ਨਾਭਾ (ਰਾਹੁਲ)—ਪੰਜਾਬ ਦੇ ਕੇਂਦਰੀ ਮੱਝ ਖੋਜ ਸੰਸਥਾ ਬੀੜ ਦੋਸਾਝ ਨਾਭਾ ਵਿਖੇ 300 ਦੇ ਕਰੀਬ ਬਿੱਘੇ 'ਚ ਖੇਤੀਬਾੜੀ ਕੀਤੀ ਜਾਂਦੀ ਹੈ। ਜਾਣਕਾਰੀ ਮੁਤਾਬਕ ਇਸ ਖੇਤੀਬਾੜੀ ਲਈ 50 ਬਿੱਘੇ ਝੋਨੇ ਦੀ ਬਿਜਾਈ ਲਈ 27 ਜੂਨ 2019 ਨੂੰ ਟੈਂਡਰ ਦਿੱਤਾ ਗਿਆ ਪਰ ਬਾਅਦ 'ਚ ਇਹ ਟੈਂਡਰ ਬਿਨ੍ਹਾਂ ਠੇਕੇਦਾਰ ਨੂੰ ਦੱਸੇ 4 ਜੁਲਾਈ ਨੂੰ ਰੱਦ ਕਰਕੇ ਕਿਸੇ ਦੂਸਰੇ ਵਿਅਕਤੀ ਨੂੰ ਠੇਕਾ ਦੇ ਦਿੱਤਾ ਗਿਆ। ਇਸ ਨੂੰ ਲੈ ਕੇ ਪਹਿਲੇ ਠੇਕੇਦਾਰ ਜਾਗਰ ਸਿੰਘ ਨੇ ਸੰਸਥਾ ਦੇ ਅਧਿਕਾਰੀਆਂ 'ਤੇ ਮਿਲੀ ਭੁਗਤ ਦੇ ਦੋਸ਼ ਲਾਏ ਹਨ।

ਦੂਜੇ ਪਾਸੇ ਜਦੋਂ ਸੰਸਥਾ ਦੇ ਕਮੇਟੀ ਮੈਂਬਰ ਐਮ.ਐਚ. ਜਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਟੈਂਡਰ ਲੈਟਰ ਜਾਰੀ ਕਰਨ 'ਤੇ ਖੁਦ ਦੇ ਦਸਤਖਤ ਹੋਣ ਦੀ ਗੱਲ ਆਖਦਿਆਂ ਕਿਹਾ ਕਿ ਟੈਂਡਰ ਰੱਦ ਕਿਸਨੇ ਕੀਤਾ ਇਹ ਤਾਂ ਉਚ ਅਧਿਕਾਰੀਆਂ ਨੂੰ ਹੀ ਪਤਾ ਹੋਵੇਗਾ। ਇਸ ਸਾਰੇ ਮਸਲੇ ਨੂੰ ਲੈ ਕੇ ਜਦੋਂ ਪੰਜਾਬ ਦੇ ਕੇਂਦਰੀ ਮੱਝ ਖੋਜ ਦੇ ਮੁਖੀ ਡਾ. ਸੰਜੇ ਕੁਮਾਰ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਕੈਮਰੇ ਅੱਗੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਠੇਕੇਦਾਰ ਜਾਗਰ ਸਿੰਘ ਇਨਸਾਫ ਦੀ ਮੰਗ ਕਰ ਰਿਹਾ ਹੈ ਤੇ ਇਸਦੀ ਲਿਖਤੀ ਸ਼ਿਕਾਇਤ ਉਚ ਅਧਿਕਾਰੀ ਨੂੰ ਕਰਨ ਜਾ ਰਿਹਾ ਹੈ।
ਸੁਖਵੀਰ ਗਰੇਵਾਲ ਨੇ ਮੈਲਬੌਰਨ 'ਚ ਚਮਕਾਇਆ ਪੰਜਾਬੀਆਂ ਦਾ ਨਾਂ
NEXT STORY