣ ਦੇ ਸ਼ੱਕ ’ਤੇ ਛੱਡ ਦਿੱਤਾ ਗਿਆ। ਇਸ ਦੌਰਾਨ ਛਾਪੇਮਾਰੀ ਟੀਮ ਦੀ ਕਮਾਨ ਲੇਬਰ ਵਿਭਾਗ ਦੇ ਸਹਾਇਕ ਡਾਇਰੈਕਟਰ ਆਫ ਫੈਕਟਰੀ ਵਿੰਗ ਸ. ਭੱਟੀ ਦੇ ਹੱਥਾਂ ’ਚ ਹੀ ਰਹੀ, ਜਿਨ੍ਹਾਂ ਦੇ ਨਾਲ ਕਮਲਜੀਤ ਸਿੰਘ, ਹਰਪ੍ਰੀਤ ਕੌਰ (ਦੋਵੇਂ ਲੇਬਰ ਇੰਸਪੈਕਟਰ), ਹਰਮਿੰਦਰ ਸਿੰਘ ਰੋਮੀ (ਐਲੀਮੈਂਟਰੀ ਸਿੱਖਿਆ ਵਿਭਾਗ), ਦਲਜੀਤ ਸਿੰਘ (ਸੈਕੰਡਰੀ ਵਿਭਾਗ), ਮੈਡਮ ਪੂਨਮ ਕੁਮਾਰੀ (ਬਾਲ ਸੁਰੱਖਿਆ ਵਿਭਾਗ) ਆਦਿ ਮੁੱਖ ਤੌਰ ’ਤੇ ਮੌਜੂਦ ਰਹੇ।
ਬੱਚਿਆਂ ਨੂੰ ਕੀਤਾ ਸੀ ਡਬਲਿਊ. ਸੀ. ਕਮੇਟੀ ਦੇ ਹੈਂਡਓਵਰ
ਸਾਰੇ 5 ਬੱਚਿਆਂ ਦਾ ਸਿਵਲ ਹਸਪਤਾਲ ਵਿਚ ਮੈਡੀਕਲ ਕਰਵਾਉਣ ਤੋਂ ਬਾਅਦ ਛਾਪੇਮਾਰੀ ਟੀਮ ਦੇ ਅਧਿਕਾਰੀਆਂ ਨੇ ਬੱਚਿਆਂ ਨੂੰ ਚਾਈਲਡ ਵੈੱਲਫੇਅਰ ਕਮੇਟੀ ਸ਼ਿਮਲਾਪੁਰੀ ਦੇ ਅਧਿਕਾਰੀਆਂ ਨੂੰ ਹੈਂਡਓਵਰ ਕਰ ਦਿੱਤਾ, ਜਿੱਥੇ ਕਾਗਜ਼ੀ ਕਾਰਵਾਈ ਕਰਨ ਤੋਂ ਬਾਅਦ ਖਬਰ ਲਿਖੇ ਜਾਣ ਤੱਕ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਅਾਂ ਨੂੰ ਸੌਂਪੇ ਜਾਣ ਦੀ ਪ੍ਰਕਿਰਿਆ ਚੱਲ ਰਹੀ ਸੀ। ਮਾਪਿਆਂ ਵਲੋਂ ਲਾਏ ਗਏ ਸਾਰੇ ਦੋਸ਼ਾਂ ਨੂੰ ਛਾਪੇਮਾਰੀ ਟੀਮ ਦੇ ਅਧਿਕਾਰੀਆਂ ਨੇ ਸਿਰਿਓਂ ਨਾਕਾਰਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਕੀਤੀ ਗਈ ਕਾਰਵਾਈ ਕਾਨੂੰਨ ਦੇ ਦਾਇਰੇ ’ਚ ਰਹਿ ਕੇ ਨਿਯਮਾਂ ਨੂੰ ਧਿਆਨ ’ਚ ਰੱਖਦੇ ਹੋਏ ਕੀਤੀ ਗਈ ਹੈ।
ਸਿਵਲ ਹਸਪਤਾਲ ’ਚ ਪੁੱਜੇ ਮਾਪਿਆਂ ਨੇ ਲਾਏ ਅਧਿਕਾਰੀਆਂ ’ਤੇ ਗੰਭੀਰ ਦੋਸ਼
ਜਿਵੇਂ ਹੀ ਛਾਪੇਮਾਰੀ ਟੀਮ ਗੱਡੀਆਂ ਰਾਹੀਂ ਬੱਚਿਆਂ ਨੂੰ ਲੈ ਕੇ ਸਿਵਲ ਹਸਪਤਾਲ ਪੁੱਜੀ, ਟੀਮ ਦੇ ਪਿੱਛੇ ਹਸਪਤਾਲ ’ਚ ਪੁੱਜੇ ਬੱਚਿਆਂ ਦੇ ਮਾਪਿਆਂ ਨੇ ਅਧਿਕਾਰੀਆਂ ’ਤੇ ਗੰਭੀਰ ਦੋਸ਼ ਲਾਉਂਦੇ ਹੋਏ ਆਪਣੀ ਭਡ਼ਾਸ ਕੱਢੀ। ਗੁੱਸੇ ’ਚ ਭਡ਼ਕੇ ਮਾਪਿਆਂ ਨੇ ਦੋਸ਼ ਲਾਏ ਕਿ ਟੀਮ ਵਲੋਂ ਫਡ਼ੇ ਗਏ ਬੱਚੇ ਉਕਤ ਫੈਕਟਰੀ ’ਚ ਬਾਲ ਮਜ਼ਦੂਰੀ ਕਰਦੇ ਹੀ ਨਹੀਂ ਹਨ ਪਰ ਟੀਮ ਵਲੋਂ ਧੱਕੇਸ਼ਾਹੀ ਨਾਲ ਉਨ੍ਹਾਂ ਦੇ ਬੱਚਿਆਂ ਨੂੰ ਫਡ਼ ਕੇ ਬਾਲ ਮਜ਼ਦੂਰ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫੈਕਟਰੀ ਕੰਪਲੈਕਸ ਵਿਚ ਬਣੀ ਕਾਲੋਨੀ ਵਿਚ ਹੀ ਉਹ ਰਹਿੰਦੇ ਹਨ। ਅਜਿਹੇ ਵਿਚ ਉਨ੍ਹਾਂ ਦੇ ਬੱਚੇ ਕਾਲੋਨੀ ਵਿਚ ਹੀ ਖੇਡ ਰਹੇ ਸਨ, ਜਿਨ੍ਹਾਂ ਨੂੰ ਅਧਿਕਾਰੀਆਂ ਵਲੋਂ ਜ਼ਬਰਦਸਤੀ ਫਡ਼ ਕੇ ਲਿਆਂਦਾ ਗਿਆ ਹੈ।
ਸ਼ਾਮ ਢਲਦਿਆਂ ਹੀ ਗੱਡੀਆਂ ’ਚ ਦਾਰੂ ਦਾ ਦੌਰ ਸ਼ੁਰੂ
NEXT STORY